2007 ਬੈਚ ਦੇ ਹਨ IAS ਅਧਿਕਾਰੀ, ਸਿਬਿਨ ਸੀ ਦੀ ਲੈਣਗੇ ਥਾਂ
ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ (ECI) ਨੇ 2007 ਬੈਚ ਦੀ IAS ਅਧਿਕਾਰੀ ਅਨੰਦਿਤਾ ਮਿੱਤਰਾ ਨੂੰ ਪੰਜਾਬ ਦਾ ਮੁੱਖ ਚੋਣ ਅਧਿਕਾਰੀ (CEO) ਨਿਯੁਕਤ ਕੀਤਾ ਹੈ। ਅਨੰਦਿਤਾ ਮਿੱਤਰਾ ਸਿਬਿਨ ਸੀ ਦੀ ਥਾਂ ਲੈਣਗੇ, ਜੋ ਕੇਂਦਰੀ ਡੈਪੂਟੇਸ਼ਨ 'ਤੇ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਅਨੰਦਿਤਾ ਮਿੱਤਰਾ ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
