ਨਵਾਂ ਪੰਜਾਬ ਹੋਵੇਗਾ ਕਰਜ਼ਾ ਮੁਕਤ ਤੇ ਮਿਲੇਗੀ ਮੌਕਿਆਂ ਦੀ ਭਰਮਾਰ : ਮੋਦੀ
Published : Feb 15, 2022, 12:22 am IST
Updated : Feb 15, 2022, 12:22 am IST
SHARE ARTICLE
image
image

ਨਵਾਂ ਪੰਜਾਬ ਹੋਵੇਗਾ ਕਰਜ਼ਾ ਮੁਕਤ ਤੇ ਮਿਲੇਗੀ ਮੌਕਿਆਂ ਦੀ ਭਰਮਾਰ : ਮੋਦੀ

 


ਪੰਜਾਬ ਨੇ ਮੈਨੂੰ ਬਹੁਤ ਕੁੱਝ ਦਿਤਾ, ਉਸ ਦਾ ਕਰਜ਼ ਉਤਾਰਨ ਆਇਆ ਹਾਂ

ਜਲੰਧਰ, 14 ਫ਼ਰਵਰੀ (ਨਿਰਮਲ ਸਿੰਘ, ਵਰਿੰਦਰ ਸ਼ਰਮਾ, ਸਮਰਦੀਪ ਸਿੰਘ, ਕਰਮਵੀਰ ਸਿੰਘ) : ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਗਠਜੋੜ ਦੀ ਰੈਲੀ ਇਥੇ ਪੀਏਪੀ ਗਰਾਊਾਡ ਵਿਚ ਹੋਈ | ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿਚ ਕੇਸਰੀ ਪੱਗ ਬੰਨ੍ਹ ਕੇ ਮੰਚ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਦੇ ਸਵਾਗਤ ਲਈ ਮੰਚ 'ਤੇ ਮੌਜੂਦ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਤੇ ਹੋਰ ਆਗੂਆਂ ਨੇ ਸਵਾਗਤ ਕੀਤਾ | ਉਨ੍ਹਾਂ ਨੂੰ  ਸ੍ਰੀ ਦੇਵੀ ਤਲਾਬ ਮੰਦਰ ਪੀਠ ਦੀ ਚੁੰਨੀ, ਸ਼ਾਲ ਤੇ ਕਿਰਪਾਨ ਭੇਟ ਕੀਤੀ ਗਈ |
ਮੋਦੀ ਨੇ ਬੋਲੇ ਸੋ ਨਿਹਾਲ, ਜੈ ਭੀਮ, ਜੈ ਬਜਰੰਗੀ ਮਹਾਰਾਜ ਤੇ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਭਾਸ਼ਣ ਸ਼ੁਰੂ ਕੀਤਾ | ਉਨ੍ਹਾਂ ਕਿਹਾ ਕਿ ਪੀਰਾਂ ਫ਼ਕੀਰਾਂ, ਗੁਰੂਆਂ, ਸ਼ਹੀਦਾਂ ਤੇ ਜਰਨੈਲਾਂ ਦੀ ਧਰਤੀ ਉਤੇ ਆ ਕੇ ਮਾਣ ਮਹਿਸੂਸ ਕਰ ਰਿਹਾ ਹਾਂ | ਉਨ੍ਹਾਂ 'ਨਵਾਂ ਪੰਜਾਬ' ਦਾ ਨਾਹਰਾ ਦਿੰਦਿਆਂ ਕਿਹਾ ਕਿ 'ਨਵਾਂ ਪੰਜਾਬ ਭਾਜਪਾ ਦੇ ਨਾਲ, ਨਵਾਂ ਪੰਜਾਬ ਨਵੀਂ ਟੀਮ ਨਾਲ' | ਡਬਲ ਇੰਜਣ ਵਾਲੀ ਸਰਕਾਰ ਨਾਲ ਪੰਜਾਬ ਵੀ ਹੁਣ ਵਿਕਾਸ ਕਰੇਗਾ ਤੇ ਬਦਲੇਗਾ | ਉਨ੍ਹਾਂ ਕਿਹਾ,''ਮੈਂ ਜਲੰਧਰ ਦੇ ਦੇਵੀ ਤਾਲਾਬ ਮੰਦਰ 'ਚ ਮਾਤਾ ਦੇ ਦਰਸ਼ਨਾਂ ਲਈ ਜਾਣਾ ਚਾਹੁੰਦਾ ਸੀ ਪਰ ਇਥੋਂ ਦੀ ਪੁਲਿਸ ਨੇ ਹੱਥ ਖੜੇ ਕਰ ਦਿਤੇ | ਇਹ ਹੈ ਪੰਜਾਬ ਵਿਚ ਪ੍ਰਸ਼ਾਸਨ ਦੀ ਹਾਲਤ |'' ਪੰਜਾਬ ਦੇ ਲੋਕਾਂ ਨੂੰ  ਸੰਬੋਧਨ ਕਰਦੇ ਹੋਏ ਭਾਰਤ ਦੇ ਵੀਰ ਬਹਾਦਰ ਸ਼ਹੀਦਾਂ ਨੂੰ  ਯਾਦ ਕਰਦਿਆਂ ਨਮਨ ਕੀਤਾ | ਉਨ੍ਹਾਂ ਭਗਤ ਰਵੀਦਾਸ ਜੈਯੰਤੀ ਮੌਕੇ ਕਾਂਸ਼ੀ ਵਿਚ ਭਗਤ ਰਵੀਦਾਸ ਦਾ ਅਦਭੁੱਤ ਯਾਦਗਾਰ ਬਣਾਈ ਜਾਵੇਗੀ |
ਉਨ੍ਹਾਂ ਕਿਹਾ,''ਪੰਜਾਬ ਨੇ ਮੈਨੂੰ ਉਸ ਵੇਲੇ ਰੋਟੀ ਦਿਤੀ ਜਦੋਂ ਮੈਂ ਭਾਜਪਾ ਦਾ ਇਕ ਮਾਮੂਲੀ ਵਰਕਰ ਸੀ |

ਪੰਜਾਬ ਲਈ ਸੇਵਾ ਕਰਨ ਦਾ ਮੇਰਾ ਸੰਕਲਪ ਅੱਜ ਹੋਰ ਵੀ ਪ੍ਰਬਲ ਹੋ ਗਿਆ ਹੈ |'' ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐਨਡੀਏ ਦੀ ਹੀ ਸਰਕਾਰ ਬਣੇਗੀ ਤੇ ਇਹ ਮੇਰਾ ਦਾਅਵਾ ਹੈ ਕਿਉਂਕਿ ਅੱਜ ਸਾਰਾ ਦੇਸ਼ ਇਕ ਨਵੇਂ ਭਾਰਤ ਦਾ ਸੁਪਨਾ ਦੇਖ ਰਿਹਾ ਹੈ ਤੇ ਇਹ ਤਾਂ ਹੀ ਬਣੇਗਾ ਜਦੋਂ ਪੰਜਾਬ ਨਵਾਂ ਪੰਜਾਬ ਬਣੇਗਾ | ਇਹ ਨਵਾਂ ਪੰਜਾਬ ਉਦੋਂ ਹੀ ਬਣੇਗਾ ਜਦੋਂ ਨਵਾਂ ਪੰਜਾਬ ਭਿ੍ਸ਼ਟਾਚਾਰ ਤੇ ਮਾਫ਼ੀਏ ਲਈ ਕੋਈ ਥਾਂ ਨਹੀਂ ਹੋਵੇਗੀ | ਪੰਜਾਬ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਹੋਣਗੇ | ਨਵਾਂ ਪੰਜਾਬ ਕਰਜ਼ ਮੁਕਤ ਹੋਵੇਗਾ | ਇਹ ਨਵਾਂ ਪੰਜਾਬ ਦੋ ਨਵੇਂ ਇੰਜਣਾਂ ਨਾਲ ਬਣੇਗਾ | ਇਕ ਕੇਂਦਰ ਦਾ ਤੇ ਦੂਜਾ ਸੂਬੇ ਦਾ | ਇਨ੍ਹਾਂ ਦੋ ਇੰਜਣਾਂ ਨਾਲ ਪੰਜਾਬ ਜ਼ਬਰਦਸਤ ਤਰੱਕੀ ਕਰੇਗਾ | ਮੈਨੂੰ ਉਮੀਦ ਹੈ ਪੰਜਾਬ ਨਾ ਮੌਕਾਵਾਦੀਆਂ ਤੇ ਨਾ ਬਟਵਾਰਾਵਾਦੀਆਂ ਨੂੰ  ਮੌਕਾ ਦੇਵੇਗਾ | ਹੁਣ ਪੰਜਾਬ ਭਾਜਪਾ ਗਠਜੋੜ ਨੂੰ  ਮੌਕੇ ਦੇ ਕੇ ਨਵਾਂ ਤੇ ਖ਼ੁਸ਼ਹਾਲ ਪੰਜਾਬ ਸਿਰਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਨਵਾਂ ਪੰਜਾਬ ਕਰਜ਼ਾ ਮੁਕਤ ਹੋਵੇਗਾ ਅਤੇ ਉਸ ਵਿਚ ਮੌਕਿਆਂ ਦੀ ਭਰਮਾਰ ਹੋਵੇਗੀ |
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅਤਿਵਾਦੀ ਹਮਲੇ 'ਚ ਸ਼ਹੀਦ ਵੀਰ ਜਵਾਨਾਂ ਦੀ ਤੀਜੀ ਬਰਸੀ ਹੈ, ਉਨ੍ਹਾਂ ਨੂੰ  ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ | ਉਨ੍ਹਾਂ ਕਿਹਾ ਕਿ 16 ਫ਼ਰਵਰੀ ਨੂੰ  ਭਗਤ ਰਵੀਦਾਸ ਦੀ ਜੈਯੰਤੀ ਹੈ | ਭਗਤ ਰਵੀਦਾਸ ਨੂੰ  ਮੈਂ ਸ਼ਰਧਾ ਪੂਰਵਕ ਨਮਨ ਕਰਦਾ ਹਾਂ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਜਾਬ ਨੇ ਮੈਨੂੰ ਇੰਨਾ ਕੱੁਝ ਦਿਤਾ ਕਿ ਉਸ ਦਾ ਕਰਜ਼ ਉਤਾਰਨ ਲਈ ਜਿੰਨੀ ਸੇਵਾ ਕਰਦਾ ਹੈ, ਓਨਾ ਹੀ ਸੇਵਾ ਕਰਨ ਦਾ ਮਨ ਕਰਦਾ ਹੈ | ਪ੍ਰਧਾਨ ਮੰਤਰੀ ਨੇ ਕਿਹਾ,''ਮੈਂ ਭਰੋਸਾ ਦਿੰਦਾ ਹਾਂ ਕਿ ਪੰਜਾਬ ਇਕ ਵਾਰ ਭਾਜਪਾ ਨੂੰ  ਮੌਕਾ ਦੇਵੇਗਾ ਤਾਂ ਭਾਜਪਾ ਪੰਜਾਬ ਦਾ ਕਲਿਆਣ ਕਰ ਕੇ ਦੇਵੇਗੀ | ਭਾਜਪਾ ਸਰਕਾਰ ਅਪਣੇ ਕੰਮ-ਕਾਜ ਦੇ ਭਰੋਸੇ ਚੋਣ ਲੜਦੀ ਹੈ | ਮੈਂ ਪੰਜਾਬ ਦੇ ਲੋਕਾਂ ਨੂੰ  ਇਹ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਸੀਂ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ | ਅਸੀਂ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਲਈ, ਪੰਜਾਬ ਦੀ ਨਸ਼ਾ ਮੁਕਤੀ ਲਈ ਕੋਈ ਕਸਰ ਨਹੀਂ ਛਡਾਂਗੇ |''
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਸਾਲਾਂ 'ਚ ਤੁਸੀਂ ਸਾਰਿਆਂ ਨੇ ਦੇਸ਼ ਲਈ ਮੇਰੀ ਮਿਹਨਤ ਵੇਖੀ ਹੈ | ਪੰਜਾਬ ਦੀ ਐੱਨ. ਡੀ. ਏ. ਗਠਜੋੜ ਦੀ ਸਰਕਾਰ ਬਣੇਗੀ | ਇਹ ਪੱਕਾ ਹੈ ਕਿ ਪੰਜਾਬ 'ਚ ਐਨ. ਡੀ. ਏ. ਦੀ ਸਰਕਾਰ ਬਣਨ ਜਾ ਰਹੀ ਹੈ | ਪੰਜਾਬ 'ਚ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ | ਨਵੇਂ ਪੰਜਾਬ 'ਚ ਵਿਰਾਸਤ ਅਤੇ ਵਿਕਾਸ ਹੋਵੇਗਾ | ਨਵੇਂ ਪੰਜਾਬ 'ਚ ਹਰ ਵਿਅਕਤੀ ਨੂੰ  ਮਾਣ ਸਨਮਾਨ ਮਿਲੇਗਾ | ਇਸ ਰੈਲੀ ਵਿਚ ਮੰਚ ਉਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਦਿੱਲੀ ਤੋਂ ਐਮਪੀ ਹੰਸ ਰਾਜ ਹੰਸ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸੇਵਾਮੁਕਤ ਡੀਜੀਪੀ ਐਸਐਸ ਵਿਰਕ ਅਤੇ ਸੇਵਾਮੁਕਤ ਡੀਜੀਪੀ ਪਰਮਦੀਪ ਸਿੰਘ ਗਿੱਲ ਅਤੇ ਹੋਰ ਬਿਰਾਜਮਾਨ ਸਨ | ਰੈਲੀ ਨੂੰ  ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਰੈਲੀ ਵਾਲੀ ਥਾਂ ਅਤੇ ਆਸਪਾਸ ਥਾਂ-ਥਾਂ ਪੁਲਿਸ ਤਾਇਨਾਤ ਰਹੀ |
 

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement