ਪੰਜਾਬਸਰਕਾਰਵਲੋਂਸਵੈ-ਚਾਲਿਤਤਕਨਾਲੋਜੀਐਪਰਾਹੀਂਸੂਬੇ ਦੇਕਿਸਾਨਾਂਨੂੰ ਈ-ਪਾਸਜਾਰੀਕਰਨਲਈਓਲਾ ਨਾਲ ਸਮਝੌਤਾ
Published : Apr 15, 2020, 11:04 pm IST
Updated : Apr 15, 2020, 11:04 pm IST
SHARE ARTICLE
ola
ola

ਪੰਜਾਬ ਸਰਕਾਰ ਵਲੋਂ ਸਵੈ-ਚਾਲਿਤ ਤਕਨਾਲੋਜੀ ਐਪ ਰਾਹੀਂ ਸੂਬੇ ਦੇ ਕਿਸਾਨਾਂ ਨੂੰ ਈ-ਪਾਸ ਜਾਰੀ ਕਰਨ ਲਈ ਓਲਾ ਨਾਲ ਸਮਝੌਤਾ

ਚੰਡੀਗੜ੍ਹ, 15 ਅਪ੍ਰੈਲ  (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਓਲਾ ਦੇ ਸਹਿਯੋਗ ਨਾਲ ਇਕ ਨਿਵੇਕਲਾ ਕੇਂਦਰੀ ਸਵੈ-ਚਾਲਿਤ, ਤਰਕ-ਅਧਾਰਤ ਤਕਨਾਲੋਜੀ ਪਲੇਟਫਾਰਮ ਤਿਆਰ ਕੀਤਾ ਹੈ ਜੋ ਰਾਜ ਦੇ 17 ਲੱਖ ਤੋਂ ਵੱਧ ਕਿਸਾਨਾਂ ਨੂੰ ਈ-ਪਾਸ ਜਾਰੀ ਕਰਨ ਦੇ ਨਾਲ-ਨਾਲ ਮੰਡੀਆਂ ਵਿਚ ਟਰਾਲੀਆਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਦੇ ਆਨਲਾਈਨ ਪ੍ਰਬੰਧਨ ਅਤੇ ਨਿਯੰਤਰਣ ਦਾ ਕੰਮ ਕਰੇਗਾ।


ਪੰਜਾਬ ਮੰਡੀ ਬੋਰਡ ਵਲੋਂ ਈ-ਪਾਸ ਪ੍ਰਣਾਲੀ ਦੀ ਸ਼ੁਰੂਆਤ ਕਰਨ ਲਈ ਵਿਲੱਖਣ ਪਹਿਲਕਦਮੀ ਦੇ ਰੂਪ ਵਿਚ ਇਸ ਐਪ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਬਾਰੇ ਵਿਭਾਗ ਦੀ ਸਹਾਇਤਾ ਨਾਲ ਬਣਾਇਆ ਗਿਆ ਹੈ ਜਿਸਦਾ ਉਦੇਸ਼ ਕੋਵਿਡ-19 ਸੰਕਟ ਦੌਰਾਨ ਖਰੀਦ ਕਾਰਜਾਂ ਨੂੰ ਹੋਰ ਸੁਚਾਰੂ ਬਣਾਉਣਾ ਹੈ।
ਕਿਸਾਨਾਂ ਦੇ ਮੋਬਾਈਲ ਫੋਨਾਂ 'ਤੇ 'ਇੰਸਟਾਲ' ਕੀਤੀ ਇਹ ਐਪ, ਭੀੜ-ਭੜੱਕੇ ਨੂੰ ਰੋਕਣ ਲਈ ਮੰਡੀ ਦੇ ਗੇਟਾਂ 'ਤੇ ਭੀੜ ਵਾਲੀਆਂ ਥਾਵਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰੇਗੀ ਤਾਂ ਭੀੜ-ਭੜੱਕਾ ਰੋਕਿਆ ਜਾ ਸਕੇ। ਐਪ ਦਾ ਡੈਸ਼ਬੋਰਡ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਦੇ ਸਮਾਜਕ ਦੂਰੀਆਂ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਸ ਜਾਰੀ ਕਰਨ, ਮਿਆਦ ਪੁੱਗਣ ਅਤੇ ਪ੍ਰਮਾਣਿਕਤਾ ਸਬੰਧੀ ਵੀ ਜਾਣਕਾਰੀ ਪ੍ਰਦਾਨ ਕਰਵਾਏਗਾ।

 


