ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੇ ਵਿਧਾਨ ਸਭਾ ਵਿਚ ਕਿਸਾਨਾਂ ਲਈ ਕੀਤੀ ਅਪਸ਼ਬਦਾਂ ਦੀ ਵਰਤੋਂ
Published : Mar 15, 2021, 1:18 am IST
Updated : Mar 15, 2021, 1:18 am IST
SHARE ARTICLE
image
image

ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੇ ਵਿਧਾਨ ਸਭਾ ਵਿਚ ਕਿਸਾਨਾਂ ਲਈ ਕੀਤੀ ਅਪਸ਼ਬਦਾਂ ਦੀ ਵਰਤੋਂ

ਸਿਰਸਾ, 14 ਮਾਰਚ (ਸੁਰਿੰਦਰ ਪਾਲ ਸਿੰਘ): ਦੇਸ਼ ਵਿਚ ਖੱਬੇ ਪੱਖੀ ਨੇਤਵਾਂ ਨੂੰ  ਛੱਡ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਮੰਤਰੀਆਂ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਉਨ੍ਹਾਂ ਦੇ ਸ਼ਾਤਮਈ ਅੰਦੋਲਨ ਦਾ ਮਖ਼ੌਲ ਹੀ ਉਡਾਇਆ ਹੈ | ਇਸੇ ਤਰ੍ਹਾਂ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੇ ਵਿਧਾਨ ਸਭਾ ਵਿਚ ਕਿਸਾਨਾਂ ਦਾ ਮਾਨ-ਸਨਮਾਨ ਕਰਨ ਦੀ ਥਾਂ ਉਨ੍ਹਾਂ ਲਈ ਅਪਮਾਨਜਨਕ ਸ਼ਬਦਾਂ ਦਾ ਪ੍ਰਯੋਗ ਕਰ ਕੇ ਇਹ ਸਿੱਧ ਕਰ ਦਿਤਾ ਕਿ ਦੇਸ਼ ਦੇ ਰਾਜ ਨੇਤਾਵਾਂ ਦੀ ਨਜ਼ਰ ਵਿਚ ਕਿਸਾਨ-ਮਜ਼ਦੂਰ ਕੇਵਲ ਵੋਟ ਹਨ ਇਸ ਤੋਂ ਵੱਧ ਕੁੁੱਝ ਨਹੀਂ | ਵਿਧਾਇਕ ਕਾਂਡਾ ਦੇ ਕਿਸਾਨਾਂ ਪ੍ਰਤੀ ਘਿ੍ਣਤ ਸ਼ਬਦਾਂ ਦੇ ਪ੍ਰਯੋਗ ਤੇ ਕਿਸਾਨ ਨੇਤਾਵਾਂ ਨੇ ਕਾਂਡਾਂ ਤੇ ਸਾਰਵਜਨਿਕ ਰੂਪ ਵਿਚ ਮਾਫ਼ੀ ਮੰਗਣ ਦਾ ਅਲਟੀਮੇਟਮ ਦਿਤਾ ਹੈ, ਨਹੀਂ ਤਾਂ ਉਹ ਵਿਧਾਇਕ ਨੂੰ  ਘਰੋਂ ਨਹੀਂ ਨਿਕਲਣ ਦੇਣਗੇ | ਪਰ ਦੂਜੇ ਪਾਸੇ ਰਾਜਨੀਤਕ ਚਲਾਕੀ ਦਾ ਪ੍ਰਯੋਗ ਕਰਦੇ ਹਏ ਵਿਧਾਇਕ ਗੋਪਾਲ ਕਾਂਡਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ  ਨਹੀਂ ਸਗੋਂ ਅਪਣੇ ਨਿਜੀ ਸਵਾਰਥਾਂ ਦੀ ਪੂਰਤੀ ਕਰਨ ਵਾਲੇ ਲੋਕਾਂ ਪ੍ਰਤੀ ਅਜਿਹੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ | 
ਕਿਸਾਨ ਨੇਤਾ ਰਣਧੀਰ ਜੋਧਕਾਂ ਨੇ ਕਿਹਾ ਕਿ ਵਿਧਾਇਕ ਗੋਪਾਲ ਕਾਂਡਾ ਨੇ ਅਪਣਾ ਵਜੂਦ ਬਚਾਉਣ ਲਈ ਭਾਜਪਾ ਨੂੰ  ਸ਼ਰੇਆਮ ਸਮਰਥਨ ਦਿਤਾ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ  ਵਿਧਾਨ ਸਭਾ ਵਿਚ 'ਬਲੈਕ ਸ਼ੀਪ' ਭਾਵ ਕਾਲੀਆਂ ਭੇਡਾਂ ਕਹਿ ਕੇ ਅਪਮਾਨਤ ਕੀਤਾ ਹੈ | ਜੋਧਕਾਂ ਨੇ ਕਿਹਾ ਕਿ ਇਕ ਜਨ ਪ੍ਰਤੀਨਿਧੀ ਨੂੰ  ਲੋਕਾਂ ਨੇ ਵਿਧਾਨ ਸਭਾ ਵਿਚ ਅਪਣੀ imageimageਆਵਾਜ਼ ਚੁੱਕਣ ਲਈ ਵਿਧਾਇਕ ਚੁਣਿਆ ਹੈ ਪਰ ਰਾਜ ਸੱਤਾ ਵਿਚ ਆਉਣ ਦੇ ਬਾਅਦ ਇਹ ਲੋਕ ਜਨਤਾ ਦੇ ਸਾਝੇ ਹਿਤਾਂ ਨੂੰ  ਕਿਵੇਂ ਪੈਰਾ ਹੇਠ ਮਸਲਦੇ ਹਨ ਇਸ ਦੀ ਉਦਾਹਰਣ ਗੋਪਾਲ ਕਾਂਡਾ ਹੈ | 

ਉਨ੍ਹਾਂ ਕਿਹਾ ਕਿ ਉਹ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਦੁਆਰਾ ਕਿਸਾਨਾਂ ਲਈ ਇਸਤੇਮਾਲ ਕੀਤੇ ਸ਼ਬਦਾਂ ਨੂੰ  ਲੈ ਕੇ ਲੋਕਾਂ ਨੂੰ  ਜਾਗਰੂਕ ਕਰਨਗੇ ਅਤੇ ਅਜਿਹੇ ਪਾਖੰਡੀ ਅਤੇ ਕਿਸਾਨ ਵਿਰੋਧੀ ਨੇਤਵਾਂ ਨੂੰ  ਹੁਣ ਲੋਕ ਪਿੰਡਾਂ ਵਿਚ ਨਹੀਂ ਵੜਣ ਦੇਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਵਿੰਦਰ ਸਿੰਘ, ਰਛਪਾਲ ਸਿੰਘ, ਕੁਲਬੀਰ ਸਿੰਘ, ਵਿਨੋਦ ਢਾਕਾ, ਭੁਪਿੰਦਰ ਬੈਨੀਵਾਲ, ਕੁਲਦੀਪ ਸਹਾਰਣ, ਰਾਕੇਸ਼ ਫੂਲਕਾਂ ਅਤੇ ਪਿ੍ੰਸ ਅਰੋੜਾ ਸਮੇਤ ਸਿਰਸਾ ਖੇਤਰ ਦੇ ਬਹੁਤ ਸਾਰੇ ਕਿਸਾਨ ਮਜ਼ਦੂਰ ਅਤੇ ਕਾਮਗਾਰ ਕਾਰਕੁਨ ਮੌਜੂਦ ਸਨ |

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement