Punjab News: 1500 ਰੁਪਏ ਬਦਲੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ; ਚਾਰ ਬੱਚਿਆਂ ਦਾ ਪਿਤਾ ਸੀ ਮ੍ਰਿਤਕ
Published : Mar 15, 2024, 9:24 pm IST
Updated : Mar 15, 2024, 9:24 pm IST
SHARE ARTICLE
Raikot murder news
Raikot murder news

ਮਜ਼ਦੂਰੀ ਕਰ ਕੇ ਪਰਵਾਰ ਦਾ ਗੁਜ਼ਾਰਾ ਕਰਦਾ ਸੀ ਜਸਵੰਤ ਸਿੰਘ

Punjab News: ਰਾਏਕੋਟ ਵਿਚ ਉਧਾਰ ਦਿਤੇ ਮਾਮੂਲੀ ਪੈਸਿਆਂ ਨੂੰ ਲੈ ਕੇ ਵਿਅਕਤੀ ਦਾ ਕਤਲ ਕਰ ਦਿਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਜਲਾਲਦੀਵਾਲ ਵਿਚ ਇਕ ਵਿਅਕਤੀ ਨੇ ਉਧਾਰ ਦਿਤੇ 1500 ਰੁਪਇਆ ਬਦਲੇ ਇਕ 40 ਸਾਲਾ ਗਰੀਬ ਵਿਅਕਤੀ ਦਾ ਕਤਲ ਕਰ ਦਿਤਾ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਮ੍ਰਿਤਕ ਜਸਵੰਤ ਸਿੰਘ(40) ਪੁੱਤਰ ਗੁਰਦੇਵ ਸਿੰਘ ਦੀ ਪਤਨੀ ਅਮਨਦੀਪ ਕੌਰ, ਭਰਾ ਜੋਗਿੰਦਰ ਸਿੰਘ ਅਤੇ ਹੋਰਨਾਂ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਜਸਵੰਤ ਸਿੰਘ ਨੇ ਪਿੰਡ ਦੇ ਹੀ ਵਸਨੀਕ ਸੁਸ਼ੀਲ ਕੁਮਾਰ ਪਾਸੋਂ ਉਧਰ 1500 ਰੁਪਏ ਉਧਾਰ ਲਏ ਸੀ, ਜਿਸ ਕਾਰਨ ਉਸ ਨਾਲ ਅਕਸਰ ਲੜਾਈ-ਝਗੜਾ ਰਹਿੰਦਾ ਸੀ।

ਉਨ੍ਹਾਂ ਦਸਿਆ ਕਿ ਜਸਵੰਤ ਸਿੰਘ ਤੰਦੂਰ ’ਤੇ ਰੋਟੀਆਂ ਲਹਾਉਣ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ ਇਕ ਪੈਲੇਸ ’ਚ ਵਿਆਹ ਤੋਂ ਕੰਮ ਖਤਮ ਹੋਣ ’ਤੇ ਜਦੋਂ ਪਿੰਡ ਨੂੰ ਵਾਪਸ ਆ ਰਿਹਾ ਸੀ ਤਾਂ ਪਿੰਡ ਜਲਾਲਦੀਵਾਲ ਨਜ਼ਦੀਕ ਉਕਤ ਵਿਅਕਤੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਸਿਰ ’ਚ ਕਿਸੇ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿਤਾ। ਪਿੰਡ ਵਾਸੀਆਂ ਮੁਤਾਬਕ ਮ੍ਰਿਤਕ  ਅਪਣੀਆਂ ਤਿੰਨ ਧੀਆਂ, ਇਕ ਪੁੱਤ ਤੇ ਪਤਨੀ ਦਾ ਇਕਲੌਤਾ ਸਹਾਰਾ ਸੀ ਅਤੇ ਮਿਹਨਤ ਮਜ਼ਦੂਰੀ ਕਰ ਕੇ ਟੱਬਰ ਦਾ ਪਾਲਣ ਪੋਸ਼ਣ ਕਰਦਾ ਸੀ।

ਇਸ ਮੌਕੇ ਪਿੰਡ ਵਾਸੀਆਂ ਨੇ ਉਕਤ ਦੋਸ਼ੀ ਵਿਰੁਧ ਸਖਤ ਕਾਰਵਾਈ ਕਰਨ ਅਤੇ ਪੀੜਤ ਪਰਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਹੈ। ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਭਰਾ ਜੋਗਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਉਕਤ ਵਿਅਕਤੀ ਖਿਲਾਫ਼ ਧਾਰਾ 302 ਤਹਿਤ ਮੁਕਦੱਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿਤੀ ਹੈ।

 (For more Punjabi news apart from Raikot murder for 1500 rupees news, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement