ਸਿੱਖਾਂ ਨੂੰ ਘਰੇਲੂ ਉਡਾਣਾਂ 'ਚ ਕਿਰਪਾਨ ਪਹਿਨਣ ਦੀ ਮਿਲੀ ਇਜਾਜ਼ਤ ਸਫ਼ਰ ਦੌਰਾਨ 9 ਇੰਚ ਤਕ ਦੀ ਕਿਰਪਾਨ ਪਾ ਸਕਣਗੇ
Published : Mar 15, 2022, 8:05 am IST
Updated : Mar 15, 2022, 8:05 am IST
SHARE ARTICLE
image
image

ਸਿੱਖਾਂ ਨੂੰ ਘਰੇਲੂ ਉਡਾਣਾਂ 'ਚ ਕਿਰਪਾਨ ਪਹਿਨਣ ਦੀ ਮਿਲੀ ਇਜਾਜ਼ਤ ਸਫ਼ਰ ਦੌਰਾਨ 9 ਇੰਚ ਤਕ ਦੀ ਕਿਰਪਾਨ ਪਾ ਸਕਣਗੇ

 

ਨਵੀਂ ਦਿੱਲੀ, 14 ਮਾਰਚ : ਕੇਂਦਰ ਸਰਕਾਰ ਨੇ ਸਿੱਖਾਂ ਨੂੰ  ਵੱਡੀ ਰਾਹਤ ਦਿੰਦੇ ਹੋਏ ਘਰੇਲੂ ਉਡਾਣਾਂ ਦੌਰਾਨ ਕਿਰਪਾਨ ਪਹਿਨਣ ਦੀ ਇਜਾਜ਼ਤ ਦਿਤੀ ਹੈ | ਹੁਣ ਸਿੱਖ ਕਰਮੀ ਡਿਊਟੀ ਦੌਰਾਨ ਕਿਰਪਾਨ ਪਹਿਨ ਸਕਣਗੇ | ਇਸ ਬਾਰੇ ਜਾਣਕਾਰੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਦਿਤੀ ਹੈ |
ਸਿਰਸਾ ਨੇ ਟਵੀਟ ਕਰ ਕੇ ਕਿਹਾ,''ਸਿੱਖ ਕਰਮੀਆਂ ਨੂੰ  ਡਿਊਟੀ ਦੌਰਾਨ ਹਵਾਈ ਅੱਡੇ 'ਤੇ ਕਿਰਪਾਨ ਲਿਜਾਣ 'ਤੇ ਪਾਬੰਦੀ ਵਿਚ ਤਬਦੀਲੀ ਕੀਤੀ ਗਈ ਹੈ | ਸੋਧ ਕਰਦੇ ਹੋਏ ਪਾਬੰਦੀ ਹਟਾ ਦਿਤੀ ਗਈ ਹੈ | ਕਰਮੀ ਅਤੇ ਯਾਤਰੀ ਕਿਰਪਾਨ ਨੂੰ  ਭਾਰਤੀ ਹਵਾਈ ਅੱਡਿਆਂ 'ਤੇ ਲਿਜਾ ਸਕਦੇ ਹਨ |'' ਇਸ ਦੇ ਨਾਲ ਹੀ ਸਿਰਸਾ ਨੇ ਨਰਿੰਦਰ ਮੋਦੀ ਅਤੇ ਜਿਊਤਿਰਾਦਿਤਿਆ ਸਿੰਧੀਆ ਵਲੋਂ ਇਸ ਮਾਮਲੇ 'ਤੇ ਤੁਰਤ ਕਾਰਵਾਈ ਕਰਨ ਲਈ ਧਨਵਾਦ ਕੀਤਾ ਹੈ | ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲਾ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਘਰੇਲੂ ਉਡਾਣਾਂ ਵਿਚ ਸਫ਼ਰ ਦੌਰਾਨ 9 ਇੰਚ ਤਕ ਕਿਰਪਾਨ ਪਹਿਨ ਸਕਣਗੇ | ਸਫ਼ਰ ਦੌਰਾਨ 6 ਇੰਚ ਤੋਂ ਵੱਡਾ ਬਲੇਡ ਨਹੀਂ ਹੋਣਾ ਚਾਹੀਦਾ | ਯਾਦ ਰਹੇ ਕਿ ਹਾਲ ਹੀ ਵਿਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਸਿੱਖ ਕਰਮੀਆਂ ਦੇ ਕਿਰਪਾਨ ਪਹਿਨਣ 'ਤੇ ਰੋਕ ਲਗਾ ਦਿਤੀ ਸੀ | ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਨੂੰ  ਚਿੱਠੀ ਲਿਖ ਕੇ ਸਖ਼ਤ ਇਤਰਾਜ਼ ਪ੍ਰਗਟਾਉਂਦੇ ਹੋਏ 4 ਮਾਰਚ 2022 ਦੇ ਇਸ ਹੁਕਮ ਨੂੰ  ਤੁਰਤ ਵਾਪਸ ਲੈਣ ਦੀ ਅਪੀਲ ਕੀਤੀ ਸੀ |                   (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement