ਦਹਾਕੇ ਬਾਅਦ ਬਿਜਲੀ ਬੋਰਡ ਖਪਤਕਾਰਾਂ ਨੂੰ ਮੁੜ ਕਰਨ ਲਗਿਆ ਵਿਆਜ ਭੁਗਤਾਨ
Published : Apr 15, 2020, 12:40 pm IST
Updated : Apr 15, 2020, 12:40 pm IST
SHARE ARTICLE
ਦਹਾਕੇ ਬਾਅਦ ਬਿਜਲੀ ਬੋਰਡ ਖਪਤਕਾਰਾਂ ਨੂੰ ਮੁੜ ਕਰਨ ਲਗਿਆ ਵਿਆਜ ਭੁਗਤਾਨ
ਦਹਾਕੇ ਬਾਅਦ ਬਿਜਲੀ ਬੋਰਡ ਖਪਤਕਾਰਾਂ ਨੂੰ ਮੁੜ ਕਰਨ ਲਗਿਆ ਵਿਆਜ ਭੁਗਤਾਨ

ਐਡਵਾਂਸ ਬਿਜਲੀ ਬਿੱਲ ਜਮ੍ਹਾਂ ਕਰਾਉਣ ਉਤੇ ਮਿਲੇਗਾ 1 ਫ਼ੀ ਸਦੀ ਵਿਆਜ

ਪਟਿਆਲਾ, 14 ਅਪ੍ਰੈਲ (ਤੇਜਿੰਦਰ ਫ਼ਤਿਹਪੁਰ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਬਿਜਲੀ ਬੋਰਡ) ਕਰੀਬ ਇਕ ਦਹਾਕੇ ਬਾਅਦ ਮੁੜ ਤੋਂ ਅਪਣੇ ਖਪਤਕਾਰਾਂ ਨੂੰ ਵਿਆਜ ਦਾ ਭੁਗਤਾਨ ਦੇਣ ਜਾ ਰਿਹਾ ਹੈ। ਵਿਭਾਗ ਅਪਣੇ 15 ਲੱਖ ਦੇ ਕਰੀਬ ਖਪਤਕਾਰਾਂ ਨੂੰ ਇਹ ਵਿਆਜ ਭੁਗਤਾਨ ਤਾਂ ਕਰੇਗਾ, ਜੇਕਰ ਉਹ ਅਪਣਾ ਬਿਜਲੀ ਬਿੱਲ ਐਡਵਾਂਸ ਵਿਚ ਜਮ੍ਹਾਂ ਕਰਵਾਉਣਗੇ। ਇਹ ਐਡਵਾਂਸ ਬਿੱਲ ਜਮ੍ਹਾਂ ਕਰਨ ਉਤੇ ਪਾਵਰਕਾਮ ਉਪਭੋਗਤਾਵਾਂ ਨੂੰ ਮਹੀਨੇ ਦਾ 1 ਫ਼ੀ ਸਦੀ ਮਤਲਬ ਕਿ ਸਾਲ ਦਾ 12 ਫ਼ੀ ਸਦੀ ਵਿਆਜ ਦੇਵੇਗਾ।

ਦਹਾਕੇ ਬਾਅਦ ਬਿਜਲੀ ਬੋਰਡ ਖਪਤਕਾਰਾਂ ਨੂੰ ਮੁੜ ਕਰਨ ਲਗਿਆ ਵਿਆਜ ਭੁਗਤਾਨਦਹਾਕੇ ਬਾਅਦ ਬਿਜਲੀ ਬੋਰਡ ਖਪਤਕਾਰਾਂ ਨੂੰ ਮੁੜ ਕਰਨ ਲਗਿਆ ਵਿਆਜ ਭੁਗਤਾਨ


ਜਾਣਕਾਰੀ ਮੁਤਾਬਿਕ ਇਹ ਵਿਆਜ ਭੁਗਤਾਨ ਸਕੀਮ ਵਿਭਾਗ ਨੇ ਪਹਿਲਾਂ ਵੀ ਸ਼ੁਰੂ ਕੀਤੀ ਸੀ, ਪਰ ਕਿਸੇ ਕਾਰਨ ਇਸ ਨੂੰ ਦਹਾਕਾ ਪਹਿਲਾ ਬੰਦ ਕਰ ਦਿਤਾ ਗਿਆ ਸੀ। ਹੁਣ ਪਾਵਰਕਾਮ ਨੇ ਬਿਜਲੀ ਬਿਲ ਦੀ ਐਡਵਾਂਸ ਪੇਮੇਂਟ ਫਿਰ ਤੋਂ ਸ਼ੁਰੂ ਕਰ ਦਿਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਉਪਭੋਗਤਾਵਾਂ ਅਪਣੇ ਬਿਜਲੀ ਬਿੱਲ ਦੇ ਸਾਲ ਦੀ ਐਵਰੇਜ ਬਿੱਲ ਦੇ ਮੁਤਾਬਕ ਐਡਵਾਂਸ ਬਿੱਲ ਜਮ੍ਹਾਂ ਕਰਵਾ ਸਕਦਾ ਹੈ। ਇਨ੍ਹਾਂ ਹੀ ਨਹੀਂ ਹੁਣ ਫਿਰ ਪਾਵਰਕਾਮ  ਬਿਜਲੀ ਉਪਭੋਗਤਾਵਾਂ ਤੋਂ ਐਵਰੇਜ ਬਿਲ ਨਹੀਂ ਸਗੋਂ ਰੀਡਿੰਗ ਦੇ ਹਿਸਾਬ ਨਾਲ ਬਿੱਲ ਵਸੂਲੇਗਾ। ਇਸ ਤੋਂ ਪਹਿਲਾਂ ਪਾਵਰਕਾਮ ਨੇ ਬਿਜਲੀ ਦਾ ਐਵਰੇਜ ਬਿੱਲ ਭੇਜਣ ਦੀ ਯੋਜਨਾ ਬਣਾਈ ਸੀ।

ਉਪਭੋਗਤਾਵਾਂ ਦੇ ਵਿਰੋਧ ਦੇ ਬਾਅਦ ਖਾਸ ਇੰਡਸਟਰੀਅਲ ਉਪਭੋਗਤਾਵਾਂ ਨੇ ਐਵਰੇਜ ਬਿੱਲ ਦਾ ਵਿਰੋਧ ਕੀਤਾ ਸੀ। ਇਸ ਦੇ ਬਾਅਦ ਫ਼ੈਸਲਾ ਬਦਲਿਆ ਗਿਆ। ਇਸ ਦੇ ਬਾਅਦ ਵੀ ਪਾਵਰਕਾਮ 10 ਹਜ਼ਾਰ ਰੁਪਏ ਤੋਂ ਵਧ ਦਾ ਬਿੱਲ ਆਨਲਾਈਨ ਭੁਗਤਾਨ ਕਰਨ ਵਾਲੇ ਉਪਭੋਗਤਾਵਾਂ ਨੂੰ 1 ਫ਼ੀ ਸਦੀ ਬਿੱਲ ਵਿਚ ਰਿਆਇਤ ਦੇ ਰਹੀ ਹੈ। ਲਾਕਡਾਊਨ ਅਤੇ ਕਰਫ਼ਿਊ ਦੇ ਕਾਰਨ ਫ਼ੈਕਟਰੀਆਂ ਬੰਦ ਹਨ ਅਤੇ ਉਨ੍ਹਾਂ ਦੇ ਨਾਂ ਚੱਲਣ ਉਤੇ ਵੀ ਐਵਰੇਜ ਦੇ ਹਿਸਾਬ ਨਾਲ ਬਿਜਲੀ ਦਾ ਬਿੱਲ ਭਰਨਾ ਕਾਰੋਬਾਰੀਆਂ ਨੂੰ ਮੁਸ਼ਕਲ ਸੀ। ਪਾਵਰਕਾਮ ਦੇ ਚੇਅਰਮੈਨ ਕਮ ਡਾਇਰੈਕਟਰ (ਸੀ.ਐੱਮ.ਡੀ.) ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਵੀਡੀਉ ਕਾਨਫ਼ਰਸਿੰਗ ਕਰ ਕੇ ਸਮੱਸਿਆਵਾਂ ਸੁਣੀਆਂ ਸਨ, ਜਿਸ ਵਿਚ ਉਦਯੋਗਪਤੀਆਂ ਨੇ ਸਮੱਸਿਆਵਾਂ ਦੇ ਬਾਰੇ ਵਿਚ ਦਸਿਆ ਸੀ।


ਖਪਤਕਾਰ ਅਪਣੇਬਿਜਲੀ  ਬਿੱਲ ਵੱਖ-ਵੱਖ ਤਰੀਕਿਆਂ ਨਾਲ ਭਰ ਸਕਦੇ ਹਨ। ਪੇ.ਟੀ.ਐੱਮ. ਅਤੇ ਫ਼ੋਨ-ਪੇਅ ਤੋਂ ਇਲਾਵਾ ਪਾਵਰਕਾਮ ਦੀ ਵੈਬਸਾਈਟ ਉਤੇ ਜਾ ਕੇ ਵੀ ਬਿੱਲ ਭਰੇ ਜਾ ਸਕਦੇ ਹਨ। ਮੌਜੂਦਾ ਸਮੇਂ ਖਪਤਕਾਰਾਂ ਨੂੰ ਪ੍ਰਤੀ ਯੂਨਿਟ ਬਿੱਲ ਦੇਣਾ ਹੁੰਦਾ ਹੈ, ਜਿਵੇਂ ਕਿ 200 ਯੂਨਿਟ ਤਕ 4.99 ਰੁਪਏ, 300 ਯੂਨਿਟ ਤਕ 6.59 ਰੁਪਏ, 500  ਯੂਨਿਟ ਤਕ 7.20 ਰੁਪਏ, 800 ਯੂਨਿਟ ਤਕ 7.41 ਰੁਪਏ ਅਤੇ 2 ਕਿਲੋ ਵਾਟ ਤਕ 35 ਰੁਪਏ ਯੂਨਿਟ ਅਤੇ 2-7 ਕਿਲੋ 45 ਰੁਪਏ ਯੂਨਿਟ ਫਿਕਸ ਚਾਰਜ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement