ਖੇਮਕਰਨ ਦੇ ਪਿੰਡ ਠੱਠਾ ਦੇ ਨੌਜਵਾਨ ਸੁਖਚੈਨ ਸਿੰਘ ਦੀ ਵਾਪਸੀ ਨੂੰ ਲੈ ਕੇ ਭਾਵੁਕ ਹੋਇਆ ਪਰਿਵਾਰ
Published : Feb 15, 2025, 9:52 pm IST
Updated : Feb 15, 2025, 9:52 pm IST
SHARE ARTICLE
Family gets emotional over return of Sukhchain Singh, a youth from Thatha village of Khemkaran
Family gets emotional over return of Sukhchain Singh, a youth from Thatha village of Khemkaran

22 ਲੱਖ ਰੁਪਏ ਲਾ ਕੇ ਭੇਜਿਆ ਸੀ ਇੰਗਲੈਂਡ, 22 ਦਿਨ ਪਹਿਲਾਂ ਹੀ ਮੈਕਸੀਕੋ ਰਾਹੀਂ ਅਮਰੀਕਾ 'ਚੋ ਹੋਇਆ ਸੀ ਦਾਖ਼ਲ

ਖੇਮਕਰਨ: ਅੰਮ੍ਰਿਤਸਰ ਵਿਖੇ ਉਤਰਨ ਵਾਲੇ ਅਮਰੀਕੀ ਏਅਰ ਫੋਰਸ ਦੇ ਜਹਾਜ਼ ਵਿੱਚ ਡਿਪੋਰਟ ਹੋ ਕੇ ਆਏ ਭਾਰਤੀਆਂ ਵਿੱਚੋਂ ਜ਼ਿਲ੍ਹਾਂ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਦੇ ਨੌਜਵਾਨ ਸੁਖਚੈਨ ਸਿੰਘ ਪੁੱਤਰ ਹਰਦੀਪ ਸਿੰਘ ਦੇ ਪਰਿਵਾਰ ਨੇ ਰੋ-ਰੋ ਕੇ ਦੱਸਿਆ ਆਪਣੀ ਗਰੀਬੀ ਬਾਰੇ ਦੱਸਿਆ। ਸੁਖਚੈਨ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਢਾਈ ਸਾਲ ਪਹਿਲਾਂ ਜਮੀਨ ਵੇਚ ਕੇ 22 ਲੱਖ ਰੁਪਆ ਲਾ ਕੇ ਇੰਗਲੈਂਡ ਭੇਜਿਆ ਸੀ ਅਤੇ ਉੱਥੇ ਉਹ ਵਧੀਆ ਕੰਮ ਕਾਰ ਕਰਦਾ ਸੀ ਪਰ ਕੁਝ ਦਿਨ ਪਹਿਲਾਂ ਉਹ ਇੱਕ ਏਜੰਟ ਦੇ ਝਾਂਸੇ ਵਿੱਚ ਆ ਗਿਆ ਅਤੇ ਅੱਜ ਤੋਂ 22 ਦਿਨ ਪਹਿਲਾਂ ਸੁਖਚੈਨ ਸਿੰਘ ਨੇ ਇੰਗਲੈਂਡ ਅਤੇ ਮੈਕਸੀਕੋ ਦੇਸ਼ ਦੇ ਬਾਰਡਰ ਜਰੀਏ ਉਹ ਅਮਰੀਕਾ ਵਿੱਚ ਦਾਖਲ ਹੋ ਗਿਆ ਸੀ ਅਤੇ ਕੁਝ ਦਿਨ ਉਸਦੇ ਫੋਨ ਆਉਂਦੇ ਰਹੇ ਜਿਸ ਤੋਂ ਬਾਅਦ ਉਸਦੇ ਫੋਨ ਆਉਣੇ ਬੰਦ ਹੋ ਗਏ।
 

ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਸੁਖਚੈਨ ਸਿੰਘ ਅਮੈਰੀਕਾ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਇੰਡੀਆ ਵਾਪਸ ਭੇਜ ਦਿੱਤਾ ਗਿਆ ਹੈ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ 22 ਲੱਖ ਰੁਪਆ ਆਪਣੀ ਜਮੀਨ ਵੇਚ ਕੇ ਲਾਇਆ ਤੇ ਹੁਣ ਫਿਰ ਉਹਨਾਂ ਨੇ 20 ਲੱਖ ਰੁਪਆ ਜਮੀਨ ਵੇਚ ਕੇ ਉਸ ਏਜੰਟ ਨੂੰ ਦਿੱਤਾ ਸੀ ਜਿਸ ਨੇ ਸੁਖਚੈਨ ਸਿੰਘ ਨੂੰ ਅਮਰੀਕਾ ਭੇਜਿਆ ਸੀ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਾਂ ਸੁਖਚੈਨ ਸਿੰਘ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਏਜਟ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਨੇ ਉਨਾਂ ਨਾਲ ਐਡਾ ਵੱਡਾ ਧੋਖਾ ਕੀਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement