Punjab News: ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਮਾਮਲਾ; ਵਿਦਿਆਰਥੀਆਂ ਦੇ ਖਾਤਿਆਂ ’ਚ ਆਏ ਵਾਧੂ ਵਜ਼ੀਫ਼ੇ ਦੀ ਵਸੂਲੀ ਦਾ ਆਖਰੀ ਦਿਨ
Published : Jan 15, 2024, 9:56 am IST
Updated : Jan 15, 2024, 9:56 am IST
SHARE ARTICLE
File Image
File Image

ਜ਼ਿਆਦਾਤਰ ਵਿਦਿਆਰਥੀ ਪਾਸ-ਆਊਟ ਹੋਣ ਕਾਰਨ ਸਕੂਲ ਮੁਖੀਆਂ ਲਈ ਵਸੂਲੀ ਕਰਨਾ ਹੋਇਆ ਮੁਸ਼ਕਿਲ

Punjab News: ਤਕਨੀਕੀ ਗਲਤੀ ਕਾਰਨ ਪੀਐਫਐਮਐਸ ਈ-ਪੋਰਟਲ ’ਤੇ 23001 ਪ੍ਰੀ-ਮੈਟ੍ਰਿਕ ਵਿਦਿਆਰਥੀਆਂ ਨੂੰ ਦੁੱਗਣੀ ਅਤੇ 694 ਵਿਦਿਆਰਥੀਆਂ ਨੂੰ ਤੀਹਰੀ ਅਦਾਇਗੀ ਦਾ ਮਾਮਲਾ ਸਿੱਖਿਆ ਵਿਭਾਗ ਦੇ ਗਲੇ ਦੀ ਹੱਡੀ ਬਣ ਗਿਆ ਹੈ। ਸਿੱਖਿਆ ਵਿਭਾਗ ਨੇ ਪਹਿਲਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ 20 ਅਕਤੂਬਰ ਤਕ ਅਦਾਇਗੀਆਂ ਦੀ ਵਸੂਲੀ ਕਰਨ ਦੇ ਹੁਕਮ ਦਿਤੇ ਸਨ। ਇਸ ਦੇ ਬਾਵਜੂਦ ਬਹੁਤੇ ਸਕੂਲਾਂ ਤੋਂ ਪੇਮੈਂਟ ਨਹੀਂ ਆਈ। 15 ਜਨਵਰੀ 2024 ਭੁਗਤਾਨ ਰਿਕਵਰੀ ਲਈ ਆਖਰੀ ਦਿਨ ਹੈ ਪਰ ਇਸ ਤੋਂ ਪਹਿਲਾਂ ਹੀ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਜਾਣੇ ਸ਼ੁਰੂ ਹੋ ਗਏ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਦੇ ਦਫ਼ਤਰ ਨੇ 30 ਸਕੂਲਾਂ ਨੂੰ ਅਦਾਇਗੀਆਂ ਦੀ ਵਸੂਲੀ ਸਬੰਧੀ ਨੋਟਿਸ ਜਾਰੀ ਕੀਤੇ ਹਨ। ਅਦਾਇਗੀ ਦੀ ਵਸੂਲੀ ਨਾ ਹੋਣ ਸਬੰਧੀ ਸਕੂਲ ਮੁਖੀਆਂ ਤੋਂ ਜਵਾਬ ਮੰਗਿਆ ਗਿਆ ਹੈ। ਇਥੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜਿਹੜੇ ਵਿਦਿਆਰਥੀ ਸਕੂਲ ਛੱਡ ਚੁੱਕੇ ਹਨ, ਉਨ੍ਹਾਂ ਤੋਂ ਰਿਕਵਰੀ ਕਰਨਾ ਬਹੁਤ ਮੁਸ਼ਕਲ ਹੈ। ਸਕੂਲ ਮੁਖੀਆਂ 'ਤੇ ਕੋਈ ਦਬਾਅ ਨਹੀਂ ਹੋਣਾ ਚਾਹੀਦਾ। ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਵਿਨੈ ਬੁਬਲਾਨੀ ਨੇ ਕਿਹਾ ਕਿ ਤਕਨੀਕੀ ਗਲਤੀ ਕਾਰਨ ਵਿਦਿਆਰਥੀਆਂ ਨੂੰ ਜ਼ਿਆਦਾ ਪੈਸੇ ਚਲੇ ਗਏ।

 

ਨੋਟਿਸ ਵਿਚ ਲਿਖਿਆ ਗਿਆ ਹੈ ਕਿ ਵੱਧ ਅਦਾਇਗੀ ਦੀ ਵਸੂਲੀ ਸਬੰਧੀ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਸਕੂਲਾਂ ਨੇ ਪੇਮੈਂਟ ਰਿਕਵਰੀ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। 8 ਜਨਵਰੀ ਨੂੰ ਡੀਜੀਐਸਈ ਨਾਲ ਵੀਸੀ ਦੀ ਮੀਟਿੰਗ ਦੌਰਾਨ ਇਸ ਅਣਗਹਿਲੀ ਦਾ ਸਖ਼ਤ ਨੋਟਿਸ ਲਿਆ ਗਿਆ ਸੀ। 10 ਅਤੇ 11 ਜਨਵਰੀ ਨੂੰ ਲਿਖਤੀ ਪੱਤਰ ਵੀ ਜਾਰੀ ਕੀਤੇ ਗਏ ਸਨ। ਪਰ ਇਸ ਦੇ ਬਾਵਜੂਦ ਸਕੂਲ ਮੁਖੀਆਂ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਹੈ।

