
Mohali News : ਭਲਕੇ ਕੋਰਟ 'ਚ ਪੇਸ਼ ਕਰ ਕੇ ਲਿਆ ਜਾਵੇਗਾ ਰਿਮਾਂਡ, ਮੁਹਾਲੀ ਦੇ ਸੈਕਟਰ-66 'ਚ ਪਾਰਕਿੰਗ ਨੂੰ ਲੈ ਕੇ ਹੋਇਆ ਸੀ ਵਿਵਾਦ
Mohali News in Punjabi : ਮੁਹਾਲੀ ਪੁਲਿਸ ਨੇ ਵਿਗਿਆਨੀ ਅਭਿਸ਼ੇਕ ਦੇ ਕਤਲ ਮਾਮਲੇ 'ਚ ਮੁਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਪੁਲਿਸ ਨੇ ਪ੍ਰੈਸ ਕਾਨਫ਼ਰੰਸ ਕਰਕੇ ਵੱਡੇ ਖ਼ੁਲਾਸੇ ਵੀ ਕੀਤੇ ਹਨ। ਇਸ ਸਬੰਧੀ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ ਮੁਲਜ਼ਮ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰ ਉਸ ਤੋਂ ਪੁਛ ਗਿੱਛ ਕੀਤੀ ਜਾਵੇਗੀ। ਮੁਲਜ਼ਮ ਦੀ ਪਛਾਣ ਮਨਿੰਦਰ ਪਾਲ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਹਾਲੀ ਦੇ ਸੈਕਟਰ-66 'ਚ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਸੀ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਸੀ। ਜਿਸ ਵਿਚ ਘਟਨਾ ਕੈਦ ਹੋ ਗਈ ਸੀ।
(For more news apart from Mohali police arrest one person in scientist murder case News in Punjabi, stay tuned to Rozana Spokesman)