Pathankot News : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦੇ ਪਠਾਨਕੋਟ ਪੁਲਿਸ ਦੇ ਹੱਥ ਲਗੀ ਮੁੜ ਕਾਮਯਾਬੀ

By : BALJINDERK

Published : Mar 15, 2025, 2:26 pm IST
Updated : Mar 15, 2025, 2:26 pm IST
SHARE ARTICLE
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦੇ ਪਠਾਨਕੋਟ ਪੁਲਿਸ ਦੇ ਹੱਥ ਲਗੀ ਮੁੜ ਕਾਮਯਾਬੀ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦੇ ਪਠਾਨਕੋਟ ਪੁਲਿਸ ਦੇ ਹੱਥ ਲਗੀ ਮੁੜ ਕਾਮਯਾਬੀ

Pathankot News : ਵੱਖ-ਵੱਖ ਥਾਵਾਂ ਤੋਂ 3 ਵਿਅਕਤੀਆਂ ਨੂੰ ਕੀਤਾ ਕਾਬੂ, 19,500 ਡਰੱਗ ਮਨੀ ਸਣੇ 45 ਗ੍ਰਾਮ ਹੈਰੋਇਨ ਹੋਈ ਬਰਾਮਦ

Pathankot News in Punjabi : ਪੰਜਾਬ ’ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਸੂਬਾ ਸਰਕਾਰ ਵੱਲੋਂ ਅਣਥੱਕ ਉਪਰਾਲੇ ਕੀਤੇ ਜਾ ਰਹੇ ਹਨ।  ਜਿਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਵੀ ਵੱਖੋਂ ਵੱਖ ਆਪਰੇਸ਼ਨ ਚਲਾ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਅਜਿਹਾ ਹੀ ਅੱਜ ਮੁੜ ਇੱਕ ਵਾਰ ਵੇਖਣ ਨੂੰ ਮਿਲਿਆ, ਜਿਥੇ ਵੱਖ-ਵੱਖ ਥਾਣਿਆਂ ’ਚ ਜਿੱਥੇ ਪੁਲਿਸ ਵੱਲੋਂ 3 ਲੋਕਾਂ ਨੂੰ ਹੈਰੋਇਨ, ਡਰੱਗ ਮਨੀ, ਇਕ ਇਨੋਵਾ ਕਾਰ ਅਤੇ ਇਕ ਸਕੂਟਰ ਸਣੇ ਕਾਬੂ ਕੀਤਾ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਸ਼ਹਿਰ ਵਿਖੇ ਨਸ਼ਿਆਂ ਦੇ ਕਾਰੋਬਾਰ ਨੂੰ ਅੰਜ਼ਾਮ ਦੇ ਰਹੇ ਹਨ। ਜਿਸ ਦੇ ਚਲਦੇ ਪੁਲਿਸ ਵੱਲੋਂ ਛਾਪੇਮਾਰੀ ਕਰ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨਾਂ ’ਚੋਂ ਇੱਕ ਕੋਲੋਂ ਕਰੀਬ 25 ਗ੍ਰਾਮ ਹੈਰੋਇਨ ਅਤੇ 95000 ਰੁਪਏ ਦੇ ਕਰੀਬ ਡਰੱਗ ਮਨੀ ਇੱਕ ਇਨੋਵਾ ਕਾਰ ਬਰਾਮਦ ਕੀਤੀ ਗਈ ਅਤੇ ਦੂਸਰੇ ਕੋਲੋਂ 10000 ਰੁਪਏ ਡਰੱਗ ਮਨੀ, ਇਕ ਐਕਟੀਵਾ ਸਕੂਟਰ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਹਨਾਂ ਕਿਹਾ ਕਿ ਤਿੰਨੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 

(For more news apart from Pathankot Police achieves success again in war against drugs campaign News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement