ਹੋਰ ਪਾਰਟੀਆਂ 'ਚੋਂ ਆਏ 44 ਉਮੀਦਵਾਰਾਂ ਨੂੰ ਟਿਕਟ ਦੇ ਕੇ 'ਆਪ' ਕਿਹੜੇ ਬਦਲਾਅ ਦੀ ਗੱਲ ਕਰਦੀ ਹੈ ਚੰਨੀ
Published : Feb 15, 2022, 12:34 am IST
Updated : Feb 15, 2022, 12:34 am IST
SHARE ARTICLE
image
image

ਹੋਰ ਪਾਰਟੀਆਂ 'ਚੋਂ ਆਏ 44 ਉਮੀਦਵਾਰਾਂ ਨੂੰ ਟਿਕਟ ਦੇ ਕੇ 'ਆਪ' ਕਿਹੜੇ ਬਦਲਾਅ ਦੀ ਗੱਲ ਕਰਦੀ ਹੈ : ਚੰਨੀ

ਸਿਖਿਆ, ਸਿਹਤ, ਰੋਜ਼ੀ ਰੋਟੀ ਤੇ ਪੱਕੀ ਛੱਤ ਦੇਣ ਦਾ ਏਜੰਡਾ ਵੀ ਪੇਸ਼ ਕੀਤਾ ਮੁੱਖ ਮੰਤਰੀ ਨੇ


ਚੰਡੀਗੜ੍ਹ, 14 ਫ਼ਰਵਰੀ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਮ ਆਦਮੀ ਪਾਰਟੀ ਉਪਰ ਜ਼ੋਰਦਾਰ ਹਮਲਾ ਬੋਲਦਿਆਂ ਕਿਹਾ ਕਿ ਇਸ ਦੇ 117 ਵਿਚੋਂ 44 ਉਮੀਦਵਾਰ ਤਾਂ ਹੋਰ ਪਾਰਟੀਆਂ ਵਿਚੋਂ ਆਏ ਹਨ ਅਤੇ ਇਸ ਬਾਅਦ ਵੀ ਇਹ ਪਾਰਟੀ ਕਿਹੜੇ ਬਦਲਾਅ ਦੀ ਗੱਲ ਕਰਦੀ ਹੈ? ਅੱਜ ਇਥੇ ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫ਼ਰੰਸ ਵਿਚ ਉਨ੍ਹਾਂ ਅਪਣਾ ਪੰਜਾਬ ਲਈ ਇਕ ਏਜੰਡਾ ਵੀ ਪੇਸ਼ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਰ ਚੌਥੇ ਉਮੀਦਵਾਰ ਵਿਰੁਧ ਅਪਰਾਧਕ ਮਾਮਲਾ ਵੀ ਦਰਜ ਹੈ | ਉਨ੍ਹਾਂ ਕਿਹਾ ਕਿ ਅਸਲ ਵਿਚ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਨੇਤਾ ਤਾਂ ਪੰਜਾਬ ਨੂੰ  ਲੁੱਟਣ ਆਏ ਹਨ ਅਤੇ ਬਦਲਾਅ ਦੇ ਨਾਂ 'ਤੇ ਲੋਕਾਂ ਨੂੰ  ਗੁਮਰਾਹ ਕਰਨ ਦੀ ਕੋਸ਼ਿਸ਼ ਵਿਚ ਹਨ |
ਇਸ ਮÏਕੇ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਚੋਣ ਮੀਡੀਆ ਇੰਚਾਰਜ ਪਵਨ ਖੇੜਾ ਅਤੇ ਹਿਮਾਚਲ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ ਵੀ ਮÏਜੂਦ ਸਨ¢ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਗ਼ਰੀਬੀ ਦਾ ਸਮਾਂ ਦੇਖਿਆ ਹੈ ਅਤੇ ਉਹ ਗ਼ਰੀਬ ਅਤੇ ਮੱਧ ਵਰਗ ਦੇ ਪ੍ਰਵਾਰਾਂ ਨੂੰ  ਦਰਪੇਸ਼ ਮੁਸ਼ਕਲਾਂ ਨੂੰ  ਜਾਣਦੇ ਹਨ ਜਿਸ ਲਈ ਉਨ੍ਹਾਂ ਵਿਸ਼ੇਸ਼ ਤÏਰ 'ਤੇ ਕਿਹਾ ਕਿ ਸਿਖਿਆ, ਸਿਹਤ, ਰੋਜ਼ੀ-ਰੋਟੀ ਅਤੇ ਹਰ ਲੋੜਵੰਦ ਦੇ ਸਿਰ 'ਤੇ ਪੱਕੀ ਛੱਤ ਦਾ ਹੋਣਾ ਸੱਭ ਤੋਂ ਜ਼ਰੂਰੀ ਹੈ¢ ਚੰਨੀ ਨੇ ਕਿਹਾ ਕਿ ਸਿਖਿਆ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ¢ ਅਜਿਹੀ ਸਥਿਤੀ ਵਿਚ, ਮੈਂ ਕਿਸੇ ਵੀ ਗ਼ਰੀਬ ਪ੍ਰਾਈਵੇਟ ਕਾਲਜ ਅਤੇ ਯੂਨੀਵਰਸਿਟੀਆਂ ਵਿਚ ਸਿਖਿਆ ਪ੍ਰਾਪਤ ਨਹੀਂ ਕਰ ਸਕਦਾ¢ ਸਰਕਾਰ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਨੂੰ  ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਮੁਫ਼ਤ ਸਿਖਿਆ ਪ੍ਰਦਾਨ ਕਰੇਗੀ¢ ਐਸ.ਸੀ ਵਜ਼ੀਫ਼ਾ, ਪ੍ਰਾਈਵੇਟ ਵਿਦਿਅਕ ਅਦਾਰਿਆਂ ਲਈ ਬੀ.ਸੀ ਸਕਾਲਰਸ਼ਿਪ ਅਤੇ ਜਨਰਲ ਵਰਗ ਦੇ ਬੱਚਿਆਂ ਲਈ ਈਡਬਲਿਊਐਸ   ਸਕਾਲਰਸ਼ਿਪ ਦਿਤੀ ਜਾਵੇਗੀ¢
ਇਸੇ ਤਰ੍ਹਾਂ ਸਰਕਾਰ ਵਲੋਂ ਨÏਜਵਾਨਾਂ ਦੇ ਹੁਨਰ ਵਿਕਾਸ 'ਤੇ ਜ਼ੋਰ ਦੇਣ ਨਾਲ ਪੇਸ਼ੇਵਰ ਪੜ੍ਹਾਈ ਨੂੰ  ਉਤਸ਼ਾਹਤ ਕੀਤਾ ਜਾਵੇਗਾ¢ ਉਨ੍ਹਾਂ ਪ੍ਰਗਟਾਵਾ ਕੀਤਾ ਕਿ ਸ੍ਰੀ ਚਮਕÏਰ ਸਾਹਿਬ ਵਿਚ 500 ਕਰੋੜ ਰੁਪਏ ਦੀ ਲਾਗਤ ਨਾਲ ਯੂਨੀਵਰਸਿਟੀ ਬਣਾਈ ਜਾ ਰਹੀ ਹੈ¢ ਇਸ ਦੇ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਵੀ ਸਮਝÏਤੇ ਹੋਣਗੇ¢ ਪੰਜਾਬ ਮੰਤਰੀ ਮੰਡਲ ਵਲੋਂ ਇਹ ਹੁਕਮ ਵੀ ਪਾਸ ਕੀਤੇ ਗਏ ਹਨ ਕਿ ਸਰਕਾਰ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਲੋੜਵੰਦ ਵਿਦਿਆਰਥੀਆਂ ਨੂੰ  ਵਿਆਜ ਮੁਕਤ ਕਰਜ਼ੇ ਦੇਵੇਗੀ¢ ਅਪਣਾ ਰੁਜ਼ਗਾਰ ਸਥਾਪਤ ਕਰਨ ਲਈ ਸਰਕਾਰ ਵਲੋਂ ਵਿਆਜ ਮੁਕਤ ਕਰਜ਼ਾ ਵੀ ਦਿਤਾ ਜਾਵੇਗਾ¢ ਸਰਕਾਰ ਬਣਨ ਦੇ ਪਹਿਲੇ ਸਾਲ ਵਿਚ ਇਕ ਲੱਖ ਸਰਕਾਰੀ ਨÏਕਰੀਆਂ ਦਿਤੀਆਂ ਜਾਣਗੀਆਂ¢ ਉਨ੍ਹਾਂ ਪ੍ਰਗਟਾਵਾ ਕੀਤਾ ਕਿ ਮਹਿਜ਼ 111 ਦਿਨਾਂ ਦੇ ਕਾਰਜਕਾਲ ਵਿਚ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿਚ ਪਟਰੌਲ ਅਤੇ ਡੀਜ਼ਲ ਨੂੰ  ਸਸਤਾ ਕਰਨ, ਬਿਜਲੀ ਅਤੇ ਪਾਣੀ ਦੇ ਬਕਾਇਆ ਬਿਲਾਂ ਨੂੰ  ਮਾਫ਼ ਕਰਨ ਸਮੇਤ ਹੋਰ ਕਈ ਅਹਿਮ ਫ਼ੈਸਲੇ ਲਏ ਹਨ¢
ਉਨ੍ਹਾਂ ਸੂਬੇ ਦੇ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ  ਮੁਫ਼ਤ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ¢ ਇਸ ਤਹਿਤ ਹਸਪਤਾਲ ਵਿਚ ਭਰਤੀ ਹੋਣ ਤੋਂ ਲੈ ਕੇ ਆਪਰੇਸ਼ਨ, ਦਵਾਈਆਂ ਆਦਿ ਦਾ ਕੋਈ ਖ਼ਰਚਾ ਨਹੀਂ ਹੋਵੇਗਾ¢ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਗ਼ਰੀਬੀ ਦਾ ਸਾਹਮਣਾ ਕੀਤਾ ਹੈ ਅਤੇ ਉਹ ਸਮਝ ਸਕਦੇ ਹਨ ਕਿ ਲੋੜਵੰਦ ਪ੍ਰਵਾਰ ਲਈ ਅਪਣੇ ਘਰ ਦੀ ਪੱਕੀ ਛੱਤ ਦਾ ਕੀ ਅਰਥ ਹੈ¢ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋੜਵੰਦ ਲੋਕਾਂ ਦੇ ਘਰਾਂ ਦੀਆਂ ਛੱਤਾਂ 6 ਮਹੀਨਿਆਂ ਦੇ ਅੰਦਰ-ਅੰਦਰ ਪੱਕੀਆਂ ਕਰਵਾ ਦੇਵੇਗੀ ਉਥੇ ਹੀ ਪਾਰਟੀ ਦੀ ਸੀਨੀਅਰ ਨੇਤਾ ਸ੍ਰੀਮਤੀ ਪਿ੍ਅੰਕਾ ਗਾਂਧੀ ਦੀ ਤਰਫ਼ੋਂ ਅÏਰਤਾਂ ਨੂੰ  ਇਕ ਸਾਲ ਵਿਚ 8 ਸਿਲੰਡਰ ਮੁਫ਼ਤ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ¢
ਡੱਬੀ

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement