ਵਿਰੋਧੀ ਪਾਰਟੀਆਂ 'ਆਪ' ਨੂੰ ਨਹੀਂ ਸਗੋਂ ਪੰਜਾਬ ਨੂੰ ਹਰਾਉਣਾ ਚਾਹੁੰਦੀਆਂ ਹਨ : ਕੇਜਰੀਵਾਲ
Published : Feb 15, 2022, 12:29 am IST
Updated : Feb 15, 2022, 12:29 am IST
SHARE ARTICLE
image
image

ਵਿਰੋਧੀ ਪਾਰਟੀਆਂ 'ਆਪ' ਨੂੰ ਨਹੀਂ ਸਗੋਂ ਪੰਜਾਬ ਨੂੰ ਹਰਾਉਣਾ ਚਾਹੁੰਦੀਆਂ ਹਨ : ਕੇਜਰੀਵਾਲ


ਕਿਹਾ, ਬੀਜੇਪੀ ਝੂਠ ਫੈਲਾਉਣ ਦੀ ਮਸ਼ੀਨ

ਅੰਮਿ੍ਤਸਰ, 14 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਦੌਰੇ 'ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫ਼ਰੰਸ ਕਰ ਕੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨੇ ਸਾਧੇ ਅਤੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ |
ਕੇਜਰੀਵਾਲ ਨੇ ਕਿਹਾ ਕਿ 'ਆਪ' ਤੋਂ ਵਿਰੋਧੀ ਡਰੇ ਹੋਏ ਹਨ | ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇਗੀ ਤਾਂ ਉਨ੍ਹਾਂ ਨੂੰ  ਲੁੱਟਣ ਦਾ ਮੌਕਾ ਨਹੀਂ ਮਿਲੇਗਾ | ਉਨ੍ਹਾਂ ਕਿਹਾ ਕਿ ਹੁਣ ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ  ਬਚਾਉਣਾ ਹੈ | ਇਸ ਮੌਕੇ ਕੇਜਰੀਵਾਲ ਨੇ ਕਿਹਾ,''ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਜਦੋਂ ਵੀ ਬੋਲਦੇ ਹਨ ਤਾਂ ਭਗਵੰਤ ਮਾਨ ਅਤੇ ਮੈਨੂੰ ਗਾਲ੍ਹਾਂ ਹੀ ਦਿੰਦੇ ਹਨ | ਸਾਰੀਆਂ ਪਾਰਟੀਆਂ ਦੀ ਇਕੋ ਹੀ ਭਾਸ਼ਾ ਹੈ | ਇਸ ਤਰ੍ਹਾਂ ਲਗਦਾ ਹੈ ਕਿ ਵਿਰੋਧੀ ਧਿਰਾਂ ਇਕੱਠੀਆਂ ਹੋ ਗਈਆਂ ਹਨ | ਇਹ ਆਮ ਆਦਮੀ ਪਾਰਟੀ ਨੂੰ  ਹਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਗੋਂ ਪੰਜਾਬ ਨੂੰ  ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ |''
ਕੇਜਰੀਵਾਲ ਨੇ ਕਿਹਾ, ਬੀਤੇ ਦਿਨ ਅਮਿਤ ਸਾਹ, ਪਿ੍ਯੰਕਾ ਗਾਂਧੀ ਨੇ ਮੈਨੂੰ ਗਾਲ੍ਹਾਂ ਕੱਢੀਆਂ | ਸਾਡਾ ਕੀ ਕਸੂਰ? ਅਸੀਂ ਪੰਜਾਬ ਵਿਚ ਚੰਗੇ ਸਕੂਲਾਂ ਦੀ ਗੱਲ ਕਰ ਰਹੇ ਹਾਂ | ਕੇਜਰੀਵਾਲ ਨੇ ਕਿਹਾ ਕਿ ਇਹ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ | ਉਨ੍ਹਾਂ ਪੰਜਾਬੀਆਂ ਨੂੰ  ਪੰਜਾਬ ਨੂੰ  ਬਚਾਉਣ ਦੀ ਅਪੀਲ ਕੀਤੀ ਹੈ | ਕੇਜਰੀਵਾਲ ਨੇ ਕਿਹਾ,Tਹੁਣ ਸ਼ਰਾਬ ਅਤੇ ਪੈਸੇ ਦੀ ਵੰਡ ਸ਼ੁਰੂ ਹੋ ਜਾਵੇਗੀ, ਪਰ ਖਿਸਕ ਨਾ ਜਾਉ ਕਿਉਂਕਿ ਪੰਜਾਬ ਨੂੰ  ਬਚਾਉਣਾ ਹੈ |'' ਉਨ੍ਹਾਂ ਕਿਹਾ ਕਿ 70 ਸਾਲਾਂ ਵਿਚ ਭਾਜਪਾ-ਅਕਾਲੀ ਅਤੇ ਕਾਂਗਰਸ ਨੇ ਕੁੱਝ ਨਹੀਂ ਦਿਤਾ | ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਹੀ ਦੇਸ਼ ਦੀ ਸੁਰੱਖਿਆ ਹੈ | ਰਾਸ਼ਟਰੀ ਸੁਰੱਖਿਆ 'ਤੇ ਕੇਂਦਰ ਨਾਲ ਮਿਲ ਕੇ ਕੰਮ ਕਰੇਗਾ |

