
Mohali News: ਸੜਕ ਤੇ ਖੇਡਦੇ ਹੋਏ ਗੱਡੀ ਦਾ ਪਿਛਲਾ ਟਾਇਰ ਸਿਰ ਤੇ ਚੜ੍ਹਿਆ
One Year baby death in mohali news in punjabi : ਮੁਹਾਲੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਇਕ ਮਾਂ ਦੀਆਂ ਅੱਖਾਂ ਸਾਹਮਣੇ 1 ਸਾਲ ਦੇ ਪੁੱਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੈਕਟਰ-79 ਸਥਿਤ ਘਰ ਦੇ ਸਾਹਮਣੇ ਇਕ ਮਾਂ ਆਪਣੇ ਇਕ ਸਾਲ ਦੇ ਬੇਟੇ ਦੇ ਸਿਰ ਦੀ ਮਾਲਸ਼ ਕਰ ਰਹੀ ਸੀ। ਅਚਾਨਕ ਬੱਚਾ ਸੜਕ 'ਤੇ ਖੇਡਣ ਚਲਾ ਗਿਆ, ਜਿਸ ਦੌਰਾਨ ਮਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਉੱਥੋਂ ਲੰਘ ਰਹੀ ਕਾਰ ਦਾ ਟਾਇਰ ਬੱਚੇ ਦੇ ਸਿਰ 'ਤੇ ਚੜ੍ਹ ਗਿਆ। ਕਾਰ ਚਾਲਕ ਤੁਰੰਤ ਉਸ ਨੂੰ ਚੁੱਕ ਕੇ ਫੇਜ਼-6 ਸਥਿਤ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨੇ ਉਸ ਦੀ ਜਾਂਚ ਕਰਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਆਰੀਅਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Batala News: ਮਾਮੂਲੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਉਸ ਦਾ ਪਰਿਵਾਰ ਸੈਕਟਰ-79 ਸਥਿਤ ਮਕਾਨ ਦੇ ਨੌਕਰ ਕੁਆਰਟਰ ਵਿੱਚ ਰਹਿੰਦਾ ਸੀ। ਬੱਚਾ ਘਰ ਦਾ ਇਕਲੌਤਾ ਬੱਚਾ ਸੀ। ਉਸ ਦਾ ਜਨਮ ਮਾਤਾ-ਪਿਤਾ ਦੇ ਵਿਆਹ ਤੋਂ ਕਰੀਬ ਅੱਠ ਸਾਲ ਬਾਅਦ ਹੋਇਆ ਸੀ। ਮ੍ਰਿਤਕ ਆਰੀਅਨ ਦੇ ਪਿਤਾ ਮੁਕੇਸ਼ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਦੁਪਹਿਰੇ ਬੇਟੇ ਦੇ ਸਿਰ ਦੀ ਮਾਲਿਸ਼ ਕਰਨ ਲਈ ਘਰ ਦੇ ਸਾਹਮਣੇ ਫੁੱਟਪਾਥ 'ਤੇ ਚਟਾਈ ਵਿਛਾ ਕੇ ਬੈਠੀ ਸੀ। ਬੱਚਾ ਮਾਲਿਸ਼ ਕਰਵਾਉਣ ਤੋਂ ਬਾਅਦ ਸੜਕ 'ਤੇ ਖੇਡਣ ਚਲਾ ਗਿਆ।
ਇਹ ਵੀ ਪੜ੍ਹੋ: Punjab News: ਪੰਜਾਬ ਪੁਲਿਸ ਨੇ ਹਥਿਆਰਾਂ ਸਮੇਤ ਦੋ ਗੈਂਗਸਟਰ ਕੀਤੇ ਕਾਬੂ, ਕਈ ਸਮੇਂ ਤੋਂ ਚੱਲ ਰਹੇ ਸਨ ਫਰਾਰ
ਅਚਾਨਕ ਸੱਜੇ ਪਾਸੇ ਤੋਂ ਆਈ ਕਾਰ ਨੇ ਉਸ ਨੂੰ ਕੁਚਲ ਦਿਤਾ। ਉਸ ਦੀ ਚੀਕ ਸੁਣ ਕੇ ਮਾਂ ਨੇ ਕਾਰ ਚਾਲਕ ਨੂੰ ਕਾਰ ਪਿੱਛੇ ਕਰਨ ਲਈ ਕਿਹਾ। ਕਾਰ ਸਵਾਰ ਜਦੋਂ ਕਾਰ ਤੋਂ ਹੇਠਾਂ ਉਤਰਿਆ ਤਾਂ ਉਸ ਨੇ ਦੇਖਿਆ ਕਿ ਬੱਚਾ ਉਸ ਦੀ ਕਾਰ ਦੇ ਪਿਛਲੇ ਟਾਇਰ ਹੇਠਾਂ ਦੱਬਿਆ ਹੋਇਆ ਸੀ। ਬੱਚੇ ਦੇ ਸਿਰ ਅਤੇ ਨੱਕ ਵਿੱਚੋਂ ਪੂਰੀ ਤਰ੍ਹਾਂ ਖੂਨ ਵਹਿਣ ਲੱਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਹ ਦੇਖ ਕੇ ਕਾਰ ਚਾਲਕ ਤੁਰੰਤ ਬੱਚੇ ਅਤੇ ਉਸ ਦੀ ਮਾਂ ਨੂੰ ਫੇਜ਼-6 ਦੇ ਸਿਵਲ ਹਸਪਤਾਲ ਲੈ ਗਿਆ, ਜਿਥੇ ਕੁਝ ਦੇਰ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿਤਾ। ਇਸ ਤੋਂ ਬਾਅਦ ਹਸਪਤਾਲ ਪਹੁੰਚ ਕੇ ਪਿਤਾ ਨੇ ਬੇਟੇ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬੇਟੇ ਦੀ ਲਾਸ਼ ਲੈ ਕੇ ਉਸ ਦਾ ਸਸਕਾਰ ਕੀਤਾ।
(For more news apart from ' 1 year baby death in mohali news in punjabi ' stay tuned to Rozana Spokesman