
40 ਲੱਖ ਰੁਪਏ ਲਾ ਕੇ ਗੁਰਮੀਤ ਸਿੰਘ ਗਿਆ ਸੀ ਅਮਰੀਕਾ
ਫਤਿਹਗੜ੍ਹ ਸਾਹਿਬ : ਅਮਰੀਕਾ ਵਿੱਚ ਗ਼ੈਰ ਕਾਨੂੰਨੀ ਤੌਰ ਤੇ ਰਹਿ ਰਹੇ ਨਾਗਰਿਕਾਂ ਨੂੰ ਟਰੰਪ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਅਮਰੀਕਾ ਦੇ ਵੱਲੋਂ ਇੱਕ ਹੋਰ ਜਹਾਜ ਰਾਹੀਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਵਾਪਸ ਦੇਸ਼ ਭੇਜਿਆ ਗਿਆ, ਜਿਨ੍ਹਾਂ ਦੇ ਵਿੱਚ ਹਲਕਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਪਿੰਡ ਤਲਾਣੀਆਂ ਦੇ ਰਹਿਣ ਵਾਲਾ ਗੁਰਮੀਤ ਸਿੰਘ ਵੀ ਸ਼ਾਮਿਲ ਹੈ। ਗੁਰਮੀਤ ਸਿੰਘ ਦੇ ਪਰਿਵਾਰ ਨੇ ਬੜੇ ਭਾਵੁਕ ਮਨ ਦੇ ਨਾਲ ਗੱਲਬਾਤ ਕੀਤੀ।
ਗੁਰਮੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਟੀ-ਰੋਜ਼ੀ ਦੀ ਭਾਲ ਦੇ ਵਿੱਚ 12 ਨਵੰਬਰ 2024 ਵਿੱਚ ਅਮਰੀਕਾ 40 ਲੱਖ ਰੁਪਏ ਲਾ ਕੇ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਵਿਦੇਸ਼ ਭੇਜਣ ਲਈ ਕਰਜ਼ਾ ਚੁੱਕ ਕੇ ਭੇਜਿਆ ਸੀ। ਹੁਣ ਟਰੰਪ ਸਰਕਾਰ ਵਿੱਚ ਆਉਂਦੇ ਸਾਰ ਹੀ ਇਸ ਨੇ ਡਿਪੋਰਟ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਸਾਡੇ ਲਈ ਨੁਕਸਾਨਦਾਇਕ ਸਾਬਤ ਹੋਇਆ ਹੈ। ਪਰਿਵਾਰ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਇਸ ਮੌਕੇ ਇਲਾਕੇ ਦੇ ਕੌਂਸਲਰ ਵਿਸਾਖੀ ਰਾਮ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਠੱਗ ਏੰਜਟਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈਕਿ ਅਮਰੀਕਾ ਵਿਚੋਂ ਆ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ।
ਬਜ਼ੁਰਗ ਮਾਂ-ਬਾਪ ਕੋਲੋਂ ਆਪਣੇ ਪੁੱਤਰ ਦੇ ਬਾਰੇ ਗੱਲ ਵੀ ਨਹੀਂ ਹੋ ਰਹੀ ਸੀ ਕਿਉਂਕਿ ਉਨ੍ਹਾਂ ਦੇ ਭਾਵੁਕ ਬੋਲ ਹਰ ਵਿਅਕਤੀ ਦੇ ਮਨ ਉੱਤੇ ਡੁੂੰਘੀ ਸੱਟ ਮਾਰਦੇ ਹਨ। ਮਾਪਿਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਠੱਗ ਏਜੰਟਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।