ਉਨ੍ਹਾਂ ਕਿਹਾ ਕਿ ਟਿਫਿਨ ਬੰਬ, ਨਸ਼ੇ ਸਰਹੱਦ ਤੋਂ ਆਉਂਦੇ ਹਨ, ਇਸ ਦੇ ਪਿੱਛੇ ਰਿਸ਼ਵਤਖੋਰੀ ਅਤੇ ਭਿ੍ਸ਼ਟਾਚਾਰ ਹੈ | ਜੇਕਰ 'ਆਪ' ਦੀ ਸਰਕਾਰ ਆਈ ਤਾਂ ਸੂਬੇ ਵਿਚ ਨਸ਼ਿਆਂ 'ਤੇ ਪਾਬੰਦੀ ਲਗਾਵੇਗੀ ਅਤੇ ਸਰਹੱਦ ਨੂੰ  ਸੁਰੱਖਿਅਤ ਕੀਤਾ ਜਾਵੇਗਾ |
ਇਸ ਮੌਕੇ ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਬੀਜੇਪੀ ਝੂਠ ਫੈਲਾਉਣ ਦੀ ਮਸ਼ੀਨ ਹੈ ਜੋ ਉਨ੍ਹਾਂ ਦੇ ਮਨ ਵਿਚ ਆਉਂਦਾ ਹੈ ਉਹ ਬੋਲ ਦਿੰਦੇ ਹਨ | ਹਾਲਾਂਕਿ ਨਵੀਂ ਨੀਤੀ ਤਹਿਤ ਦਿੱਲੀ ਵਿਚ ਸ਼ਰਾਬ ਦੇ ਠੇਕਿਆਂ ਵਿਚ ਕਮੀ ਆਈ ਹੈ | ਦਿੱਲੀ ਵਿਚ ਤਾਂ ਦਾਰੂ ਇਕ ਨੰਬਰ ਵਿਚ ਵਿਕਦੀ ਹੈ ਪਰ ਗੁਜਰਾਤ ਪੂਰੀ ਡਰਾਈ ਸਟੇਟ ਹੋਣ ਦੇ ਬਾਵਜੂਦ ਵੀ ਉਥੇ ਸ਼ਰੇਆਮ ਸ਼ਰਾਬ ਦੀਆਂ ਨਦੀਆਂ ਵਹਿ ਰਹੀਆਂ ਹਨ | ਭਾਜਪਾ ਜਵਾਬ ਦੇਵੇ ਕਿ ਉਸ ਗ਼ੈਰ ਕਾਨੂੰਨੀ ਸ਼ਰਾਬ ਦਾ ਪੈਸਾ ਕਿਸ ਕੋਲ ਜਾਂਦਾ ਹੈ?

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement