400 ਸਾਲਾ ਪ੍ਰਕਾਸ਼ ਪੁਰਬ: ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਨਾਟਕ ’ਸੂਰਜ ਦਾ ਕਤਲ’ ਕਰਵਾਇਆ ਗਿਆ
Published : Feb 15, 2021, 5:14 pm IST
Updated : Feb 15, 2021, 5:14 pm IST
SHARE ARTICLE
400th Prakash Purab:
400th Prakash Purab:

ਇਸ ਨਾਟਕੀ ਪੜਤ ਵਿਚ ਸ਼੍ਰੋਮਣੀ ਪੁਰਸਕਾਰ ਵਿਜੈਤਾ ਦੇਵਿੰਦਰ ਦਮਨ ਨੇ ਵੀ ਭਾਗ ਲਿਆ।

ਚੰਡੀਗੜ੍ਹ:ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਿਪਤ ਸਮਾਗਮਾਂ ਦੀ ਲੜੀ ਦੇ ਤਹਿਤ ਪੰਜਾਬ  ਕਲਾ ਪਰਿਸ਼ਦ  ਦੇ ਅੰਤਰਗਤ  ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਦੇਵਿੰਦਰ ਦਮਨ ਦੇ ਨਾਟਕ ’ਸੂਰਜ ਦਾ ਕਤਲ’ ਦਾ ਆਨ ਲਾਈਨ ਨਾਟਕੀ ਪਾਠਕਰਨ ਕਰਵਾਇਆ ਗਿਆ।

cm punjabcm punjab

ਨਾਟਕ ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੋਮਣੀ ਨਾਟਕਕਾਰ  ਕੇਵਲ ਧਾਲੀਵਾਲ ਨੇ ਆਰੰਭਕ ਸ਼ਬਦ ਬੋਲਦਿਆਂ ਨਾਟਕਕਾਰ ਅਤੇ ਕਲਾਕਾਰਾਂ ਦੀ ਜਾਣ ਪਛਾਣ ਕਰਵਾਈ ।
 ਨਾਟਕ ਦੀ ਸ਼ੁਰੂਆਤ ਵਿਚ ਸ਼੍ਰੀਮਤੀ ਜਸਵੰਤ ਦਮਨ ਨੇ ਨਾਟਕੀ ਗੀਤ-ਹਨੇਰੇ ਵਿਚ ਬੈਠੇ ਲੋਕੋ, ਭਾਵੇਂ ਆਪਣੇ ਅੱਖੀਂ ਤੱਕੋ“ ਨਾਲ ਨਾਟਕ ਦੀ ਪੜਤ ਦਾ ਅਰੰਭ ਕੀਤਾ। ਇਸ ਨਾਟਕੀ ਪੜਤ ਵਿਚ ਸ਼੍ਰੋਮਣੀ ਪੁਰਸਕਾਰ ਵਿਜੈਤਾ ਦੇਵਿੰਦਰ ਦਮਨ ਨੇ ਵੀ ਭਾਗ ਲਿਆ।

ਇਹ ਨਾਟਕ ਨੌਵੇਂ ਗੁਰੂ ਸ਼੍ਰੀ ਤੇਗ ਬਹਾਦਰ ਜੀ ਦੇ ਜੀਵਨ ਦਾ ਬਹੁ ਪੱਖੀ ਬਿਰਤਾਂਤ ਪੇਸ਼ ਕਰਨ ਦੇ ਨਾਲ ਨਾਲ ਉਨਾ ਦੀ ਅਨਮੋਲ ਸ਼ਹਾਦਤ, ਜੀਵਨ ਅਨੁਭਵ ਤੇ ਉਨਾ ਦੀ ਕੌਮ ਪ੍ਰਤੀ  ਹਮਦਰਦੀ ਪੇਸ਼ ਕਰਨ ਵਾਲਾ ਹੋ ਨਿਬੜਿਆ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਗੁਰੂ ਸਾਹਿਬ ਦੇ ਜੀਵਨ ਤੇ ਸ਼ਖਸ਼ੀਅਤ ਬਾਰੇ ਆਨ ਲਾਈਨ ਲੜੀਵਾਰ ਪ੍ਰੋਗਰਾਮ ਜਾਰੀ ਰਹਿਣਗੇ ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement