
'ਵੱਖ- ਵੱਖ ਵਿਭਾਗਾਂ ਵਿਚ ਕੰਮ ਕਰਦੇ ਮੁਲਾਜ਼ਮਾਂ 'ਤੇ ਬੇਲੋੜਾ ਦਬਾਅ ਪਾ ਕੇ ਸਹਿਮ ਦਾ ਮਾਹੌਲ ਨਹੀਂ ਬਨਾਉਣਾ ਸਗੋਂ ਸਿਸਟਮ ਨੂੰ ਸੁਧਾਰਨ ਲਈ ਉਨ੍ਹਾਂ ਦਾ ਸਹਿਯੋਗ ਮੰਗਣਾ ਹੈ'
ਮਲੋਟ : ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ ਅਤੇ ਸਾਰੇ ਹੀ ਹਲਕਿਆਂ ਦੇ ਵਿਧਾਇਕ ਚੁਸਤੀ ਫੁਰਤੀ ਨਾਲ ਕੰਮ ਨੂੰ ਜੁਟ ਗਏ ਹਨ।
dr baljit kaur
ਅਜਿਹੀ ਹੀ ਇਕ ਉਧਾਹਰਣ ਹਲਕਾ ਮਲੋਟ ਤੋਂ ਸਾਹਮਣੇ ਆਈ ਹੈ ਜਿਥੇ ਵਿਧਾਇਕ ਡਾ. ਬਲਜੀਤ ਕੌਰ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਹਲਕੇ ਦੇ ਸਮੂਹ ਵਰਕਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਕਿਸੇ ਵੀ ਵਿਭਾਗ ਵਿੱਚ ਜਾ ਕੇ ਧੱਕੇਸ਼ਾਹੀ ਵਾਲਾ ਵਰਤਾਰਾ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਵੀ ਵਿਅਕਤੀ ਨਾਲ ਕੋਈ ਗ਼ਲਤ ਭਾਸ਼ਾ ਵਰਤੋਂ ਵਿਚ ਲਿਆਂਦੀ ਜਾਵੇ।
photo
ਡਾ. ਬਲਜੀਤ ਕੌਰ ਨੇ ਕਿਹਾ ਕਿ ਅਸੀਂ ਵੱਖ-ਵੱਖ ਵਿਭਾਗਾਂ ਵਿਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਸਿਸਟਮ ਨੂੰ ਸੁਧਾਰਨ ਲਈ ਉਹਨਾਂ ਦਾ ਸਹਿਯੋਗ ਮੰਗਣਾ ਹੈ ਨਾ ਕਿ ਉਨ੍ਹਾਂ 'ਤੇ ਬੇਲੋੜਾ ਦਬਾਅ ਪਾ ਕੇ ਕੋਈ ਸਹਿਮ ਦਾ ਮਾਹੌਲ ਬਨਾਉਣਾ ਹੈ। ਉਨ੍ਹਾਂ 'ਆਪ' ਵਰਕਰਾਂ ਨੂੰ ਕਿਹਾ ਕਿ ਸਾਨੂ ਇਹ ਨਹੀਂ ਭੁੱਲਣਾ ਚਾਹੀਦਾ ਕਿ ਵੱਖ- ਵੱਖ ਵਿਭਾਗਾਂ ਵਿਚ ਕੰਮ ਕਰਦੇ ਕਰਮਚਾਰੀ ਵੀ ਸਿਸਟਮ ਦੀ ਤ੍ਰਾਸਦੀ ਵਿਚੋਂ ਹੀ ਨਿਕਲ ਕੇ ਆਏ ਹਨ ਅਤੇ ਸਿਸਟਮ ਖ਼ਿਲਾਫ਼ ਲੜਾਈ ਵਿਚ ਉਹਨਾਂ ਦਾ ਬਰਾਬਰ ਦਾ ਯੋਗਦਾਨ ਰਿਹਾ ਹੈ। ਇਸ ਲਈ ਉਨ੍ਹਾਂ 'ਤੇ ਵਾਧੂ ਬੋਝ ਨਹੀਂ ਸਗੋਂ ਸਿਰਫ਼ ਸਹਿਯੋਗ ਦੀ ਮੰਗ ਕਰਨੀ ਹੈ।