ਪੰਜਾਬ ’ਚ ਹਲਕਾ ਮੀਂਹ, ਹਿਮਾਚਲ ’ਚ ਬਰਫ਼ਬਾਰੀ ਨਾਲ ਤਾਪਮਾਨ ਆਇਆ ਹੇਠਾਂ
Published : Mar 15, 2026, 9:27 pm IST
Updated : Mar 15, 2026, 9:27 pm IST
SHARE ARTICLE
Light rain in Punjab, snowfall in Himachal brings down temperature
Light rain in Punjab, snowfall in Himachal brings down temperature

ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ ਨਾਲ ਸੈਰ-ਸਪਾਟੇ ਦੀ ਪਰਤੀ ਰੌਣਕ, ਕਸ਼ਮੀਰ ਵਿਚ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਤ

ਚੰਡੀਗੜ੍ਹ/ਨਵੀਂ ਦਿੱਲੀ: ਉੱਤਰ-ਪੱਛਮ ਭਾਰਤ ਵਿਚ ਮੌਸਮ ਨੇ ਐਤਵਾਰ ਨੂੰ ਅਚਾਨਕ ਰੂਪ ਬਦਲਿਆ। ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਮੀਂਹ ਨਾਲ ਵਧਦੀ ਗਰਮੀ ਨੂੰ ਠੱਲ੍ਹ ਪਈ ਹੈ, ਜਦਕਿ ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ ਨਾਲ ਸੈਰ-ਸਪਾਟੇ ਦੀ ਰੌਣਕ ਪਰਤੀ ਹੈ। ਕਸ਼ਮੀਰ ਵਿਚ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਤ  ਹੋਈ।

ਪੰਜਾਬ ਦੇ ਅੰਮ੍ਰਿਤਸਰ (5 ਮਿਲੀਮੀਟਰ), ਲੁਧਿਆਣਾ (1.2 ਮਿਲੀਮੀਟਰ) ਅਤੇ ਪਟਿਆਲਾ (2 ਮਿਲੀਮੀਟਰ) ਵਿਚ ਹਲਕਾ ਮੀਂਹ ਪਿਆ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ 21.8, 22.7 ਅਤੇ 26.6 ਡਿਗਰੀ ਸੈਲਸੀਅਸ ਰਿਹਾ, ਜੋ ਆਮ ਤੋਂ 3-4 ਡਿਗਰੀ ਘੱਟ ਸੀ। ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ, ਫਾਜ਼ਿਲਕਾ ਅਤੇ ਪਠਾਨਕੋਟ ਵਿਚ ਵੀ ਕਿਣਮਿਣ ਦਰਜ ਕੀਤੀ ਗਈ। ਚੰਡੀਗੜ੍ਹ ਵਿਚ 0.2 ਮਿ.ਮੀ. ਮੀਂਹ ਪਿਆ ਅਤੇ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਰਿਹਾ।
ਇਸ ਮੀਂਹ ਨੂੰ ਪਛਮੀ  ਖਲਲ ਅਤੇ ਕੇਂਦਰੀ ਪਾਕਿਸਤਾਨ ਵਿਚ ਬਣੀ ਚੱਕਰਵਾਤੀ ਗਤੀਵਿਧੀ ਨਾਲ ਜੋੜਿਆ ਗਿਆ ਹੈ, ਜਿਸ ਦਾ ਪ੍ਰਭਾਵ ਪੰਜਾਬ, ਹਰਿਆਣਾ ਅਤੇ ਦਿੱਲੀ ਉਤੇ  ਪਿਆ। 

ਹਰਿਆਣਾ ਦੇ ਅੰਬਾਲਾ (0.3 ਮਿ.ਮੀ), ਗੁਰੁਗ੍ਰਾਮ (1 ਮਿ.ਮੀ.)ਅਤੇ ਕਰਨਾਲ (0.3 ਮਿ.ਮੀ.) ਵਿਚ ਹਲਕੇ ਮੀਂਹ ਨਾਲ ਤਾਪਮਾਨ ਵਿਚ ਕਮੀ ਆਈ। ਅੰਬਾਲਾ ਦਾ ਵੱਧ ਤੋਂ ਵੱਧ ਤਾਪਮਾਨ 26 ਡਿਗਰੀ, ਕਰਨਾਲ ਦਾ 26 ਡਿਗਰੀ ਅਤੇ ਨਾਰਨੌਲ 30.2 ਡਿਗਰੀ ਰਿਹਾ। ਹਿਸਾਰ ਵਿਚ 28.5 ਡਿਗਰੀ ਦਰਜ ਕੀਤਾ ਗਿਆ।
ਹਿਮਾਚਲ ਪ੍ਰਦੇਸ਼ ਵਿਚ ਮੌਸਮ ਹੋਰ ਵੀ ਨਾਟਕੀ ਰਿਹਾ। ਸ਼ਿਮਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਓਲਿਆਂ ਸਮੇਤ ਮੀਂਹ ਪਿਆ, ਜਦਕਿ ਕੁਲ ੂ, ਲਾਹੌਲ-ਸਪੀਤੀ ਅਤੇ ਮਨਾਲੀ ਦੇ ਉੱਚੇ ਇਲਾਕਿਆਂ ਵਿਚ ਤਾਜ਼ਾ ਬਰਫਬਾਰੀ ਦਰਜ ਕੀਤੀ ਗਈ। ਭੁੰਤਰ ਵਿਚ 12 ਮਿ.ਮੀ., ਮਨਾਲੀ ਅਤੇ ਮੰਡੀ ਵਿਚ 8 ਮਿ.ਮੀ., ਕੁਫਰੀ ਵਿਚ 7 ਮਿ.ਮੀ. ਅਤੇ ਸ਼ਿਮਲਾ ਵਿਚ 6 ਮਿ.ਮੀ. ਮੀਂਹ ਪਿਆ। ਅਟਲ ਟਨਲ ਦੇ ਨੇੜੇ ਬਰਫਬਾਰੀ ਨਾਲ ਸੈਲਾਨੀਆਂ ਖੁਸ਼ ਨਜ਼ਰ ਆਏ। ਮੌਸਮ ਵਿਭਾਗ ਨੇ ਸ਼ਿਮਲਾ, ਕੁਲ ੂ ਅਤੇ ਮੰਡੀ ਜ਼ਿਲ੍ਹਿਆਂ ਲਈ ਸੰਤਰੀ ਰੰਗ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਗਰਜ-ਚਮਕ, ਤੇਜ਼ ਹਵਾਵਾਂ ਅਤੇ ਓਲਿਆਂ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। 21 ਮਾਰਚ ਤਕ  ਹਲਕੇ ਮੀਂਹ ਅਤੇ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ।

ਕਸ਼ਮੀਰ ਦੇ ਉੱਚੇ ਇਲਾਕਿਆਂ ਵਿਚ ਵੀ ਤਾਜ਼ਾ ਬਰਫਬਾਰੀ ਹੋਈ, ਜਿਸ ਵਿਚ ਗੁਲਮਰਗ ਦੇ ਅਫਰਵਾਤ ਅਤੇ ਕੋਂਗਡੋਰੀ ਖੇਤਰ ਸ਼ਾਮਲ ਹਨ। ਸੋਨਮਰਗ ਅਤੇ ਪੀਰ ਕੀ ਗਲੀ ਵਿਚ ਵੀ ਬਰਫਬਾਰੀ ਦਰਜ ਕੀਤੀ ਗਈ, ਜਿਸ ਕਾਰਨ ਸ੍ਰੀਨਗਰ-ਲੇਹ ਕੌਮੀ  ਹਾਈਵੇ ਬੰਦ ਕਰਨਾ ਪਿਆ। ਮੈਦਾਨੀ ਇਲਾਕਿਆਂ, ਜਿਵੇਂ ਸ੍ਰੀਨਗਰ, ਵਿਚ ਲਗਾਤਾਰ ਮੀਂਹ ਨਾਲ ਦਿਨ ਦਾ ਤਾਪਮਾਨ ਘੱਟ ਗਿਆ। ਮੌਸਮ ਵਿਭਾਗ ਨੇ 20 ਮਾਰਚ ਤਕ  ਮੀਂਹ ਅਤੇ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

ਦਿੱਲੀ ਵਿਚ ਵੀ ਐਤਵਾਰ ਸਵੇਰੇ ਹਲਕੇ ਮੀਂਹ ਨਾਲ ਲੋਕਾਂ ਨੂੰ ਸੁੱਕੇ ਮੌਸਮ ਤੋਂ ਰਾਹਤ ਮਿਲੀ। ਸਫ਼ਦਰਜੰਗ ਅਤੇ ਲੋਧੀ ਰੋਡ ਉਤੇ  0.8 ਮਿ.ਮੀ., ਆਯਨਗਰ ਉਤੇ  2.6 ਮਿ.ਮੀ. ਅਤੇ ਪਿਤਮਪੁਰਾ ਉਤੇ  3.5 ਮਿ.ਮੀ. ਮੀਂਹ ਦਰਜ ਕੀਤਾ ਗਿਆ, ਜੋ ਸੱਭ ਤੋਂ ਵੱਧ ਸੀ। ਵੱਧ ਤੋਂ ਵੱਧ ਤਾਪਮਾਨ 30.1 ਡਿਗਰੀ ਸੈਲਸੀਅਸ ਰਿਹਾ, ਜੋ ਮੌਸਮੀ ਔਸਤ ਤੋਂ ਕੁੱਝ  ਵੱਧ ਸੀ। ਮੌਸਮ ਵਿਭਾਗ ਨੇ ਅਗਲੇ ਦਿਨ ਵੀ ਹਲਕੇ ਮੀਂਹ ਦੀ ਸੰਭਾਵਨਾ ਜ਼ਾਹਰ ਕੀਤੀ ਹੈ, ਜਿਸ ਨੂੰ ਇਸ ਮੌਸਮ ਦਾ ਪਹਿਲਾ ਪ੍ਰੀ-ਮਾਨਸੂਨ ਮੀਂਹ ਮੰਨਿਆ ਜਾ ਰਿਹਾ ਹੈ। ਹਵਾ ਦੀ ਗੁਣਵੱਤਾ ਦਰਮਿਆਨੀ ਸ਼੍ਰੇਣੀ ਵਿਚ ਰਹੀ, ਜਿਸ ਨਾਲ ਲੋਕਾਂ ਨੂੰ ਕੁੱਝ  ਹੱਦ ਤਕ  ਪ੍ਰਦੂਸ਼ਣ ਤੋਂ ਰਾਹਤ ਮਿਲੀ।
ਇਸ ਤੋਂ ਇਲਾਵਾ ਰਾਜਸਥਾਨ ਦੇ ਉੱਤਰੀ ਹਿੱਸਿਆਂ ਵਿਚ ਵੀ ਹਲਕੇ ਮੀਂਹ ਅਤੇ ਗਰਜ-ਚਮਕ ਦਰਜ ਕੀਤੀ ਗਈ। ਹਾਲਾਂਕਿ 16 ਅਤੇ 17 ਮਾਰਚ ਨੂੰ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ, ਪਰ 18 ਤੋਂ 21 ਮਾਰਚ ਤਕ  ਨਵੀਂ ਪਛਮੀ  ਖਲਲ ਕਾਰਨ ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement