
Ferozepur News : ਹਵਾ ਦੇ ਦਬਾਅ ਕਾਰਨ ਵਿਅਕਤੀ ਉਛਲ ਕੇ ਡਿੱਗਿਆ, ਜ਼ਖ਼ਮੀ ਨੂੰ ਲੁਧਿਆਣਾ ਦੇ DMC ਹਸਪਤਾਲ ’ਚ ਕੀਤਾ ਰੈਫ਼ਰ
Ferozepur News in Punjabi : ਫਿਰੋਜ਼ਪੁਰ ’ਚ ਟਾਇਰ ਵਿੱਚ ਹਵਾ ਭਰਦੇ ਸਮੇਂ ਟਾਇਰ ਫ਼ਟ ਗਿਆ, ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਟਾਇਰ ਫ਼ਟਣ ਦੌਰਾਨ ਇੱਕ ਵਿਅਕਤੀ ਵੀ ਹਵਾ ਵਿੱਚ ਉੱਡ ਜਾਂਦਾ ਹੈ, ਜੋ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸਨੂੰ ਲੁਧਿਆਣਾ ਦੇ DMC ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਦੀ ਹੈ ਜਿਥੇ ਇਕ ਵਿਅਕਤੀ ਟਾਇਰਾਂ ਵਾਲੀ ਦੁਕਾਨ ਤੇ ਮੋਟਰਸਾਈਕਲ ’ਚ ਹਵਾ ਭਰਵਾ ਰਿਹਾ ਹੁੰਦਾ ਹੈ ਤੇ ਇਸੇ ਦੌਰਾਨ ਟਾਇਰ ਫ਼ਟ ਜਾਂਦਾ ਹੈ ਅਤੇ ਟਾਇਰ ਦੇ ਨਾਲ-ਨਾਲ ਵਿਅਕਤੀ ਵੀ ਹਵਾ ’ਚ ਉੱਡ ਕੇ ਡਿੱਗਦਾ ਹੈ। ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੈ ਜਿਸਦੀ ਹਾਲਤ ਗੰਭੀਰ ਹੋਣ ਕਰਕੇ ਲੁਧਿਆਣਾ ਦੇ DMC ਹਸਪਤਾਲ ਚ ਦਾਖ਼ਲ ਕਰਵਾਇਆ ਗਿਆ।
(For more news apart from Tyre bursts while filling air in motorcycle in Ferozepur, one injured News in Punjabi, stay tuned to Rozana Spokesman)