Punjab News: ਕੂੜੇ ਦੇ ਢੇਰ ਜਾਂ ਝਾੜੀਆਂ ਵਿਚ ਕਿਸਮਤ ਲੱਭਦੇ ਬੱਚਿਆਂ ਨੂੰ ਮਿਲਿਆ ਮਾਪਿਆਂ ਦਾ ਪਿਆਰ; ਵਿਦੇਸ਼ੀ ਪ੍ਰਵਾਰਾਂ ਨੇ ਵੀ ਲਿਆ ਗੋਦ
Published : Jan 15, 2024, 1:27 pm IST
Updated : Jan 15, 2024, 1:27 pm IST
SHARE ARTICLE
Children looking for fortune in the garbage heap found the love of their parents
Children looking for fortune in the garbage heap found the love of their parents

9 ਸਾਲਾਂ ਦੌਰਾਨ ਜਲੰਧਰ ਵਿਚ ਕੁੱਲ 29 ਬੱਚਿਆਂ ਨੂੰ ਲਿਆ ਗਿਆ ਗੋਦ

Punjab News: ਅਕਸਰ ਹੀ ਕੂੜੇ ਦੇ ਢੇਰਾਂ, ਖੇਤਾਂ ਜਾਂ ਹੋਰ ਥਾਵਾਂ ਤੋਂ ਨਵਜੰਮੇ ਬੱਚਿਆਂ ਦੇ ਮਿਲਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕਾਰਨ ਭਾਵੇਂ ਕੋਈ ਵੀ ਹੋਵੇ, ਚਾਹੇ ਲੋਕ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੇ ਸਮਰੱਥ ਨਹੀਂ ਹੁੰਦੇ ਜਾਂ ਬਿਨਾਂ ਵਿਆਹ ਤੋਂ ਮਾਂ ਬਣਨ ਕਾਰਨ ਇਹ ਕੰਮ ਕੀਤਾ ਜਾਂਦਾ ਹੈ, ਪਰ ਹਰ ਬੱਚਾ ਅਪਣੀ ਕਿਸਮਤ ਨਾਲ ਲੈ ਕੇ ਦੁਨੀਆਂ ਵਿਚ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਜੋ ਕੁੱਝ ਪਰਮਾਤਮਾ ਨੇ ਬੱਚੇ ਦੀ ਕਿਸਮਤ ਵਿਚ ਲਿਖਿਆ ਹੁੰਦਾ ਹੈ, ਉਹ ਜ਼ਰੂਰ ਮਿਲਦਾ ਹੈ। ਕਈ ਬੱਚੇ ਜਨਮ ਤੋਂ ਬਾਅਦ ਜਾਂ ਤਾਂ ਕੂੜੇ ਦੇ ਢੇਰ ਜਾਂ ਖੇਤਾਂ ਅਤੇ ਝਾੜੀਆਂ ਵਿਚ ਅਪਣੀ ਕਿਸਮਤ ਲੱਭਦੇ ਹਨ, ਬਾਅਦ ਵਿਚ ਉਹੀ ਬੱਚੇ ਯੂਕੇ, ਅਮਰੀਕਾ, ਕੈਨੇਡਾ ਵਿਚ ਗੋਦ ਲੈ ਗਏ ਜਾਂਦੇ ਹਨ।

ਪੰਜਾਬ ਦੇ ਬਾਹਰੀ ਜ਼ਿਲ੍ਹਿਆਂ ਵਿਚ ਵੀ ਜਿਨ੍ਹਾਂ ਦੇ ਬੱਚੇ ਨਹੀਂ ਹਨ, ਉਹ ਇਨ੍ਹਾਂ ਬੱਚਿਆਂ ਨੂੰ ਗੋਦ ਲੈ ਰਹੇ ਹਨ। ਪਿਛਲੇ ਹਫਤੇ ਜਲੰਧਰ ਦੇ ਇਕ ਬੱਚੇ ਦੀ ਫਾਈਲ 'ਤੇ ਅੰਤਿਮ ਮੋਹਰ ਲਗਾ ਦਿਤੀ ਗਈ ਸੀ, ਜਿਸ ਨੂੰ ਇਕ ਵਿਦੇਸ਼ੀ ਪ੍ਰਵਾਰ ਨੇ ਗੋਦ ਲਿਆ ਸੀ। ਅਜਿਹੀਆਂ ਤਿੰਨ ਫਾਈਲਾਂ ਤਿਆਰ ਹਨ, ਜਿਨ੍ਹਾਂ ਨੂੰ ਜਲਦੀ ਹੀ ਅੰਤਿਮ ਰੂਪ ਦਿਤਾ ਜਾਵੇਗਾ। ਇਨ੍ਹਾਂ ਬੱਚਿਆਂ ਨੂੰ ਵੀ ਵਿਦੇਸ਼ੀ ਪ੍ਰਵਾਰਾਂ ਵਲੋਂ ਗੋਦ ਲਿਆ ਜਾਵੇਗਾ।  

ਪਿਛਲੇ ਸਾਲ ਮਹਿਤਪੁਰ ਨੇੜੇ ਇਕ ਖੇਤ ਵਿਚੋਂ ਇਕ ਬੱਚਾ ਮਿਲਿਆ ਸੀ, ਉਸ ਨੂੰ ਅਮਰੀਕਾ ਦੇ ਇਕ ਪ੍ਰਵਾਰ ਨੇ ਗੋਦ ਲਿਆ ਹੈ। ਸਾਲ 2023 'ਚ ਹੀ ਨਕੋਦਰ 'ਚ ਪੀਰਾਂ ਦੀ ਦਰਗਾਹ 'ਤੇ ਇਕ ਦਿਨ ਦੀ ਬੱਚੀ ਨੂੰ ਕੋਈ ਛੱਡ ਗਿਆ ਸੀ। ਜਲੰਧਰ ਵਿਚ ਅਜਿਹੇ 29 ਬੱਚਿਆਂ ਨੂੰ ਭਾਰਤੀ ਪ੍ਰਵਾਰਾਂ ਨੇ ਅਤੇ 20 ਨੂੰ ਵਿਦੇਸ਼ੀ ਪ੍ਰਵਾਰਾਂ ਨੇ ਗੋਦ ਲਿਆ ਹੈ। ਨਿਯਮਾਂ ਅਨੁਸਾਰ ਗੋਦ ਲੈਣ ਵਾਲੇ ਅਤੇ ਗੋਦ ਲਏ ਬੱਚਿਆਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ।

ਜਲੰਧਰ ਦੇ ਯੂਨੀਕ ਹੋਮ ਵਿਚ ਦੋ ਪੰਘੂੜੇ

ਜੇਕਰ ਕੋਈ ਲੜਕੀ ਜਾਂ ਉਸ ਦਾ ਪ੍ਰਵਾਰ ਬੱਚੇ ਨੂੰ ਜਨਮ ਤੋਂ ਬਾਅਦ ਅਪਣੇ ਕੋਲ ਨਹੀਂ ਰੱਖਣਾ ਚਾਹੁੰਦਾ ਤਾਂ ਨਾਰੀ ਨਿਕੇਤਨ ਟਰੱਸਟ ਨਕੋਦਰ ਰੋਡ ਅਤੇ ਭਾਈ ਕਨ੍ਹਈਆ ਜੀ ਚੈਰੀਟੇਬਲ ਟਰੱਸਟ ਯੂਨੀਕ ਹੋਮ ਨੇੜੇ ਖਾਂਬਰਾ ਵਿਚ ਦੇ ਸਕਦੇ ਹਨ। ਇਥੇ ਦੋ ਪੰਘੂੜੇ ਲਗਾਏ ਗਏ ਹਨ, ਜਿਥੇ ਬੱਚੇ ਨੂੰ ਛੱਡਿਆ ਜਾ ਸਕਦਾ ਹੈ। ਬੱਚੇ ਨੂੰ ਛੱਡਣ ਵਾਲੇ ਨੂੰ ਕੋਈ ਸਵਾਲ ਨਹੀਂ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਉਸ ਦੀ ਪਛਾਣ ਜ਼ਾਹਰ ਕੀਤੀ ਜਾਂਦੀ ਹੈ।

ਕਈ ਵਾਰ ਲੋਕ ਬੱਚਿਆਂ ਨੂੰ ਕੂੜੇ ਵਿਚ ਜਾਂ ਖੇਤਾਂ ਵਿਚ ਛੱਡ ਦਿੰਦੇ ਹਨ। ਇਸ ਤਰ੍ਹਾਂ ਕਈ ਬੱਚੇ ਮਰ ਵੀ ਜਾਂਦੇ ਹਨ। ਯੂਨੀਕ ਹੋਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤਾਂ ਅਪਣੇ ਬੱਚਿਆਂ ਨੂੰ ਇਨ੍ਹਾਂ ਪੰਘੂੜਿਆਂ ਵਿਚ ਛੱਡ ਸਕਦੀਆਂ ਹਨ। ਬਾਲ ਭਲਾਈ ਕਮੇਟੀ ਵਲੋਂ ਅਜਿਹੇ ਬੱਚਿਆਂ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ। ਪੂਰੇ ਪੰਜਾਬ ਵਿਚ ਗੋਦ ਲੈਣ ਵਾਲੀਆਂ 9 ਏਜੰਸੀਆਂ ਹਨ।  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੱਚੇ ਨੂੰ ਗੋਦ ਲੈਣ ਲਈ ਦਿਤੀ ਜਾ ਸਕਦੀ ਹੈ ਆਨਲਾਈਨ ਅਰਜ਼ੀ

ਜੁਵੇਨਾਈਲ ਜਸਟਿਸ ਐਕਟ 2015 ਸੋਧ 2022 ਅਤੇ ਜੇਲ ਅਡਾਪਸ਼ਨ ਰੈਗੂਲੇਸ਼ਨ 2022 ਦੇ ਨਿਯਮਾਂ ਅਨੁਸਾਰ ਜੇਕਰ ਕੋਈ ਪ੍ਰਵਾਰ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਉਹ ਆਨਲਾਈਨ ਅਪਲਾਈ ਕਰ ਸਕਦਾ ਹੈ। ਜ਼ਰੂਰੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ 6 ਤੋਂ 8 ਮਹੀਨਿਆਂ ਬਾਅਦ ਹੀ ਬੱਚੇ ਨੂੰ ਗੋਦ ਲਿਆ ਜਾ ਸਕਦਾ ਹੈ। ਹਾਲਾਂਕਿ, ਇਹ ਸਮਾਂ ਲੰਬਾ ਹੋ ਸਕਦਾ ਹੈ ਕਿਉਂਕਿ ਦੇਸ਼ ਭਰ ਵਿਚ ਬੱਚਿਆਂ ਨੂੰ ਗੋਦ ਲੈਣ ਲਈ ਹਜ਼ਾਰਾਂ ਲੋਕ ਉਡੀਕ ਸੂਚੀ ਵਿਚ ਹਨ। ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ (CARA) ਦੀ ਵੈੱਬਸਾਈਟ cara.nic. 'ਤੇ ਇਸ ਸਬੰਧੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਬੱਚਿਆਂ ਦੀਆਂ ਮੈਡੀਕਲ ਰੀਪੋਰਟਾਂ ਅਤੇ ਹੋਰ ਸਾਰੀ ਜਾਣਕਾਰੀ ਇਥੇ ਉਪਲਬਧ ਹੋਵੇਗੀ। ਬੱਚਿਆਂ ਦੀਆਂ ਚਾਰ ਸ਼੍ਰੇਣੀਆਂ ਹਨ: ਅਨਾਥ, ਛੱਡਿਆ ਗਿਆ, ਲਾਪਤਾ ਅਤੇ ਸਰੰਡਰ ਕੀਤਾ ਗਿਆ। ਬੱਚਿਆਂ ਦੀ ਪੂਰੀ ਮੈਡੀਕਲ ਰੀਪੋਰਟ ਉਨ੍ਹਾਂ ਦੀਆਂ ਫੋਟੋਆਂ ਸਮੇਤ ਵੈਬਸਾਈਟ 'ਤੇ ਦਿਖਾਈ ਜਾਂਦੀ ਹੈ।

ਹੁਣ ਤਕ 49 ਬੱਚਿਆਂ ਨੂੰ ਮਿਲਿਆ ਮਾਪਿਆਂ ਦਾ ਪਿਆਰ

ਭਾਰਤ ਦੀ ਗੱਲ ਕਰੀਏ ਤਾਂ 2020 ਤੋਂ 2023 ਤਕ ਜਲੰਧਰ ਦੇ ਪ੍ਰਵਾਰਾਂ ਵਲੋਂ 29 ਬੱਚੇ ਗੋਦ ਲਏ ਗਏ ਹਨ। ਇਨ੍ਹਾਂ ਵਿਚ 9 ਲੜਕੇ ਅਤੇ 20 ਲੜਕੀਆਂ ਹਨ। ਇਸ ਦੇ ਨਾਲ ਹੀ 20 ਬੱਚਿਆਂ ਨੂੰ ਵਿਦੇਸ਼ਾਂ ਵਿਚ ਮਾਪਿਆਂ ਦਾ ਪਿਆਰ ਮਿਲਿਆ ਹੈ। 2015 ਤੋਂ 2021 ਤਕ, ਅਮਰੀਕਾ, ਇਟਲੀ, ਕੈਨੇਡਾ, ਸਪੇਨ, ਯੂਕੇ, ਯੂਏਈ ਵਿਚ ਪ੍ਰਵਾਰਾਂ ਦੁਆਰਾ 20 ਬੱਚਿਆਂ ਨੂੰ ਗੋਦ ਲਿਆ ਗਿਆ ਹੈ। ਇਨ੍ਹਾਂ ਵਿਚ 1 ਲੜਕਾ ਅਤੇ 19 ਲੜਕੀਆਂ ਹਨ। 2021 ਤੋਂ ਬਾਅਦ ਹੁਣ ਫਿਰ ਤੋਂ ਬੱਚਿਆਂ ਨੂੰ ਵਿਦੇਸ਼ਾਂ ਵਿਚ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਸ ਸਾਲ ਤਿੰਨ ਬੱਚੇ ਵਿਦੇਸ਼ੀ ਪ੍ਰਵਾਰਾਂ ਵਲੋਂ ਗੋਦ ਲਏ ਜਾਣਗੇ। ਇਨ੍ਹਾਂ ਵਿਚੋਂ ਇਕ ਕੁੜੀ ਅਮਰੀਕਾ ਜਾ ਰਹੀ ਹੈ।

(For more Punjabi news apart from Children looking for fortune in the garbage heap found the love of their parents, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement