
Jalandhar Encounter News: ਸੀਐਸ ਸਟਾਫ਼ ਅਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ
Jalandhar Encounter News: ਜਲੰਧਰ ਵਿੱਚ ਅੱਜ ਸਵੇਰੇ ਸੀਆਈਏ ਸਟਾਫ਼ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਇਸ ਘਟਨਾ 'ਚ ਦੋ ਗੁਰਗੇ ਜ਼ਖ਼ਮੀ ਹੋ ਗਏ। ਦੋਵੇਂ ਗੁਰਗੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਮੁਲਜ਼ਮ ਜਲੰਧਰ ਪੁਲਿਸ ਨੂੰ ਇੱਕ ਪੁਰਾਣੇ ਕੇਸ ਵਿੱਚ ਲੋੜੀਂਦੇ ਸਨ। ਇਹ ਮੁਕਾਬਲਾ ਸਿਟੀ ਪੁਲਿਸ ਵੱਲੋਂ ਵਡਾਲਾ ਚੌਕ ਨੇੜੇ ਕੀਤਾ ਗਿਆ। ਫਿਲਹਾਲ ਸਿਟੀ ਪੁਲਿਸ ਦੀਆਂ ਟੀਮਾਂ ਘਟਨਾ ਵਾਲੀ ਥਾਂ 'ਤੇ ਘੁੰਮ ਰਹੀਆਂ ਹਨ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜਲੰਧਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਮੁਲਜ਼ਮਾਂ ਨੇ ਪੁਲਿਸ ਪਾਰਟੀ ’ਤੇ ਸਿੱਧੀ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਜਦੋਂ ਸੀਆਈਏ ਸਟਾਫ਼ ਸਿਟੀ ਦੀ ਟੀਮ ਨੇ ਜਵਾਬੀ ਕਾਰਵਾਈ ਕੀਤੀ ਤਾਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀ ਲੱਗ ਗਈ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
Jalandhar Encounter News
ਇਹ ਮੁਕਾਬਲਾ ਪੁਲਿਸ ਵੱਲੋਂ ਵਡਾਲਾ ਚੌਕ ਨੇੜੇ ਦਿਓਲ ਨਗਰ ਵਿਚ ਕੀਤਾ ਗਿਆ। ਮੁਲਜ਼ਮ ਉਥੇ ਲੁਕੇ ਹੋਏ ਸਨ। ਜਦੋਂ ਪੁਲਿਸ ਟੀਮਾਂ ਵਿਸ਼ਵਕਰਮਾ ਮੰਦਰ ਨੇੜੇ ਪਹੁੰਚੀਆਂ ਤਾਂ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਗਈ। ਇਹ ਮੁਕਾਬਲਾ ਸੀਆਈਏ ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਟੀਮ ਵੱਲੋਂ ਕੀਤਾ ਗਿਆ। ਫਿਲਹਾਲ ਮੁਲਜ਼ਮਾਂ ਕੋਲੋਂ ਹਥਿਆਰ ਬਰਾਮਦ ਕੀਤੇ ਜਾ ਰਹੇ ਹਨ।
Jalandhar Encounter News
Jalandhar Encounter News