
ਨੌਜਵਾਨ ਦੇ ਮਾਤਾ-ਪਿਤਾ ਦੀ ਹੋ ਚੁੱਕੀ ਹੈ ਮੌਤ
ਗੁਰਦਾਸਪੁਰ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਅੱਜ ਦੂਜਾ ਅਮਰੀਕੀ ਜਹਾਜ਼ 119 ਭਾਰਤੀਆਂ ਨੂੰ ਲੈ ਕੇ ਆ ਰਿਹਾ ਹੈ, ਜਿਸ ਵਿਚ 67 ਪੰਜਾਬੀ ਭਾਰਤੀਆਂ ਵਿਚ ਇਕ ਨੌਜਵਾਨ ਗੁਰਦਾਸਪੁਰ ਦੇ ਪਿੰਡ ਰਾਜੁਬੇਲਾ ਦਾ ਹੈ। ਇਹ ਨੌਜਵਾਨ ਦਾ ਨਾਮ ਗੁਰਪਾਲ ਸਿੰਘ ਹੈ। ਜੋ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ। ਗੁਰਪਾਲ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਗੁਰਪਾਲ ਸਿੰਘ ਦਾ ਭਰਾ ਅਮਰੀਕਾ ਰਹਿੰਦਾ ਸੀ।
ਗੁਰਪਾਲ ਸਿੰਘ ਦੇ ਚਾਚੇ ਨੇ ਕਿਹਾ ਹੈ ਕਿ ਇਹ ਗਰੀਬ ਪਰਿਵਾਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ 15 ਅਕਤੂਬਰ ਨੂੰ ਘਰੋ ਗਿਆ ਸੀ। ਹਰਿਆਣੇ ਦੇ ਇਕ ਏਜੰਟ ਨੇ 45 ਲੱਖ ਰੁਪਏ ਲਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਬਾਰਡਰ ਪਾਰ ਕਰਦੇ ਨੂੰ ਆਰਮੀ ਨੇ ਫੜ ਲਿਆ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਬੱਚਿਆ ਨੂੰ ਰੁਜ਼ਗਾਰ ਦੇਵੇ।