
ਲੁਧਿਆਣਾ ਵਿਚ 17 ਸਾਲ ਦੇ ਬੱਚੇ ਦੁਆਰਾ ਐਕਸੀਡੈਂਟ ਵਿਚ 8 ਸਾਲ ਦੇ ਬੱਚੇ ਦੀ ਮੌਤ...
ਲੁਧਿਆਣਾ: ਲੁਧਿਆਣਾ ਵਿਚ 17 ਸਾਲ ਦੇ ਬੱਚੇ ਦੁਆਰਾ ਐਕਸੀਡੈਂਟ ਵਿਚ 8 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਲੁਧਿਆਣਾ ਪੁਲਸ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਅੰਡਰਏਜ ਵਾਹੀਕਲ ਚਲਾਉਣ ਵਾਲੇ ਬੱਚਿਆਂ ਦੇ ਚਲਾਨ ਕੱਟੇ ਜਾ ਰਹੇ ਹਨ । ਜਿਸ ਨੂੰ ਲੈ ਕੇ ਹੁਣ ਪੁਲਿਸ ਸਖ਼ਤ ਨਜ਼ਰ ਆ ਰਹੀ ਹੈ ।
ਅੱਜ ਲੁਧਿਆਣਾ ਦੇ ਕਿਪਸ ਮਾਰਕਿਟ ਦਾ ਦੌਰਾ ਕਰਦਿਆਂ ਡੀ ਸੀ ਪੀ ਟ੍ਰੈਫਿਕ ਸੋਮਿਆ ਮਿਸ਼ਰਾ ਨੇ ਕਿਹਾ ਕਿ ਲੁਧਿਆਣਾ ਵਿੱਚ ਇਕ ਮੁਹਿੰਮ ਚਲਾਈ ਗਈ ਹੈ ਜਿਸ ਦੇ ਦਿਨ ਛੋਟੀ ਉਮਰ ਦੇ ਹੁੰਦੇ ਹਨ ਪਰ ਉਨ੍ਹਾਂ ਦੇ ਲਾਇਸੰਸ ਨਹੀਂ ਬਣੇ ਹੁੰਦੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਸਕੂਲਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਵਿਦਿਆਰਥੀਆਂ ਦੇ ਮਾਂ-ਬਾਪ ਨੂੰ ਸਮਝਾਉਣਾ ਤਾਂ ਜੋ ਛੋਟੀ ਉਮਰ ਦੇ ਬੱਚੇ ਵਹੀਕਲ ਨਾ ਚਲਾਉਣ ।
ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਮਾਂ-ਬਾਪ ਨੂੰ ਸਮਝਣਾ ਚਾਹੀਦਾ ਹੈ ਕਿ ਬੱਚਿਆਂ ਦੀ ਸੁਰੱਖਿਆ ਕਿਨੀਂ ਜਰੂਰੀ ਹੈ । ਡੀ ਸੀ ਪੀ ਟ੍ਰੈਫਿਕ ਸੋਮੀਆ ਮਿਸ਼ਰਾ ਨੇ ਕਿਹਾ ਕਿ ਲੁਧਿਆਣਾ ਵਿੱਚ ਖਾਸ ਮੁਹਿੰਮ ਚਲਾਈ ਗਈ ਹੈ ਜਿਸ ਵਿਚ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਹੀਕਲ ਚਲਾਉਂਦੇ ਹਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ । ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਵਹੀਕਲ ਵੀ ਇੰਮਪਾਊਂਡ ਕੀਤੇ ਜਾ ਰਹੇ ਹਨ ।
ਉਹਨਾਂ ਨੇ ਕਿਹਾ ਕਿ ਉਨ੍ਹਾਂ ਨੇ ਸਕੂਲਾਂ ਨੂੰ ਕਿ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਸਮਝਾਉਣਾ ਅਤੇ ਅਤੇ ਉਹਨਾਂ ਨੇ ਬੱਚਿਆਂ ਦੇ ਮਾਂ ਬਾਪ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦੀ ਸੁਰੱਖਿਆ ਨੂੰ ਸਮਝਦੇ ਹੋਏ ਬੱਚਿਆਂ ਨੂੰ ਵ੍ਹੀਕਲ ਨਾ ਦੇਣ । ਉਥੇ ਹੀ ਮੌਕੇ ਤੇ ਜੋ ਬੱਚੇ ਵਹੀਕਲ ਚਲਾਉਂਦੇ ਨਜ਼ਰ ਆਏ ਉਹਨਾਂ ਦੇ ਚਲਾਨ ਕੱਟੇ ਗਏ ਅਤੇ ਵਹੀਕਲ ਵੀ ਜ਼ਬਤ ਕੀਤੇ ਗਏ ।