ਮੋਹਾਲੀ ਪੁਲਿਸ ਦੀ ਭਗੌੜੇ ਅਪਰਾਧੀਆਂ ਖ਼ਿਲਾਫ਼ ਵੱਡੀ ਕਾਰਵਾਈ

By : JAGDISH

Published : Feb 15, 2026, 10:28 am IST
Updated : Feb 15, 2026, 10:28 am IST
SHARE ARTICLE
Mohali Police takes major action against fugitive criminals
Mohali Police takes major action against fugitive criminals

ਜੂਨ 2025 ਤੋਂ ਫਰਵਰੀ 2026 ਤੱਕ 204 ਭਗੌੜੇ ਗ੍ਰਿਫ਼ਤਾਰ

ਐਸ. ਏ. ਐਸ ਨਗਰ : ਜ਼ਿਲ੍ਹਾ ਐਸ.ਏ.ਐਸ. ਨਗਰ ਪੁਲਿਸ ਵੱਲੋਂ ਭਗੌੜੇ ਅਪਰਾਧੀਆਂ (ਪੀ.ਓਜ਼) ਵਿਰੁੱਧ ਚਲਾਈ ਸੰਗਠਿਤ ਮੁਹਿੰਮ ਤਹਿਤ ਮਿਤੀ 1 ਜੂਨ 2025 ਤੋਂ 13 ਫਰਵਰੀ 2026 ਤੱਕ ਕੁੱਲ 204 ਭਗੋੜਿਆਂ ਨੂੰ ਗ੍ਰਿਫਤਾਰ ਕਰਨ/ਪੀ.ਓ. ਸੂਚੀ ਵਿੱਚੋਂ ਬਾਹਰ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ। ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਅਨੁਸਾਰ ਭਗੌੜੇ ਅਪਰਾਧੀਆਂ ਨੂੰ ਕਾਨੂੰਨ ਦੇ ਕਟਹਿਰੇ ’ਚ ਲਿਆਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਪੀ.ਓ. ਸਟਾਫ ਗਠਿਤ ਕਰਕੇ ਭਗੌੜਿਆਂ ਨੂੰ ਫੜਨ ਦਾ ਵਿਸ਼ੇਸ਼ ਟਾਸਕ ਦਿੱਤਾ ਗਿਆ ਹੈ। ਇਹ ਮੁਹਿੰਮ ਸ੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਸ੍ਰੀ ਅਜੀਤਪਾਲ ਸਿੰਘ, ਉਪ ਕਪਤਾਨ ਪੁਲਿਸ (ਕ੍ਰਾਈਮ ਅਗੇਂਸਟ ਵੂਮੈਨ ਐਂਡ ਚਾਇਲਡ) ਅਤੇ ਪਹਿਲਾਂ ਤਾਇਨਾਤ ਸ੍ਰੀ ਨਵੀਨ ਪਾਲ ਸਿੰਘ ਲਹਿਲ, ਉਪ ਕਪਤਾਨ ਪੁਲਿਸ (ਸਪੈਸ਼ਲ ਕਰਾਈਮ) ਦੀ ਰਹਿਨੁਮਾਈ ਅਤੇ ਨਿਗਰਾਨੀ ਹੇਠ ਚਲਾਈ ਗਈ।

ਇਸ ਮੁਹਿੰਮ ਤਹਿਤ ਕਈ ਅਹਿਮ ਮਾਮਲਿਆਂ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਮਿਲੀ। ਜਿਵੇਂ ਕਿ ਦੋਸ਼ੀ/ਪੀ.ਓ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਜਸਪਾਲ ਖੁਰਮੀ ਵਾਸੀ ਪਿੰਡ ਮਹਿਤਪੁਰ ਜ਼ਿਲ੍ਹਾ ਜਲੰਧਰ (ਹਾਲ ਵਾਸੀ ਚੰਡੀਗੜ੍ਹ) ਨੂੰ ਮੁਕੱਦਮਾ ਨੰਬਰ 89 ਮਿਤੀ 17.06.2020 ਨੂੰ ਥਾਣਾ ਮਟੌਰ ਮੋਹਾਲੀ ’ਚ ਮਿਤੀ 03.02.2026 ਨੂੰ ਗਿ੍ਰਫਤਾਰ ਕੀਤਾ ਗਿਆ। ਉਕਤ ਦੋਸ਼ੀ ਨੇ ਪੰਜਾਬ ਨੈਸ਼ਨਲ ਬੈਂਕ ਸੈਕਟਰ-67 ਫੇਜ਼-3ਏ ਮੋਹਾਲੀ ’ਚ ਪਿਸਤੌਲ ਦੀ ਨੋਕ ‘ਤੇ ਡਕੈਤੀ ਕੀਤੀ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਭਗੋੜਾ ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਖਿਲਾਫ ਥਾਣਾ ਸਿਟੀ ਖਰੜ ’ਚ ਵੀ ਕੇਸ ਦਰਜ ਹੈ ਅਤੇ ਪੰਜਾਬ, ਚੰਡੀਗੜ੍ਹ ਅਤੇ ਯੂ.ਪੀ. ’ਚ ਕਰੀਬ 20 ਹੋਰ ਮੁਕੱਦਮੇ ਦਰਜ ਹਨ।

ਇਸੇ ਤਰ੍ਹਾਂ ਦੋਸ਼ੀ/ਪੀ.ਓ ਗੌਰਵ ਕੁਮਾਰ ਪੁੱਤਰ ਸਤਵੀਰ ਸਿੰਘ ਵਾਸੀ ਪਿੰਡ ਪਿੱਪਲਾ, ਜ਼ਿਲ੍ਹਾ ਬੁਲੰਦਸ਼ਹਿਰ (ਯੂ.ਪੀ.), ਜੋ ਨੋਇਡਾ ’ਚ ਛੁਪ ਕੇ ਰਹਿ ਰਿਹਾ ਸੀ, ਨੂੰ ਮਿਤੀ 06.11.2025 ਨੂੰ ਗਿ੍ਰਫਤਾਰ ਕੀਤਾ ਗਿਆ। ਉਸ ਦੇ ਖਿਲਾਫ ਮੁਕੱਦਮਾ ਥਾਣਾ ਮਟੌਰ ਮੋਹਾਲੀ ’ਚ ਦਰਜ ਹੈ। ਦੋਸ਼ੀ ਨੇ ਪ੍ਰੈਸ ਰਿਪੋਰਟਰ ਕਰਨਜੀਤ ਸਿੰਘ ਉਰਫ ਕੇ.ਜੇ. ਸਿੰਘ ਅਤੇ ਉਸ ਦੀ ਮਾਤਾ ਗੁਰਚਰਨ ਕੌਰ ਦਾ ਘਰ ’ਚ ਦਾਖਲ ਹੋ ਕੇ ਕਤਲ ਕੀਤਾ ਸੀ ਅਤੇ ਅਦਾਲਤ ਵੱਲੋਂ 2022 ’ਚ ਭਗੋੜਾ ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੋਸ਼ੀ/ਪੀ.ਓ ਮਹਾਵੀਰ ਸਿੰਘ ਉਰਫ ਗੱਬਰ ਪੁੱਤਰ ਹਰਪਾਲ ਸਿੰਘ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਨੂੰ, ਜਿਸ ਖਿਲਾਫ ਥਾਣਾ ਮੁੱਲਾਂਪੁਰ ’ਚ ਕੇਸ ਦਰਜ ਸੀ, ਮਿਤੀ 12.02.2026 ਨੂੰ ਗਿ੍ਰਫਤਾਰ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਭਗੌੜਿਆਂ ਨੂੰ ਫੜਨ ਦੀ ਮੁਹਿੰਮ ਤਹਿਤ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਪੀ.ਓਜ਼ ਨੂੰ ਵੀ ਟਰੇਸ ਕੀਤਾ ਗਿਆ ਹੈ।

ਮਿਤੀ 01.06.2025 ਤੋਂ 13.02.2026 ਤੱਕ ਥਾਣਿਆਂ ਅਤੇ ਪੀ.ਓ. ਸਟਾਫ ਵੱਲੋਂ 299 ਸੀ. ਆਰ. ਪੀ. ਸੀ. (335 ਬੀ.ਐਨ.ਐਸ.ਐਸ.) ਦੇ 197 ਅਤੇ 82/83 ਸੀ.ਆਰ.ਪੀ.ਸੀ. (84/85 ਬੀ.ਐਨ.ਐਸ.ਐਸ.) ਦੇ 7 ਪੀ.ਓਜ਼ ਸਮੇਤ ਕੁੱਲ 204 ਪੀ.ਓਜ਼ ਗਿ੍ਰਫਤਾਰ/ਪੀ ਓ ਸੂਚੀ ’ਚੋਂ ਬਾਹਰ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ 119 ਪੀ.ਓਜ਼ ਗਿ੍ਰਫਤਾਰ ਕੀਤੇ ਗਏ, 63 ਦੀ ਮੌਤ ਹੋਣ ਕਾਰਨ ਸੂਚੀ ’ਚੋਂ ਹਟਾਏ ਗਏ, 8 ਨੂੰ ਸਜ਼ਾ/ਬਰੀ ਹੋਣ ‘ਤੇ ਸੂਚੀ ’ਚੋਂ ਹਟਾਇਆ ਗਿਆ, 6 ਮੁੜ ਅਦਾਲਤ ’ਚ ਹਾਜ਼ਰ ਹੋਏ ਅਤੇ 8 ਦੇ ਪੀ.ਓ ਆਦੇਸ਼ ਰੱਦ ਕੀਤੇ ਗਏ। ਉਨ੍ਹਾਂ ਕਿਹਾ ਕਿ ਭਗੌੜੇ ਅਪਰਾਧੀਆਂ ਵਿਰੁੱਧ ਮੁਹਿੰਮ ਭਵਿੱਖ ’ਚ ਵੀ ਜਾਰੀ ਰਹੇSuਗੀ ਅਤੇ ਸਾਰੇ ਅਪਰਾਧੀਆਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਿਪਟਿਆ ਜਾਵੇਗਾ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement