Farmers Protest: ਨੌਜਵਾਨ ਨੇ 5 ਰੁਪਏ ਦੀ ਪਤੰਗ ਨਾਲ ਡੇਗਿਆ 5 ਲੱਖ ਦਾ ਡਰੋਨ!
Published : Feb 15, 2024, 8:03 pm IST
Updated : Feb 15, 2024, 8:03 pm IST
SHARE ARTICLE
Farmers
Farmers

ਕਿਹਾ, ਪਤੰਗ ਉਡਾਉਣ ਦਾ ਅਸਲੀ ਨਜ਼ਾਰਾ ਹੁਣ ਆਇਆ, ਗੋਲੇ ਝੱਲਦੇ ਕਿਸਾਨਾਂ ਦਾ ਲਿਆ ਬਦਲਾ

Farmers Protest: ਪੰਜਾਬ-ਹਰਿਆਣਾ ਸ਼ੰਭੂ ਹੱਦ ਉਤੇ ਇਕ ਪਾਸੇ ਜਿਥੇ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਉਤੇ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਉਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਬਸੰਤ ਪੰਚਮੀ ਵਾਲੇ ਦਿਨ ਸ਼ੰਭੂ ਬਾਰਡਰ ਉਤੇ ਪਤੰਗ ਵੀ ਉਡਾਏ। ਇਸ ਦੌਰਾਨ ਇਕ ਨੌਜਵਾਨ ਨੇ 5 ਰੁਪਏ ਦੀ ਪਤੰਗ ਨਾਲ 5 ਲੱਖ ਦਾ ਡਰੋਨ ਡੇਗ ਦਿਤਾ।

ਨੌਜਵਾਨ ਨੇ ਕਿਹਾ ਕਿ ਉਸ ਨੂੰ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਦਾ ਅਸਲੀ ਨਜ਼ਾਰਾ ਹੁਣ ਆਇਆ ਹੈ। ਇਸ ਦੇ ਨਾਲ ਹੀ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਡਰੋਨ ਨੂੰ ਡੇਗ ਕੇ ਅੱਥਰੂ ਗੈਸ ਦੇ ਗੋਲੇ ਝੱਲਦੇ ਕਿਸਾਨਾਂ ਦਾ ਬਦਲਾ ਲਿਆ ਹੈ। ਇਹ ਡਰੋਨ ਹਰਿਆਣਾ ਵੱਲੋਂ ਆ ਕੇ ਪੰਜਾਬ ਦੀ ਹੱਦ ਅੰਦਰ ਕਿਸਾਨਾਂ ਉਤੇ ਗੋਲੇ ਸੁੱਟ ਰਿਹਾ ਸੀ।

ਪਿੰਡ ਸ਼ੇਰ ਮਾਜਰਾ ਦੇ ਨੌਜਵਾਨ ਗਗਨਦੀਪ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਡਰੋਨ ਨੇ ਦੋ ਦਿਨ ਤੋਂ ਤਹਿਲਕਾ ਮਚਾ ਕੇ ਰੱਖਿਆ ਸੀ। ਬਸੰਤ ਪੰਚਮੀ ਵਾਲੇ ਦਿਨ ਜਦੋਂ ਇਹ ਪੰਜਾਬ ਵਾਲੇ ਪਾਸੇ ਆਇਆ ਤਾਂ ਡਰੋਨ ਪਤੰਗ ਵਿਚ ਫਸ ਕੇ ਬੇਕਾਬੂ ਹੋ ਗਿਆ। ਉਨ੍ਹਾਂ ਨੇ ਸਵੇਰੇ 11 ਵਜੇ ਪਤੰਗ ਚੜ੍ਹਾਇਆ ਅਤੇ ਸ਼ਾਮ 5.30 ਵਜੇ ਤਕ ਡਰੋਨ ਸੁੱਟ ਲਿਆ ਗਿਆ।

ਗਗਨਦੀਪ ਸਿੰਘ ਨੇ ਕਿਹਾ, “ਡਰੋਨ ਤੋਂ ਉਨ੍ਹਾਂ ਬਜ਼ੁਰਗਾਂ ਦਾ ਬਦਲਾ ਲਿਆ ਹੈ, ਜਿਹੜੇ ਇਸ ਕਾਰਨ ਜ਼ਖ਼ਮੀ ਹੋਏ ਹਨ”। ਹੋਰ ਨੌਜਵਾਨਾਂ ਨੇ ਦਸਿਆ, “ਡਰੋਨ ਦੀ ਹਰਕਤ ਇੰਨੀ ਜ਼ਿਆਦਾ ਵਧ ਗਈ ਸੀ ਕਿ ਆਗੂਆਂ ਉਤੇ ਹਮਲੇ ਕੀਤੇ ਗਏ, ਕਿਸੇ ਦੇ ਸਿਰ ਉਤੇ ਹਮਲਾ ਹੋਇਆ ਅਤੇ ਕਿਸੇ ਦੀ ਅੱਖ ਨੁਕਸਾਨੀ ਗਈ। ਸਾਨੂੰ ਕਿਸੇ ਦਾ ਨੁਕਸਾਨ ਕਰਨ ਦਾ ਕੋਈ ਸ਼ੌਕ ਨਹੀਂ ਹੈ। ਜੇ ਕੋਈ ਅੱਗੇ ਵਧ ਕੇ ਹਮਲਾ ਕਰੇਗਾ, ਉਸ ਨੂੰ ਜਵਾਬ ਦੇਣਾ ਜ਼ਰੂਰੀ ਹੈ”। ਨੌਜਵਾਨਾਂ ਨੇ ਕਿਹਾ ਕਿ ਬਸੰਤ ਪੰਚਮੀ ਦੀ ਅਰਦਾਸ ਕਾਮਯਾਬ ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement