ਜ਼ੀਰਾ 'ਚ ਪਤਨੀ ਦੀ ਧੋਖੇਬਾਜ਼ੀ ਤੋਂ ਤੰਗ ਆ ਕੇ ਨੌਜਵਾਨ ਨੇ ਜੀਵਨ ਲੀਲਾ ਕੀਤੀ ਸਮਾਪਤ
Published : Feb 15, 2026, 6:15 pm IST
Updated : Feb 15, 2026, 6:15 pm IST
SHARE ARTICLE
Fed up with his wife's cheating, young man ends his life in Zira
Fed up with his wife's cheating, young man ends his life in Zira

ਵਿਦੇਸ਼ ਤੋਂ ਛੇ ਸਾਲ ਬਾਅਦ ਆਇਆ ਸੀ ਘਰ

ਜ਼ੀਰਾ (ਫਿਰੋਜ਼ਪੁਰ): ਜੀਰਾ ਦੇ ਅਵਾਨ ਰੋਡ ’ਤੇ ਰਹਿਣ ਵਾਲੇ ਰਣਬੀਰ ਸਿੰਘ ਉਰਫ ਰਾਣਾ ਜਿਸ ਦੀ ਪਤਨੀ ਬਲਵਿੰਦਰ ਕੌਰ ਵੱਲੋਂ ਆਪਣੇ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਬਲਦੇਵ ਸਿੰਘ ਪੁੱਤਰ ਲਕਸ਼ਮਣ ਸਿੰਘ ਅਵਾਨ ਰੋਡ ਜੀਰਾ ਦੇ ਵਿਅਕਤੀ ਨਾਲ ਨਜਾਇਜ਼ ਸਬੰਧ ਬਣਾ ਲਏ। ਇਸ ਦੀ ਜਾਣਕਾਰੀ ਰਣਬੀਰ ਸਿੰਘ ਦੀ ਮਾਤਾ ਪ੍ਰਕਾਸ਼ ਕੌਰ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਪਤਨੀ ਦੇ ਇੱਕ ਨਹੀਂ, ਕਈਆਂ ਨਾਲ ਨਜਾਇਜ਼ ਸਬੰਧ ਸਨ। ਜਦ ਛੇ ਸੱਤ ਸਾਲ ਬਾਅਦ ਮੇਰਾ ਬੇਟਾ ਘਰ ਵਾਪਸ ਪਰਤਿਆ, ਤਾਂ ਉਸ ਨੂੰ ਵੀ ਬਲਦੇਵ ਸਿੰਘ ਵੱਲੋਂ ਡਰਾਇਆ ਧਮਕਾਇਆ ਜਾਂਦਾ ਸੀ। ਜੋ ਮਕਾਨ ਮੇਰੇ ਨਾਮ ਸੀ, ਉਸ ਨੂੰ ਵੀ ਧੋਖੇਬਾਜ਼ੀ ਨਾਲ ਬਲਵਿੰਦਰ ਕੌਰ ਨੇ ਆਪਣੇ ਨਾਮ ਕਰਵਾ ਲਿਆ ਤੇ ਵੇਚ ਦਿੱਤਾ। ਮੈਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ।

ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਮੈਨੂੰ ਅੱਠ-ਅਠ ਦਿਨ ਰੋਟੀ ਤੱਕ ਨਹੀਂ ਦਿੱਤੀ ਜਾਂਦੀ ਸੀ, ਜਿਸ ਸਭ ਦੀ ਜਾਣਕਾਰੀ ਜਦ ਰਣਬੀਰ ਸਿੰਘ ਰਾਣਾ ਨੂੰ ਹੋਈ ਤਾਂ ਉਸ ਨੇ ਪਤਨੀ ਨੂੰ ਬਹੁਤ ਸਮਝਾਇਆ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਈ। ਜਿਸ ਨੂੰ ਵੇਖਦੇ ਹੋਏ ਰਣਬੀਰ ਸਿੰਘ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਰਣਬੀਰ ਸਿੰਘ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਤਾਂ ਉਥੇ ਉਸ ਨੇ ਇੱਕ ਵੀਡੀਓ ਰਾਹੀਂ ਆਪਣੀ ਗੱਲ ਕਹੀ, ਜਿਸ ਵਿੱਚ ਉਸ ਨੇ ਬਲਦੇਵ ਸਿੰਘ ਦਾ ਤੇ ਬਲਵਿੰਦਰ ਕੌਰ ਦਾ ਨਾਮ ਲਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਬਾਬਤ ਪੁਲਿਸ ਇਨਵੈਸਟੀਗੇਸ਼ਨ ਅਫਸਰ ਏਐਸਆਈ ਬਲਰਾਜ ਸਿੰਘ ਵੱਲੋਂ ਦੱਸਿਆ ਗਿਆ ਕਿ ਬਲਦੇਵ ਸਿੰਘ ਨਾਮ ਦੇ ਵਿਅਕਤੀ ਨਾਲ ਬਲਵਿੰਦਰ ਕੌਰ ਦਾ ਨਜਾਇਜ਼ ਸਬੰਧ ਸੀ, ਜਿਸ ਤੋਂ ਦੁਖੀ ਹੋ ਕੇ ਰਣਬੀਰ ਸਿੰਘ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਲਦੇਵ ਸਿੰਘ ਦੀ ਭਾਲ ਜਾਰੀ ਹੈ ਤੇ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement