ਰਾਜ ਵਿਚ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਸ਼ੁਰੂ ਕੀਤੀ ਗਈ ਪੂਲ ਵਿਧੀ: ਸੋਨੀ
Published : Apr 15, 2020, 11:13 pm IST
Updated : Apr 15, 2020, 11:13 pm IST
SHARE ARTICLE
soni
soni

ਪੂਲ ਵਿਧੀ ਨਾਲ ਹੋਵੇਗਾ ਟੈਸਟ ਸਮਰੱਥਾ ਵਿਚ 3 ਤੋਂ 4 ਗੁਣਾ ਵਾਧਾ

ਚੰਡੀਗੜ੍ਹ, 15 ਅਪ੍ਰੈਲ : ਪੰਜਾਬ ਰਾਜ ਦੀਆਂ ਵਾਇਰਲ ਰਿਸਰਚ  ਡਾਇਗਨੋਸਟਿਕ ਲੈਬ (ਵੀ.ਆਰ.ਡੀ.ਐਲ)  ਵਿਚ ਕੋਵਿਡ 19 ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਪੂਲਡ ਵਿਧੀ ਸ਼ੁਰੂ ਕੀਤੀ ਗਈ ਜਿਸ ਦੇ ਨਤੀਜੇ ਬਹੁਤ ਹੀ ਜ਼ਿਆਦਾ ਉਤਸ਼ਾਹਜਨਕ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਦਸਿਆ ਕਿ ਪੰਜਾਬ ਰਾਜ ਦੀਆਂ ਵੀ.ਆਰ.ਡੀ.ਐਲ. ਲੈਬਾਂ ਵਲੋਂ sonisoniਜੋ ਪੂਲਡ ਟੈਸਟਿੰਗ ਰਾਹੀਂ ਮੁਲਾਂਕਣ ਉਨ੍ਹਾਂ ਵਿਚੋਂ  ਕੋਈ ਵੀ ਨਤੀਜਾ ਗ਼ਲਤ ਨਹੀਂ ਮਿਲਿਆ ।

 


ਇਸ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸੋਨੀ ਨੇ ਦਸਿਆ ਕਿ ਇਸ ਵਿਧੀ ਅਨੁਸਾਰ ਟੈਸਟਿੰਗ ਐਲਗੋਰਿਦਮ ਵਿਚ ਇਕ ਤੋਂ ਵਧੇਰੇ ਮਰੀਜ਼ਾਂ ਦੇ ਨਮੂਨਿਆਂ ਦੇ ਪੂਲ ਕੀਤੇ ਨਮੂਨਿਆਂ ਨੂੰ ਸ਼ਾਮਲ ਕਰ ਕੇ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ ਇਸ ਪੂਲਡ ਟੈਸਟ ਦਾ ਨਤੀਜਾ ਪਾਜ਼ੇਟਿਵ ਆ ਜਾਵੇ ਤਾਂ
ਇਸ ਤੋਂ ਬਾਅਦ ਪੂਲ ਵਿਚ ਸ਼ਾਮਲ ਵਿਅਕਤੀਆਂ ਦੇ ਵਿਅਕਤੀਗਤ ਟੈਸਟ ਕੀਤੇ ਜਾਂਦੇ ਹਨ। ਰੀਪੋਰਟ ਨੈਗੇਟਿਵ ਹੋਣ ਦੀ ਸਥਿਤੀ ਵਿਚ ਟੈਸਟ ਵਿਚ ਸ਼ਾਮਲ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਐਲਾਨ ਦਿੱਤੀ ਜਾਂਦੀ ਹੈ।


ਉਨ੍ਹਾਂ ਕਿਹਾ ਕਿ ਪੂਲਡ ਟੈਸਟਿੰਗ ਨਮੂਨਿਆਂ ਵਿਚ ਵਾਇਰਸ  ਦੀ ਜਾਂਚ ਬਹੁਤ ਸਟੀਕਤਾ ਨਾਲ ਹੋ ਰਹੀ ਹੈ ਜਿਸ ਸਦਕਾ ਮੌਜੂਦਾ ਸਰੋਤਾਂ ਨਾਲ ਹੀ ਟੈਸਟਿੰਗ ਸਮਰਥਾ ਵਿਚ 3 ਤੋਂ 4 ਗੁਣਾ ਵਾਧਾ ਹੋਵੇਗਾ।


ਮੰਤਰੀ ਨੇ ਕਿਹਾ ਕਿ ਜਰਮਨੀ ਅਤੇ ਇਜ਼ਰਾਈਲ ਦੇ ਖੋਜਕਾਰਾਂ ਨੇ ਇਸ ਵਿਧੀ ਦੀ ਪਹਿਲਾਂ ਹੀ ਪੁਸ਼ਟੀ ਕਰ ਦਿਤੀ ਹੈ ਅਤੇ ਆਈ.ਸੀ.ਐਮ.ਆਰ ਨੇ ਪੂਲਡ ਟੈਸਟਿੰਗ ਸਬੰਧੀ 13 ਅਪ੍ਰੈਲ ਨੂੰ ਸਲਾਹ ਜਾਰੀ ਕੀਤੀ ਸੀ ਇਸ ਵਿਧੀ  ਦੀ ਵਰਤੋਂ ਕਿਵੇਂ ਕਰਨੀ ਹੈ। ਇਨ੍ਹਾਂ ਹਦਾਇਤਾਂ ਦੀ ਪਾਲਣਾ  ਪੰਜਾਬ ਦੀਆਂ ਵੀ.ਆਰ.ਡੀ. ਲੈਬਸ ਵਲੋਂ ਹੁਬਹੂ ਕੀਤੀ ਜਾ ਰਹੀ ਹੈ ਅਤੇ ਤੁਰਤ ਇਸ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ, ਇਸ ਨਾਲ ਨਾ ਕੇਵਲ ਲਾਗਤਾਂ ਬਲਕਿ ਟੈਸਟ ਕਿੱਟਾਂ ਦੀ ਬੱਚਤ ਹੋ ਰਹੀ ਹੈ, ਜੋ ਕਿ ਸੰਸਾਰ ਭਰ ਵਿਚ ਸੀਮਤ ਸਪਲਾਈ ਵਿਚ ਹਨ।


ਮੈਡੀਕਲ ਸਿਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਪ੍ਰਯੋਗਸ਼ਾਲਾਵਾਂ ਵਿਚ ਦਿਨ-ਰਾਤ ਮਿਹਨਤ ਕਰਨ ਵਾਲੇ ਡਾਕਟਰਾਂ ਅਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਕਨੀਕ ਦਾ ਸਫ਼ਲ ਤਜਰਬਾ ਕਰ ਕੇ ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਸਿਹਤ ਸੁਰੱਖਿਆ ਦੇਣ ਦੀ ਦਿਸ਼ਾ ਵਿਚ ਵੱਡਾ ਕੰਮ ਕੀਤਾ ਹੈ ਸਗੋਂ ਨਾਲ ਕੀਮਤੀ ਵਸੀਲਿਆਂ ਦੀ ਵੀ ਬੱਚਤ ਕਰਨ ਲਈ ਕੰਮ ਕੀਤਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement