
ਪੰਜਾਬ ਸਿਵਲ ਸਰਵਿਸ ਕਾਡਰ ਦੇ ਦੋ ਅਫ਼ਸਰ ਆਈ.ਏ.ਐਸ. ਬਣ ਗਏ ਹਨ। ਇਹਨਾਂ ਵਿਚ ਗੁਲਪ੍ਰੀਤ ਸਿੰਘ ਔਲਖ ਅਤੇ ਡਾ. ਸੋਨਾ ਥਿੰਦ ਸ਼ਾਮਲ ਹਨ।
ਚੰਡੀਗੜ੍ਹ: ਪੰਜਾਬ ਸਿਵਲ ਸਰਵਿਸ ਕਾਡਰ ਦੇ ਦੋ ਅਫ਼ਸਰ ਆਈ.ਏ.ਐਸ. ਬਣ ਗਏ ਹਨ। ਇਹਨਾਂ ਵਿਚ ਗੁਲਪ੍ਰੀਤ ਸਿੰਘ ਔਲਖ ਅਤੇ ਡਾ. ਸੋਨਾ ਥਿੰਦ ਸ਼ਾਮਲ ਹਨ। ਪੰਜਾਬ ਸਰਕਾਰ ਨੇ 2 ਅਸਾਮੀਆਂ ਲਈ 10 ਅਫ਼ਸਰਾਂ ਦੀ ਸਿਫਾਰਿਸ਼ ਕੀਤੀ ਸੀ। ਜਿਸ ਤੋਂ ਬਾਅਦ ਯੂਪੀਐਸਸੀ ਹੈੱਡਕੁਆਰਟਰ ਵਿਖੇ 5 ਫਰਵਰੀ ਨੂੰ ਇੰਟਰਵਿਊ ਹੋਈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਸੂਚਨਾ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ।
2 Punjab officers promoted to IAS cadre
ਗੁਲਪ੍ਰੀਤ ਸਿੰਘ ਇਸ ਸਮੇਂ ਡਿਵੀਜ਼ਨਲ ਸੋਇਲ ਕੰਜ਼ਰਵੇਸ਼ਨ ਅਫਸਰ ਅਤੇ ਡਾ. ਸੋਨਾ ਥਿੰਦ ਜੁਆਇੰਟ ਡਾਇਰੈਕਟਰ ਫੂਡ ਵਜੋਂ ਕੰਮ ਕਰ ਰਹੇ ਸਨ। ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਦਾ ਮੰਤਰਾਲੇ ਵੱਲੋਂ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਿਵਲ ਸਰਵਿਸ ਦੇ ਦੋ ਅਧਿਕਾਰੀਆਂ ਗੁਲਪ੍ਰੀਤ ਸਿੰਘ ਔਲਖ ਅਤੇ ਡਾ. ਸੋਨਾ ਥਿੰਦ ਨੂੰ ਆਈਏਐਸ ਕੇਡਰ ਵਿਚ ਤਰੱਕੀ ਦਿੱਤੀ ਗਈ ਹੈ।
ਗੁਲਪ੍ਰੀਤ ਸਿੰਘ ਔਲਖ ਦਾ ਜਨਮ 1973 ਵਿਚ ਹੋਇਆ ਸੀ ਅਤੇ ਉਹ ਬੀ.ਟੈਕ ਇੰਜੀਨੀਅਰ ਹਨ। ਉਹਨਾਂ ਨੂੰ ਸਰਕਾਰ ਵਿਚ 14 ਸਤੰਬਰ 2000 ਨੂੰ ਸੋਇਲ ਕੰਜ਼ਰਵੇਸ਼ਨ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਪਿਛਲੇ ਦੋ ਦਹਾਕਿਆਂ 'ਚ ਉਹਨਾਂ ਨੇ ਕਈ ਅਹਿਮ ਪ੍ਰਾਜੈਕਟ ਪੂਰੇ ਕੀਤੇ। ਇਸ ਸਮੇਂ ਉਹ ਚੰਡੀਗੜ੍ਹ ਦਫ਼ਤਰ ਵਿਚ ਤਾਇਨਾਤ ਸਨ।
ਡਾ.ਸੋਨਾ ਥਿੰਦ 2005 ਬੈਚ ਦੀ ਪੀ.ਸੀ.ਐਸ. ਅਧਿਕਾਰੀ ਹੈ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਹਿਸਟਰੀ ਵਿਚ ਪੀਐਚਡੀ ਕੀਤੀ। ਪਿਛਲੇ 5 ਸਾਲਾਂ ਵਿਚ ਉਹ ਖੁਰਾਕ ਵਿਭਾਗ ਦੀ ਤੀਜੀ ਅਧਿਕਾਰੀ ਹੈ ਜੋ ਆਈਏਐਸ ਚੁਣੇ ਗਏ ਹਨ। ਇਸ ਤੋਂ ਪਹਿਲਾਂ ਕਰੁਨੇਸ਼ ਸ਼ਰਮਾ ਅਤੇ ਡਾ. ਭੁਪਿੰਦਰ ਪਾਲ ਸਿੰਘ ਆਈ.ਏ.ਐਸ. ਬਣ ਚੁੱਕੇ ਹਨ।