ਇਹ ਵਿਲੱਖਣ ਪ੍ਰਣਾਲੀ ਰਾਜ ਭਰ ਦੀਆਂ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਕਿਸਾਨਾਂ ਵਾਸਤੇ ਖਰੀਦ ਕੇਂਦਰਾਂ ਅਤੇ ਆੜ੍ਹਤੀਆਂ ਕੋਲ ਜਾਣ ਲਈ ਆਵਾਜਾਈ ਪਾਸ ਤਿਆਰ ਕਰਨ ਦੇ ਯੋਗ ਬਣਾਉਂਦੀ ਹੈ। ਇਹ ਸਾਫ਼ਟਵੇਅਰ ਮੰਡੀ ਬੋਰਡ ਕੋਲ ਮੌਜੂਦ ਇਤਿਹਾਸਕ ਅੰਕੜਿਆਂ ਦੇ ਅਧਾਰ 'ਤੇ ਲੋੜੀਂਦੇ ਪਾਸ ਅਪਣੇ ਆਪ ਤਿਆਰ ਕਰਦਾ ਹੈ।

olaola
ਸਾਰੇ ਆੜ੍ਹਤੀਆਂ ਨੂੰ ਕਣਕ ਦੀ ਇਕ ਟਰਾਲੀ ਲਈ ਇਕ ਪਾਸ ਦਿਤਾ ਜਾਵੇਗਾ। ਕਿਸੇ ਖਾਸ ਦਿਨ ਲਈ ਪਾਸ ਜਾਰੀ ਕਰਨ ਤੋਂ ਤਿੰਨ ਦਿਨ ਪਹਿਲਾਂ ਉਹ ਪਾਸ ਆੜ੍ਹਤੀਆਂ ਨੂੰ ਮੁਹੱਈਆ ਕਰਵਾ ਦਿਤੇ ਜਾਣਗੇ ਤਾਂ ਜੋ ਕਿਸੇ ਵੀ ਕਿਸਮ ਦੇ ਭੀੜ ਭੜੱਕੇ ਨੂੰ ਰੋਕਿਆ ਜਾ ਸਕੇ। ਇਹ ਸਵੈ-ਚਾਲਿਤ ਤਕਨਾਲੋਜੀ ਉਪਾਅ ਬੇਲੋੜੇ ਪੱਖਪਾਤ ਦੇ ਸਾਰੇ ਮੌਕਿਆਂ ਨੂੰ ਘਟਾਉਂਦਾ ਹੈ ਜਿਸ ਨਾਲ ਖਰੀਦ ਪ੍ਰਕਿਰਿਆ ਵਿਚ ਪਾਰਦਰਸ਼ਤਾ ਆਉਂਦੀ ਹੇ।
ਇਹ ਆਵਾਜਾਈ ਪਾਸ ਆੜ੍ਹਤੀ ਅਪਣੇ ਕਿਸਾਨਾਂ ਨੂੰ ਵੰਡਣਗੇ ਤਾਂ ਜੋ ਉਹ ਸਬੰਧਤ ਖਰੀਦ ਕੇਂਦਰ ਵਿਖੇ ਨਿਰਧਾਰਤ ਮਿਤੀ'ਤੇ ਆਉਣ ਦੇ ਯੋਗ ਹੋ ਸਕਣ। ਕਿਸਾਨਾਂ ਨੂੰ ਫ਼ੋਨ 'ਤੇ ਪਾਸ ਨੰਬਰ ਅਤੇ ਐਪ ਨੂੰ ਡਾਊਨਲੋਡ ਕਰਨ ਲਈੇ ਇਕ ਲਿੰਕ ਐਸਐਮਐਸ ਰਾਹੀਂ ਪ੍ਰਾਪਤ ਹੋਵੇਗਾ।    
ਪੰਜਾਬ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਵਿਸ਼ਵਜੀਤ ਖੰਨਾ ਨੇ ਦਸਿਆ ਕਿ ਈ-ਪਾਸ ਸਿਸਟਮ ਤੋਂ ਇਲਾਵਾ ePM2 ਮੋਬਾਈਲ ਐਪਲੀਕੇਸ਼ਨ ਵਿਚ ਇਕ mPass ਸਿਸਟਮ ਵੀ ਵਿਕਸਤ ਕੀਤਾ ਗਿਆ ਹੈ। ਪਾਸ ਜਾਰੀ ਹੋਣ ਵੇਲੇ ਹਰ ਆੜ੍ਹਤੀਏ ਨੂੰ ਯੂਨੀਕੋਡ ਸੰਦੇਸ਼ ਭੇਜਿਆ ਜਾਂਦਾ ਹੈ। ਆੜ੍ਹਤੀਏ ਇਨਬਿਲਟ mPass ਸਿਸਟਮ ਰਾਹੀਂ ਟਰਾਲੀ ਡਰਾਈਵਰਾਂ ਨੂੰ ਪਾਸ ਅਲਾਟ ਕਰ ਸਕਦੇ ਹਨ। ਡਰਾਈਵਰ ਫਿਰ ਉਸਦੇ ਨੰਬਰ 'ਤੇ ