
ਭਾਰਤ-ਪਾਕਿ ਸਰਹੱਦ ਉਤੇ ਫੜਿਆ ਪੰਜ ਕਿਲੋ ਵਿਸਫ਼ੋਟਕ
ਅਟਾਰੀ, 14 ਜਨਵਰੀ (ਪਪ) : ਸਪੈਸ਼ਲ ਟਾਸਕ ਫ਼ੋਰਸ ਨੇ ਭਾਰਤ ਪਾਕਿ ਸਰਹੱਦ ਨੇੜੇ ਪਿੰਡ ਧਨੋਏ ਕਲਾਂ ਵਿਚੋਂ ਪੰਜ ਕਿਲੋ ਵਿਸਫ਼ੋਟਕ ਪਦਾਰਥ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ. ਆਈ. ਅਤੇ ਖ਼ਾਲਿਸਤਾਨੀ ਅਤਿਵਾਦੀਆਂ ਨੇ ਇਹ ਖੇਪ ਚੋਣਾਂ ਦੌਰਾਨ ਧਮਾਕੇ ਕਰਨ ਲਈ ਭੇਜੀ ਸੀ। ਫੜਿਆ ਗਿਆ ਵਿਸਫ਼ੋਟਕ ਪੰਜ ਕਿਲੋ ਤੋਂ ਜ਼ਿਆਦਾ ਦਸਿਆ ਜਾ ਰਿਹਾ ਹੈ। ਐਸ.ਟੀ.ਐਫ਼ ਤੇ ਸਥਾਨਕ ਪੁਲਿਸ ਸੁਰਾਗ਼ ਜੁਟਾਉਣ ਵਿਚ ਜੁਟੀ ਹੋਈ ਹੈ। ਚਾਰ ਸ਼ੱਕੀਆਂ ਨੂੰ ਵੀ ਰਾਊਂਡਅਪ ਕਰ ਕੇ ਪੁਛਗਿੱਛ ਕੀਤੀ ਜਾ ਰਹੀ ਹੈ।
ਐਸ.ਟੀ.ਐਫ਼. ਨੂੰ ਸੂਚਨਾ ਮਿਲੀ ਸੀ ਕਿ ਪਿੰਡ ਧਨੋਏ ਕਲਾਂ ਦੇ ਖੇਤਾਂ ਵਿਚ ਵਿਸਫ਼ੋਟਕ ਲੁਕਾ ਕੇ ਰਖਿਆ ਗਿਆ ਹੈ। ਐਸ.ਟੀ.ਐਫ਼ ਨੇ ਕਾਰਵਾਈ ਕਰਦੇ ਹੋਏ ਆਰਡੀਐਕਸ ਖੇਤਾਂ ਵਿਚੋਂ ਅਪਣੇ ਕਬਜ਼ੇ ਵਿਚ ਲੈ ਲਿਆ।
ਜ਼ਿਕਰਯੋਗ ਹੈ ਕਿ ਬਾਰਡਰ ਨਾਲ ਜੁੜੇ ਇਲਾਕੇ ਵਿਚ ਸੁਰੱਖਿਆ ਏਜੰਸੀਆਂ ਬੀਤੇ ਪੰਜ ਮਹੀਨੇ ਵਿਚ ਗ੍ਰਨੇਡ, ਵਿਸਫ਼ੋਟਕ, ਹਥਿਆਰ ਤੇ ਹੈਰੋਇਨ ਲਗਾਤਾਰ ਬਰਾਮਦ ਕਰ ਰਹੀਆਂ ਹਨ। ਬਰਾਮਦਗੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਸਰਹੱਦ ’ਤੇ ਰਹਿਣ ਵਾਲੇ ਤਸਕਰਾਂ ਦੀ ਤਲਾਸ਼ ’ਚ ਹਨ। ਦੂਜੇ ਪਾਸੇ 4 ਸ਼ੱਕੀ ਵਿਅਕਤੀਆਂ ਨੂੰ ਘੇਰ ਕੇ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਐਸ.ਟੀ.ਐਫ ਨੇ ਉਕਤ ਖੇਤ ਨੂੰ ਕਬਜ਼ੇ ’ਚ ਲੈ ਲਿਆ। ਦਸਣਯੋਗ ਹੈ ਕਿ ਸਰਹੱਦ ਨਾਲ ਲਗਦੇ ਇਲਾਕੇ ’ਚ ਸੁਰੱਖਿਆ ਏਜੰਸੀ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਗ੍ਰਨੇਡ, ਵਿਸਫ਼ੋਟਕ, ਹਥਿਆਰ ਅਤੇ ਹੈਰੋਇਨ ਬਰਾਮਦ ਕਰ ਰਹੀ ਹੈ।
ਫੋਟੋ : ਅੰਮ੍ਰਿਤਸਰ ਵਿਸਫ਼ੋਟਕ, 2