
20 ਫਰਵਰੀ ਨੂੰ ਪੰਜਾਬ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਵੋਟ ਪਾਉਣੀ ਹੈ - ਅਰਵਿੰਦ ਕੇਜਰੀਵਾਲ
...ਕੇਜਰੀਵਾਲ ਨੇ ਲੁਧਿਆਣਾ 'ਚ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਕੀਤੀ 'ਆਪ' ਉਮੀਦਵਾਰਾਂ ਨੂੰ ਜਿਤਾ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦੀ ਅਪੀਲ
ਲੁਧਿਆਣਾ/ਚੰਡੀਗੜ - ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਚੋਣ ਪ੍ਰਚਾਰ ਲਈ ਲੁਧਿਆਣਾ ਪੁੱਜੇ। ਇੱਥੇ ਉਨਾਂ ਨੇ ਹਲਕਾ ਲੁਧਿਆਣਾ ਸੈਂਟਰਲ ਵਿਧਾਨ ਸਭ ਹਲਕੇ ਤੋਂ 'ਆਪ' ਉਮੀਦਵਾਰ ਪੱਪੀ ਪਰਾਸਰ, ਲੁਧਿਆਣਾ ਉੱਤਰੀ ਤੋਂ ਉਮੀਦਵਾਰ ਮਦਨ ਲਾਲ ਬੱਗਾ, ਲੁਧਿਆਣਾ ਪੂਰਬੀ ਤੋਂ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਲੁਧਿਆਣਾ ਦੱਖਣੀ ਤੋਂ 'ਆਪ' ਉਮੀਦਵਾਰ ਰਜਿੰਦਰ ਪਾਲ ਕੌਰ ਸੀਨਾ ਲਈ ਇਲਾਕੇ ਦੀਆਂ ਵੱਖ-ਵੱਖ ਥਾਵਾਂ 'ਤੇ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾ ਕੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਦੀ ਅਪੀਲ ਕੀਤੀ।
To change Punjab, press the button of ‘Jharoo’ this time: Arvind Kejriwal
ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਸਾਨੂੰ ਸਾਰਿਆਂ ਨੇ ਮਿਲ ਕੇ ਪੰਜਾਬ ਬਦਲਣ ਲਈ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਹੈ ਅਤੇ ਝਾੜੂ ਦਾ ਬਟਨ ਦਬਾਉਣਾ ਹੈ। ਕੇਜਰੀਵਾਲ ਨੇ ਕਿਹਾ ਕਿ 20 ਫਰਵਰੀ ਨੂੰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਭਵਿੱਖ ਤੈਅ ਹੋਵੇਗਾ, ਇਸ ਲਈ ਇਸ ਵਾਰ ਤੁਹਾਨੂੰ ਬਹੁਤ ਸੋਚ ਸਮਝ ਕੇ ਵੋਟ ਪਾਉਣੀ ਪਵੇਗੀ। ਇਸ ਵਾਰ ਆਪਣੇ, ਆਪਣੇ ਬੱਚਿਆਂ ਅਤੇ ਪੰਜਾਬ ਦੇ ਚੰਗੇ ਭਵਿੱਖ ਲਈ ਵੋਟ ਪਾਉਣੀ। 20 ਦੀ ਸਵੇਰ ਝਾੜੂ ਵਾਲਾ ਬਟਨ ਯਾਦ ਕਰ ਲੈਣਾ। ਇਸ ਵਾਰ ਕੋਈ ਗਲਤੀ ਨਹੀਂ ਕਰਨੀ। 20 ਫਰਵਰੀ ਤੱਕ ਤੁਸੀਂ ਸਾਡਾ ਸਾਥ ਦਿਓ, ਉਸ ਤੋਂ ਬਾਅਦ ਤੁਹਾਡੇ ਹਰ ਸੁੱਖ-ਦੁੱਖ ਵਿੱਚ ਅਸੀਂ ਸਾਥ ਦੇਵਾਂਗੇ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਰਿਸਤੇਦਾਰਾਂ ਅਤੇ ਨਜਦੀਕੀਆਂ ਨੂੰ ਫੋਨ ਕਰਕੇ ਕਹਿਣ ਕਿ ਇਸ ਵਾਰ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿਓ।
To change Punjab, press the button of ‘Jharoo’ this time: Arvind Kejriwal
ਕੇਜਰੀਵਾਲ ਨੇ ਕਿਹਾ ਕਿ ਸਾਰੇ ਮੀਡੀਆ ਸਰਵੇਖਣਾਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਲੇਕਿਨ ਉਹ 60-65 ਸੀਟਾਂ ਹੀ ਦਿਖਾ ਰਹੇ ਹਨ। ਮੈਨੂੰ ਪੰਜਾਬ ਦੇ ਲੋਕਾਂ 'ਤੇ ਪੂਰਾ ਭਰੋਸਾ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ 80 ਤੋਂ ਵੱਧ ਸੀਟਾਂ 'ਤੇ ਜਿੱਤ ਦਿਵਾ ਕੇ ਸੂਬੇ 'ਚ ਸਥਿਰ ਅਤੇ ਇਮਾਨਦਾਰ ਸਰਕਾਰ ਬਣਾਉਣਗੇ। ਚੋਣਾਂ ਤੋਂ ਠੀਕ ਪਹਿਲਾਂ ਵੋਟਾਂ ਖਰੀਦਣ ਲਈ ਵੰਡੀ ਜਾਂਦੀ ਸਰਾਬ ਅਤੇ ਪੈਸੇ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਹੁਣ ਇੱਕ-ਦੋ ਦਿਨਾਂ ਵਿੱਚ ਭ੍ਰਿਸਟ ਪਾਰਟੀਆਂ ਵੋਟਾਂ ਖਰੀਦਣ ਲਈ ਤੁਹਾਨੂੰ ਸਰਾਬ ਅਤੇ ਪੈਸੇ ਦਾ ਲਾਲਚ ਦੇਣਗੀਆਂ, ਪਰ ਇਸ ਵਾਰੀ ਇਹ ਫਿਸਲਣ ਨਹੀਂ ਹੈ। ਥੋੜੇ ਪੈਸੇ ਅਤੇ ਸਰਾਬ ਦੇ ਪਿੱਛੇ ਆਪਣਾ ਭਵਿੱਖ ਦਾਅ 'ਤੇ ਨਹੀਂ ਲਗਾਉਣਾ ਹੈ।
To change Punjab, press the button of ‘Jharoo’ this time: Arvind Kejriwal
20 ਤਰੀਕ ਨੂੰ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਬੱਚਿਆਂ ਦਾ ਚਿਹਰਾ ਦੇਖੋ ਅਤੇ ਉਹਨਾਂ ਦੇ ਭਵਿੱਖ ਬਾਰੇ ਸੋਚੋ। ਇਸ ਵਾਰ ਬਿਨਾਂ ਬਹਿਕਾਵੇ ਅਤੇ ਲਾਲਚ ਵਿੱਚ ਪਏ ਝਾੜੂ ਨੂੰ ਵੋਟਾਂ ਪਾਉਣੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਇੱਕ ਲੜਕੇ ਨੇ ਕਿਹਾ ਕਿ ਜੇਕਰ ਦੂਜੀਆਂ ਪਾਰਟੀਆਂ ਦੇ ਲੋਕ ਮੈਨੂੰ ਪੈਸੇ ਅਤੇ ਸਰਾਬ ਦੇਣਗੇ ਤਾਂ ਮੈਂ ਚੁੱਪ-ਚਾਪ ਲੈ ਲਵਾਂਗਾ, ਪਰ ਵੋਟ ਝਾੜੂ ਨੂੰ ਪਾਵਾਂਗਾ। ਮੈਂ ਉਸ ਨੂੰ ਕਿਹਾ ਕਿ ਹੁਣ ਤੁਹਾਨੂੰ ਕਿਸੀ ਵੀ ਭ੍ਰਿਸਟ ਪਾਰਟੀ ਅਤੇ ਨੇਤਾਵਾਂ ਤੋਂ ਪੈਸੇ ਲੈਣ ਦੀ ਲੋੜ ਨਹੀਂ ਪਵੇਗੀ। ਅਸੀਂ ਤੁਹਾਨੂੰ ਚੰਗੀ ਸਿੱਖਿਆ ਦੇਵਾਂਗੇ, ਤੁਹਾਡੇ ਚੰਗੇ ਇਲਾਜ ਦਾ ਮੁਫਤ ਵਿਵਸਥਾ ਕਰਾਂਗੇ। ਔਰਤਾਂ ਨੂੰ 1000 ਰੁਪਏ ਅਤੇ ਮੁਫਤ ਬਿਜਲੀ ਦਿੱਤੀ ਜਾਵੇਗੀ। ਇਨਾਂ ਸਾਰੀਆਂ ਚੀਜਾਂ ਨਾਲ ਇੱਕ ਪਰਿਵਾਰ ਨੂੰ ਸੱਤ ਲੱਖ ਰੁਪਏ ਦਾ ਫਾਇਦਾ ਹੋਵੇਗਾ। ਫਿਰ ਤੁਹਾਨੂੰ ਵੋਟ ਲਈ 2000 ਰੁਪਏ ਲੈਣ ਦੀ ਲੋੜ ਨਹੀਂ ਪਵੇਗੀ।