
Ludhiana News : ਹੁੱਲੜਬਾਜ਼ੀ ਕਰਨ ਤੋਂ ਮਨਾ ਕੀਤਾ ਤਾਂ ਨੌਜਵਾਨ ਨੇ ਬਜ਼ੁਰਗ ’ਤੇ ਹਮਲਾ ਕਰ ਦਿੱਤਾ
Ludhiana News in Punjabi : ਲੁਧਿਆਣਾ ਦੇ ਕੇਅਰ ਸਿੰਘ ਨਗਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕੁਝ ਨੌਜਵਾਨ ਪਤੰਗਬਾਜ਼ੀ ਦੇ ਨਾਲ-ਨਾਲ ਹੁੱਲੜਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਨਾਲ ਦੇ ਗੁਆਂਢੀਆਂ ਨੇ ਹੁੱਲੜਬਾਜ਼ੀ ਕਰਨ ਤੋਂ ਮਨਾ ਕੀਤਾ ਤਾਂ ਉਸ ਤੋਂ ਬਾਅਦ 5 ਤੋਂ 7 ਨੌਜਵਾਨ ਅਤੇ ਬਾਹਰੋਂ ਮੁੰਡੇ ਬੁਲਾ ਕੇ ਤਕਰੀਬਨ 10 ਤੋਂ 12 ਨੌਜਵਾਨਾਂ ਨੇ ਇੱਕ 65 ਸਾਲ ਦੇ ਵਿਅਕਤੀ ’ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਤਾਂ ਉਸ ਬਜ਼ੁਰਗ ਵਿਅਕਤੀ ਦੀ ਲਾਸ਼ ਲੁਧਿਆਣਾ ਦੇ ਸਿਵਲ ਹਸਪਤਾਲ ਮੋਰਚਰੀ ’ਚ ਰਖਵਾ ਦਿੱਤੀ ਗਈ ਹੈ।
ਮ੍ਰਿਤਕ ਦੇ ਪੁੱਤਰ ਨੇ ਅਪੀਲ ਕੀਤੀ ਹੈ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਪੁੱਤਰ ਨੇ ਕਿਹਾ ਕਿ ਜੇਕਰ ਮੇਰੇ ਪਿਤਾ ਨੇ ਹੁੱਲੜਬਾਜ਼ੀ ਕਰਨ ਤੋਂ ਮਨਾ ਕੀਤਾ ਸੀ ਤਾਂ ਉਨ੍ਹਾਂ ’ਤੇ ਹੱਥ ਚੱਕਣ ਦਾ ਕੀ ਮਤਲਬ ਸੀ। ਪਿਤਾ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਉੱਥੇ ਹੀ ਦੂਸਰੇ ਪਾਸੇ ਜਦੋਂ ਪੁਲਿਸ ਨਾਲ ਗੱਲਬਾਤ ਤਾਂ ਉਹਨਾਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ ਜਲਦੀ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
(For more news apart from 8 to 10 youths killed a 65-year-old man in Ludhiana News in Punjabi, stay tuned to Rozana Spokesman)