Punjab News: ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ, 3 IAS ਤੇ 4 PCS ਅਧਿਕਾਰੀ ਬਦਲੇ
Published : Mar 15, 2024, 10:59 am IST
Updated : Mar 15, 2024, 10:59 am IST
SHARE ARTICLE
File Photo
File Photo

ਜਲੰਧਰ ਵਿਚ ਆਰਟੀਓ ਦਾ ਅਹੁਦਾ ਲੰਬੇ ਸਮੇਂ ਤੋਂ ਖਾਲੀ ਸੀ।

Punjab News: ਚੰਡੀਗੜ੍ਹ - ਪੰਜਾਬ ਸਰਕਾਰ ਨੇ 3 ਆਈਏਐਸ ਅਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। 2007 ਬੈਚ ਦੇ ਆਈਏਐਸ ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ ਐਨਆਰਆਈ ਵਿੰਗ ਤੋਂ ਹਟਾ ਕੇ ਸ਼ਹਿਰੀ ਵਿਕਾਸ ਵਿਭਾਗ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈਏਐਸ ਅਪਨੀਤ ਰਿਆਤ (ਬੈਚ 2011) ਨੂੰ ਵਿਸ਼ੇਸ਼ ਸਕੱਤਰ ਪਰਸੋਨਲ ਨਿਯੁਕਤ ਕੀਤਾ ਗਿਆ ਹੈ। 

ਇਸੇ ਤਰ੍ਹਾਂ 2015 ਬੈਚ ਦੇ ਆਈਏਐਸ ਉਪਕਾਰ ਸਿੰਘ ਨੂੰ ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੀਪੀਐਸ ਅਮਰਿੰਦਰ ਸਿੰਘ ਨੂੰ ਏਡੀਸੀ ਪੇਂਡੂ ਵਿਕਾਸ ਫਾਜ਼ਿਲਕਾ, ਅਰਸ਼ਦੀਪ ਸਿੰਘ ਆਰਟੀਓ ਅੰਮ੍ਰਿਤਸਰ, ਅਮਨਪ੍ਰੀਤ ਸਿੰਘ ਆਰਟੀਓ ਜਲੰਧਰ ਅਤੇ ਓਪਿੰਦਰਜੀਤ ਕੌਰ ਬਰਾੜ ਸਹਾਇਕ ਕਮਿਸ਼ਨਰ (ਜਨਰਲ) ਸੰਗਰੂਰ ਦਾ ਚਾਰਜ ਦਿੱਤਾ ਗਿਆ ਹੈ। 

ਜਲੰਧਰ ਵਿਚ ਆਰਟੀਓ ਦਾ ਅਹੁਦਾ ਲੰਬੇ ਸਮੇਂ ਤੋਂ ਖਾਲੀ ਸੀ। ਕਾਂਗਰਸ ਨੇ ਇਸ ਨੂੰ ਲੈ ਕੇ ਕਈ ਵਾਰ ਸਵਾਲ ਚੁੱਕੇ ਸਨ। ਜਲੰਧਰ ਵਿਚ ਆਰਟੀਓ ਦੇ ਕੰਮ ਵਿਚ ਵਿਘਨ ਪੈਣ ਕਾਰਨ 20,000 ਤੋਂ ਵੱਧ ਫਾਈਲਾਂ ਪੈਂਡਿੰਗ ਹਨ। ਹੁਣ ਅਮਨਪ੍ਰੀਤ ਸਿੰਘ ਲਈ ਉਕਤ ਪੈਂਡਿੰਗ ਨੂੰ ਖ਼ਤਮ ਕਰਨਾ ਵੱਡੀ ਚੁਣੌਤੀ ਹੋਵੇਗੀ। 

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement