
ਮੋਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਵਿਖੇ ਪ੍ਰਬੰਧਕਾਂ ਵਲੋਂ ਲੋਕਾਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ 108 ਯਾਤਰੀਆਂ ਵਾਲੀ ਉਡਾਣ ਜਿਸ 'ਚ ਜ਼ਿਆਦਾਤਰ
ਐੱਸ. ਏ. ਐੱਸ. ਨਗਰ, 1 4ਅਪ੍ਰੈਲ (ਸੁਖਦੀਪ ਸਿੰਘ ਸੋਈ): ਮੋਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਵਿਖੇ ਪ੍ਰਬੰਧਕਾਂ ਵਲੋਂ ਲੋਕਾਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ 108 ਯਾਤਰੀਆਂ ਵਾਲੀ ਉਡਾਣ ਜਿਸ 'ਚ ਜ਼ਿਆਦਾਤਰ ਭੂਟਾਨ ਦੇ ਵਿਦਿਆਰਥੀ ਸ਼ਾਮਲ ਸਨ, ਨੂੰ ਪਾਰੋ (ਭੂਟਾਨ) ਲਈ ਰਵਾਨਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਦੌਰਾਨ ਪ੍ਰਬੰਧਕਾਂ ਵਲੋਂ ਯਾਤਰੀਆਂ ਦੀ ਸਿਹਤ ਸੁਰੱਖਿਆ ਅਤੇ ਹੋਰਨਾਂ ਸੁਵਿਧਾਵਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ।
File photo
ਇਹ ਉਡਾਣ ਕਰੀਬ 12 ਵਜੇ ਕੌਮਾਂਤਰੀ ਹਵਾਈ ਅੱਡੇ ਤੋਂ ਭੂਟਾਨ ਲਈ ਰਵਾਨਾ ਹੋਈ। ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਇਸ ਉਡਾਣ ਰਾਹੀਂ ਜਾਣ ਵਾਲੇ ਸਾਰੇ ਯਾਤਰੀਆਂ ਦੀ ਸੁਰੱਖਿਆ ਲਈ ਉੱਚ ਪੱਧਰੀ ਪ੍ਰਬੰਧ ਕੀਤੇ ਗਏ ਸਨ।