ਕਿੰਨੀ ਹੋਵੇਗੀ ਵਸੂਲੀ

ਸੈਸ਼ਨ 2022-23 ਦੌਰਾਨ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤਹਿਤ 1400 ਰੁਪਏ ਪ੍ਰਤੀ ਵਿਦਿਆਰਥੀਆਂ ਨੂੰ ਸੂਬੇ ਦੇ ਹਿੱਸੇ ਵਜੋਂ ਅਤੇ 2100 ਰੁਪਏ ਕੇਂਦਰ ਸਰਕਾਰ ਦੇ ਹਿੱਸੇ ਵਜੋਂ ਅਦਾ ਕੀਤੇ ਜਾਣੇ ਸਨ। ਕੇਂਦਰ ਵਲੋਂ ਅਦਾਇਗੀ ਸਹੀ ਢੰਗ ਨਾਲ ਭੇਜੀ ਗਈ ਸੀ ਪਰ ਸੂਬੇ ਦੇ ਹਿੱਸੇ ਦੀ ਅਦਾਇਗੀ ਗਲਤ ਹੋ ਗਈ। ਤਕਨੀਕੀ ਗਲਤੀ ਕਾਰਨ 23001 ਵਿਦਿਆਰਥੀਆਂ ਦੀ ਫੀਸ 1400 ਰੁਪਏ ਪ੍ਰਤੀ ਵਿਦਿਆਰਥੀ ਦੀ ਬਜਾਏ 2800 ਰੁਪਏ ਪ੍ਰਤੀ ਵਿਦਿਆਰਥੀ ਹੋ ਗਈ। 694 ਵਿਦਿਆਰਥੀਆਂ ਨੂੰ 1400 ਰੁਪਏ ਦੀ ਬਜਾਏ 4800 ਰੁਪਏ ਭੇਜੇ ਗਏ। ਹੁਣ ਦੁੱਗਣੀ ਅਤੇ ਤੀਹਰੀ ਰਕਮ ਵਸੂਲੀ ਜਾਣੀ ਹੈ। ਇਸ ਦੇ ਲਈ ਵਿਭਾਗ ਨੇ ਵਜੀਫੇ ਨਾਲ ਸਬੰਧਤ ਐਸਐਨਏ ਖਾਤੇ ਜਾਰੀ ਕੀਤੇ ਹਨ। ਸਿੱਖਿਆ ਅਧਿਕਾਰੀ ਅਦਾਇਗੀ ਪ੍ਰਾਪਤ ਕਰਕੇ ਵਿਭਾਗ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਏਗਾ।

ਜ਼ਿਆਦਾਤਰ ਵਿਦਿਆਰਥੀ ਹੋ ਚੁੱਕੇ ਪਾਸ ਆਊਟ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦਸਿਆ ਕਿ 29 ਮਾਰਚ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਫਾਰ ਐਸਸੀ ਐਂਡ ਅਦਰਜ਼ ਸਕੀਮ ਤਹਿਤ ਪੀਐਫਐਮਐਸ ਪੋਰਟਲ ਤੋਂ ਅਦਾਇਗੀ ਜਾਰੀ ਕੀਤੀ ਗਈ ਸੀ। ਇਹ ਰਕਮ ਸਿੱਧੇ ਵਿਦਿਆਰਥੀਆਂ ਦੇ ਖਾਤੇ ਵਿਚ ਭੇਜ ਦਿਤੀ ਗਈ ਹੈ। ਨਾ ਤਾਂ ਸਟਾਫ਼ ਅਤੇ ਨਾ ਹੀ ਵਿਦਿਆਰਥੀਆਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਖਾਤਿਆਂ ਵਿਚ ਕਿੰਨੇ ਪੈਸੇ ਜਮ੍ਹਾਂ ਹੋਣੇ ਸਨ। ਜ਼ਿਆਦਾਤਰ ਵਿਦਿਆਰਥੀਆਂ ਦੇ ਪ੍ਰਵਾਰਾਂ ਨੇ ਇਸ ਦੀ ਵਰਤੋਂ ਕਰ ਲਈ ਹੈ। ਜ਼ਿਆਦਾਤਰ ਵਿਦਿਆਰਥੀ ਗਰੀਬ ਪ੍ਰਵਾਰਾਂ ਤੋਂ ਹਨ। ਅਹਿਮ ਗੱਲ ਇਹ ਹੈ ਕਿ ਕਸੂਰ ਕਿਸ ਦਾ ਸੀ, ਅੱਜ ਤਕ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਉਲਟ ਸਕੂਲ ਮੁਖੀਆਂ 'ਤੇ ਦਬਾਅ ਪਾਇਆ ਜਾ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM

ਕਿਸਾਨਾਂ ਦੀ ਰੁਲ ਰਹੀ ਹੈ ਰਸਦ, ਮੋਰਚੇ 'ਚ ਨਹੀਂ ਰਿਹਾ ਕੋਈ ਕਿਸਾਨਾਂ ਦਾ ਰਾਸ਼ਨ ਸੰਭਾਲਣ ਵਾਲਾ, ਦੇਖੋ ਤਸਵੀਰਾਂ

20 Mar 2025 3:32 PM

Baba Raja Raj Singh ਦਾ Interview, ਕਿਹਾ -'ਪੰਥ ਵੱਲੋਂ ਨਕਾਰਿਆ ਜਾ ਚੁੱਕਿਆ Kuldeep Singh Gargaj...'

17 Mar 2025 1:28 PM
Advertisement