
ਹਰਿਆਣਾ ਦੀ ਧੀ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
India's victory on the first day of Kho-Kho World Cup News in punjabi: ਦਿੱਲੀ ਵਿੱਚ ਚੱਲ ਰਹੇ ਖੋ-ਖੋ ਵਿਸ਼ਵ ਕੱਪ-2025 ਵਿਚ ਭਾਰਤੀ ਮਹਿਲਾ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਦੱਖਣੀ ਕੋਰੀਆ ਨੂੰ 157 ਅੰਕਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਇਸ ਸ਼ਾਨਦਾਰ ਜਿੱਤ ਵਿੱਚ ਹਰਿਆਣਾ ਦੀ ਧੀ ਮੀਨੂੰ ਧਤਰਵਾਲ ਨੇ ਅਹਿਮ ਭੂਮਿਕਾ ਨਿਭਾਈ। ਭਾਰਤੀ ਟੀਮ ਵਿੱਚ ਮੀਨੂੰ ਧਤਰਵਾਲ ਹਰਿਆਣਾ ਦੀ ਇਕਲੌਤੀ ਖਿਡਾਰਨ ਹੈ, ਜਿਸ ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਮੀਨੂੰ ਧਤਰਵਾਲ ਹਿਸਾਰ ਜ਼ਿਲ੍ਹੇ ਦੇ ਉਕਲਾਨਾ ਇਲਾਕੇ ਦੇ ਪਿੰਡ ਬਿਠਮਰਾ ਦੀ ਰਹਿਣ ਵਾਲੀ ਹੈ। ਮੀਨੂੰ ਨੇ ਦੱਸਿਆ ਕਿ 13 ਜਨਵਰੀ ਤੋਂ ਸ਼ੁਰੂ ਹੋਏ ਇਸ ਵਿਸ਼ਵ ਕੱਪ ਵਿਚ ਕੁੱਲ 4 ਗਰੁੱਪ ਹਨ। ਭਾਰਤ ਗਰੁੱਪ ਏ ਵਿੱਚ ਹੈ, ਜਿਸ ਵਿੱਚ ਦੱਖਣੀ ਕੋਰੀਆ, ਇਰਾਨ ਅਤੇ ਮਲੇਸ਼ੀਆ ਵੀ ਸ਼ਾਮਲ ਹਨ। 14 ਜਨਵਰੀ ਨੂੰ ਖੇਡੇ ਗਏ ਮੈਚ 'ਚ ਭਾਰਤ ਨੇ 175 ਅੰਕ ਬਣਾਏ, ਜਦਕਿ ਦੱਖਣੀ ਕੋਰੀਆ ਸਿਰਫ 18 ਅੰਕ ਹੀ ਬਣਾ ਸਕਿਆ।
ਟੂਰਨਾਮੈਂਟ ਦਾ ਅਗਲਾ ਸ਼ਡਿਊਲ ਕਾਫ਼ੀ ਵਿਅਸਤ ਹੈ। ਭਾਰਤ ਦਾ ਅਗਲਾ ਮੈਚ ਈਰਾਨ ਨਾਲ 15 ਜਨਵਰੀ ਨੂੰ ਯਾਨੀ ਅੱਜ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਜਿਸ ਲਈ ਭਾਰਤੀ ਖੋ-ਖੋ ਟੀਮ ਤਿਆਰੀਆਂ 'ਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ 17 ਜਨਵਰੀ ਨੂੰ ਕੁਆਰਟਰ ਫਾਈਨਲ ਮੈਚ, 18 ਜਨਵਰੀ ਨੂੰ ਸੈਮੀਫਾਈਨਲ ਅਤੇ ਫਾਈਨਲ ਮੈਚ 19 ਜਨਵਰੀ ਨੂੰ ਖੇਡਿਆ ਜਾਵੇਗਾ।