
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਲੋਂ ਸਿਫ਼ਰ ਕਾਲ ਸਮੇਂ ਇਹ ਮੁੱਦਾ ਉਠਾਇਆ ਗਿਆ ਕਿ ਉਨ੍ਹਾਂ ਦਾ ਕੋਈ ਵੀ ਧਿਆਨ ਦਿਵਾਊ ਮਤਾ ਪ੍ਰਵਾਨ ਨਹੀਂ ਕੀਤਾ ਜਾਂਦਾ.....
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਲੋਂ ਸਿਫ਼ਰ ਕਾਲ ਸਮੇਂ ਇਹ ਮੁੱਦਾ ਉਠਾਇਆ ਗਿਆ ਕਿ ਉਨ੍ਹਾਂ ਦਾ ਕੋਈ ਵੀ ਧਿਆਨ ਦਿਵਾਊ ਮਤਾ ਪ੍ਰਵਾਨ ਨਹੀਂ ਕੀਤਾ ਜਾਂਦਾ। ਇਹ ਕਹਿ ਕੇ ਰੱਦ ਕਰ ਦਿਤਾ ਜਾਂਦਾ ਹੈ ਕਿ ਇਹ ਸਮੇਂ ਸਿਰ ਨਹੀਂ ਦਿਤਾ ਗਿਆ। ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਸਪੀਕਰ ਨੂੰ ਕਿਹਾ ਕਿ ਉਨ੍ਹਾਂ ਨੇ ਅਪਣਾ ਮਤਾ ਰਾਤ ਸਮੇਂ ਹੀ ਅÎਧਿਕਾਰਤ ਅਧਿਕਾਰੀ ਨੂੰ ਹਸਤਾਖ਼ਰ ਕਰਵਾ ਕੇ ਦੇ ਦਿਤਾ ਸੀ। ਸਪੀਕਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਪਾਸ ਇਹ ਮਤਾ ਸਵੇਰੇ ਸਾਢੇ 9 ਵਜੇ ਪ੍ਰਾਪਤ ਹੋਇਆ।
ਘੱਟੋ ਘੱਟ ਦੋ ਘੰਟੇ ਪਹਿਲਾਂ ਪ੍ਰਾਪਤ ਹੋਣਾ ਚਾਹੀਦਾ ਸੀ। ਸ. ਢੀਂਡਸਾ ਨੇ ਕਿਹਾ ਕਿ ਜੇਕਰ ਅਧਿਕਾਰਤ ਅਧਿਕਾਰੀ ਨੇ ਸਪੀਕਰ ਨੂੰ ਸਮੇਂ ਸਿਰ ਇਹ ਮਤਾ ਨਹੀਂ ਦਿਤਾ ਤਾਂ ਉਸ ਅਧਿਕਾਰੀ ਵਿਰੁਧ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਇਹ ਹਾਊਸ ਨੂੰ ਗੁੰਮਰਾਹ ਕਰਨ ਦਾ ਮਾਮਲਾ ਹੈ। ਸ. ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਵੀ ਮੁੱਦਾ ਜੋ ਸਰਕਾਰ ਵਿਰੁਧ ਜਾਂਦਾ ਹੈ, ਉਸ ਨੂੰ ਰੱਦ ਕਰ ਦਿਤਾ ਜਾਂਦਾ ਹੈ। ਅਸੀਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਅਧਿਆਪਕਾਂ ਉਪਰ ਲਾਠੀਚਾਰਜ, ਕਰਜ਼ਿਆਂ ਦੀ ਮਾਫ਼ੀ ਆਦਿ ਦੇ ਅਹਿਮ ਮੁੱਦੇ ਉਠਾਉਣਾ ਚਾਹੁੰਦੇ ਸਾਂ। ਪ੍ਰੰਤੂ ਸਾਡੇ ਧਿਆਨ ਦਿਵਾਊ ਮਤੇ ਰੱਦ ਕਰ ਦਿਤੇ ਜਾਂਦੇ ਹਨ।