ਫਰੀਦਕੋਟ 'ਚ ਗਰਜੇ ਰਾਜਨਾਥ ਸਿੰਘ, 'ਇਸ ਵਾਰ ਪੰਜਾਬ 'ਚ ਬਣੇਗੀ ਭਾਜਪਾ ਦੀ ਸਰਕਾਰ'
Published : Feb 15, 2022, 4:28 pm IST
Updated : Feb 15, 2022, 4:28 pm IST
SHARE ARTICLE
Rajnath singh
Rajnath singh

ਕੇਂਦਰੀ ਰੱਖਿਆ ਰਾਜਨਾਥ ਸਿੰਘ ਅੱਜ ਫਰੀਦਕੋਟ 'ਚ ਚੋਣ ਪ੍ਰਚਾਰ ਕਰਨ ਪਹੁੰਚੇ

 

ਫਰੀਦਕੋਟ- ਕੇਂਦਰੀ ਰੱਖਿਆ ਰਾਜਨਾਥ ਸਿੰਘ ਅੱਜ ਫਰੀਦਕੋਟ 'ਚ ਚੋਣ ਪ੍ਰਚਾਰ ਕਰਨ ਪਹੁੰਚੇ। ਰਾਜਨਾਥ ਸਿੰਘ ਨੇ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਫਰੀਦਕੋਟ 'ਚ ਪਹਿਲੀ ਵਾਰ ਸਭਾ ਨੂੰ ਸੰਬੋਧਨ ਕਰਨ ਲਈ ਆਇਆ ਹਾਂ। ਪੰਜਾਬ 'ਚ ਪਹਿਲੇ ਵੀ ਕਈ ਸਭਾਵਾਂ ਨੂੰ ਸੰਬੋਧਨ ਕੀਤਾ ਹੈ ਪਰ ਇਸ ਵਾਰ ਲੋਕਾਂ ਦਾ ਜੋ ਸਮਰਥਨ ਮਿਲ ਰਿਹਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ।

Rajnath Singh Rajnath Singh

ਰਾਜਨਾਥ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੀ ਭਲਾਈ ਦਾ ਸੰਦੇਸ਼ ਦਿੱਤਾ ਸੀ। ਇਸੇ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਕਾ ਸਾਥ, ਸਭ ਕਾ ਵਿਕਾਸ ਦਾ ਨਾਅਰਾ ਦਿੱਤਾ ਹੈ। ਸਿੱਖ ਭਰਾਵਾਂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। 

Rajnath singhRajnath singh

ਰੱਖਿਆ ਮੰਤਰੀ ਨੇ ਕਿਹਾ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਨੂੰ ਹਮੇਸ਼ਾ ਯਾਦ ਆਉਂਦਾ ਹੈ ਕਿ ਜੇਕਰ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਭਾਰਤ ਦਾ ਹਿੱਸਾ ਹੁੰਦੇ ਤਾਂ ਦੇਸ਼ ਨੂੰ ਬਹੁਤ ਖੁਸ਼ੀ ਹੋਣੀ ਸੀ। ਕੁਝ ਸਿਆਸਤਦਾਨ ਧਰਮ ਦੀ ਰਾਜਨੀਤੀ ਕਰਦੇ ਹਨ। ਭਾਜਪਾ ਮਨੁੱਖਤਾ ਦੀ ਰਾਜਨੀਤੀ ਕਰਦੀ ਹੈ। ਕਈ ਤਾਕਤਾਂ ਸਾਨੂੰ ਵੰਡਣ ਲਈ ਕੰਮ ਕਰਨਗੀਆਂ, ਸਾਨੂੰ ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

 

Rajnath singhRajnath singh

ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਦੇਸ਼ ਭਰ ਦੇ ਰਾਜਾਂ ਵਿੱਚ ਸਭ ਤੋਂ ਵਧੀਆ ਸਰਕਾਰ ਚਲਾਉਣ ਵਾਲੀ ਪਾਰਟੀ ਹੈ।  ਰੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ। ਸਰਹੱਦੀ ਸੂਬੇ ਵਿੱਚ ਸ਼ਾਂਤੀ ਦੀ ਲੋੜ ਹੈ। ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਸਾਡੀ ਸਰਕਾਰ ਬਣਨ 'ਤੇ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਮਿਲਿਆ। ਜਦੋਂ ਸਾਡੀ ਸਰਕਾਰ ਬਣੀ ਸੀ ਤਾਂ ਦੰਗਾ ਪੀੜਤਾਂ ਨੂੰ 80 ਕਰੋੜ ਰੁਪਏ ਵੰਡੇ ਗਏ ਸਨ। ਪੰਜ- ਪੰਜ ਲੱਖ ਰੁਪਏ ਦਿੱਤੇ ਗਏ। ਕਾਂਗਰਸ ਨੇ ਇਹ ਪੈਸਾ ਆਪਣੇ ਕੋਲ ਰੱਖਿਆ ਸੀ ਪਰ ਕਾਂਗਰਸ ਇਸ ਨੂੰ ਵੰਡਣ ਦੀ ਹਿੰਮਤ ਨਹੀਂ ਕਰ ਸਕੀ।

Defence Minister Rajnath SinghDefence Minister Rajnath Singh

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement