
ਮ੍ਰਿਤਕ ਵਿਅਕਤੀ ਦੀ ਹਜੇ ਤੱਕ ਨਹੀਂ ਹੋ ਸਕੀ ਪਹਿਚਾਣ
ਬਰਨਾਲਾ : ਅੱਜ ਬਰਨਾਲਾ ਦੇ ਪਿੰਡ ਤਾਜੋਕੇ ਵਿੱਚ ਉਸ ਸਮੇਂ ਲੋਕਾਂ ਵਿੱਚ ਸਨਸਨੀ ਫੈਲ ਗਈ ਜਦ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਿੰਡ ਦੇ ਛੱਪੜ ਵਿੱਚ ਤੈਰਦੀ ਦਿਖਾਈ ਦਿੱਤੀ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤਾਜੋਕੇ ਦੇ ਮੰਡੀ ਪਾਸੇ ਛੱਪੜ ਕੋਲ ਔਰਤਾਂ ਜਦ ਸਵੇਰੇ ਲੱਕੜਾਂ ਲੈਣ ਗਈਆਂ ਤਾਂ ਛੱਪੜ ਵਿਚੋਂ ਇਕ ਵਿਅਕਤੀ ਦੀ ਲਾਸ਼ ਤੈਰਦੀ ਮਿਲੀ। ਜਿਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਦਿੱਤੀ ਜਿਸ ਦੇ ਚੱਲਦਿਆਂ ਇਸ ਮਾਮਲੇ ਸਬੰਧੀ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ।
Tajoke Village
ਅਣਪਛਾਤੇ ਵਿਅਕਤੀ ਦੀ ਉਮਰ 60 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਵਿਅਕਤੀ ਤੇ ਕੁੜਤਾ ਪਜਾਮਾ ਅਤੇ ਸਿਰ ਤੇ ਕੇਸ ਰੱਖੇ ਹੋਏ ਹਨ। ਪਿੰਡ ਵਾਸੀਆਂ ਵੱਲੋਂ ਪਹਿਚਾਣ ਕੀਤੀ ਗਈ ਪਰ ਇਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ।
police
ਇਸ ਮੌਕੇ ਪੁੱਜੇ ਪੁਲਿਸ ਥਾਣਾ ਤਪਾ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਛੱਪੜ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਦੀ ਅਜੇ ਤੱਕ ਕੋਈ ਪਹਿਚਾਣ ਨਹੀਂ ਹੋ ਸਕੀ ਇਸ ਵਿਅਕਤੀ ਦੀ ਲਾਸ਼ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਮੋਰਚਰੀ ਵਿਚ 24 ਘੰਟਿਆਂ ਲਈ ਪਛਾਣ ਵਜੋਂ ਰੱਖਿਆ ਜਾਵੇਗਾ।
Dead body
ਉਨ੍ਹਾਂ ਕਿਹਾ ਕਿ ਪੁਲਸ ਥਾਣਾ ਵਿਚ ਇਸ ਮਾਮਲਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਮ੍ਰਿਤਕ ਅਣਪਛਾਤੇ ਵਿਅਕਤੀ ਦੀ ਲਾਸ਼ ਕੋਲੋਂ ਮਾਸਕ ਸਟੀਲ ਦੇ ਦੋ ਗਲਾਸ ਮਾਚਿਸ ਦੀਆਂ ਡੱਬੀਆਂ ਸਮੇਤ 120 ਰੁਪਏ ਨਕਦੀ ਮਿਲੀ ਹੈ। ਇਸ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਕਾਰਨ ਪਿੰਡ ਵਿੱਚ ਸਨਸਨੀ ਫੈਲ ਗਈ ਹੈ।