Punjab News: ਕੇਂਦਰੀ ਮੰਤਰੀ ਨੇ MP ਗੁਰਜੀਤ ਔਜਲਾ ਨੂੰ ਕੀਤਾ ਸੂਚਿਤ, ਅੰਮ੍ਰਿਤਸਰ ਹਵਾਈ ਅੱਡੇ ਦੇ ਟਰਮੀਨਲ ਨੂੰ ਅਪਗ੍ਰੇਡ ਕੀਤਾ ਜਾਵੇਗਾ 
Published : Feb 15, 2025, 9:16 am IST
Updated : Feb 15, 2025, 9:16 am IST
SHARE ARTICLE
The Union Minister informed MP Gurjit Aujla, the terminal of Amritsar Airport will be upgraded
The Union Minister informed MP Gurjit Aujla, the terminal of Amritsar Airport will be upgraded

ਵਿਸਥਾਰ ਤੋਂ ਬਾਅਦ ਟਰਮੀਨਲ ਦੀ ਪੀਕ-ਆਵਰ ਯਾਤਰੀ ਸੰਭਾਲਣ ਦੀ ਸਮਰਥਾ 1600 ਤੋਂ ਵੱਧ ਕੇ 2,000 ਤਕ ਪਹੁੰਚਣ ਦੀ ਉਮੀਦ

Punjab News : ਵਧਦੀ ਆਵਾਜਾਈ ਨੂੰ ਢੁਕਵਾਂ ਬਣਾਉਣ ਲਈ, ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਟਰਮੀਨਲ ਇਮਾਰਤ ਦਾ ਵਿਸਥਾਰ ਅਤੇ ਨਵੀਨੀਕਰਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਸਾਂਝੀ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਹਵਾਈ ਅੱਡਾ ਪ੍ਰਾਜੈਕਟ ਤਹਿਤ ਟਰਮੀਨਲ ਵਿਚ ਲਗਭਗ 10,000 ਵਰਗ ਮੀਟਰ ਵਾਧੂ ਜਗ੍ਹਾ ਜੋੜੀ ਗਈ ਹੈ।

ਵਿਸਥਾਰ ਤੋਂ ਬਾਅਦ ਟਰਮੀਨਲ ਦੀ ਪੀਕ-ਆਵਰ ਯਾਤਰੀ ਸੰਭਾਲਣ ਦੀ ਸਮਰੱਥਾ 1600 ਤੋਂ ਵੱਧ ਕੇ 2,000 ਯਾਤਰੀਆਂ ਤਕ ਪਹੁੰਚਣ ਦੀ ਉਮੀਦ ਹੈ। ਮੰਤਰਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਵਿਸਥਾਰ ਅਤੇ ਅਪਗ੍ਰੇਡੇਸ਼ਨ ਏ.ਏ.ਆਈ. ਅਤੇ ਹੋਰ ਹਵਾਈ ਅੱਡੇ ਦੇ ਸੰਚਾਲਕਾਂ ਦੁਆਰਾ ਯਾਤਰੀਆਂ ਦੀ ਮੰਗ, ਜ਼ਮੀਨ ਦੀ ਉਪਲਬਧਤਾ, ਵਪਾਰਕ ਸਹੂਲਤਾਂ, ਸਮਾਜਕ-ਆਰਥਕ ਵਿਚਾਰਾਂ ਅਤੇ ਏਅਰਲਾਈਨ ਹਿੱਤ ਵਰਗੇ ਕਾਰਕਾਂ ਦੇ ਅਧਾਰ ’ਤੇ ਕੀਤੀ ਜਾਣ ਵਾਲੀ ਇਕ ਚੱਲ ਰਹੀ ਪ੍ਰਕਿਰਿਆ ਹੈ। 

ਗਰਾਊਂਡ ਹੈਂਡਲਿੰਗ ਸਟਾਫ਼ ਦੁਆਰਾ ਯਾਤਰੀਆਂ ਨੂੰ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਬਾਰੇ, ਮੰਤਰਾਲੇ ਨੇ ਕਿਹਾ ਕਿ ਅਜਿਹੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਹਾਲਾਂਕਿ, ਮੰਤਰਾਲੇ ਨੇ ਭਰੋਸਾ ਦਿਤਾ ਕਿ ਯਾਤਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਜ਼ਰੂਰੀ ਉਪਾਅ ਕੀਤੇ ਗਏ ਹਨ, ਜਿਸ ਵਿਚ ਡਿਊਟੀ ਟਰਮੀਨਲ ਮੈਨੇਜਰ ਅਤੇ ਸੀਆਈਐਸਐਫ਼ ਕੰਟਰੋਲ ਰੂਮ ਲਈ ਸੰਪਰਕ ਨੰਬਰ ਪ੍ਰਮੁੱਖਤਾ ਨਾਲ ਪ੍ਰਦਰਸ਼ਤ ਕਰਨਾ, ਨਾਲ ਹੀ ਰਵਾਨਗੀ ਅਤੇ ਆਗਮਨ ਟਰਮੀਨਲਾਂ ਦੋਵਾਂ ’ਤੇ ਸਮਰਪਤ ਹੈਲਪ ਡੈਸਕ ਸ਼ਾਮਲ ਹਨ।

 ਵ੍ਹੀਲਚੇਅਰ ਵਾਲੇ ਯਾਤਰੀਆਂ ਦੇ ਸ਼ੋਸ਼ਣ ਬਾਰੇ ਚਿੰਤਾਵਾਂ ਦੇ ਜਵਾਬ ਵਿਚ, ਮੰਤਰਾਲਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਰਕਾਰ ਨੇ ਦਿਵਿਆਂਗਜਨਾਂ ਅਤੇ ਘੱਟ ਗਤੀਸ਼ੀਲਤਾ ਵਾਲੇ ਯਾਤਰੀਆਂ ਦੀ ਸੁਰੱਖਿਅਤ ਅਤੇ ਸੁਤੰਤਰ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਿਵਲ ਹਵਾਬਾਜ਼ੀ ਲਈ ਪਹੁੰਚਯੋਗਤਾ ਮਾਪਦੰਡ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement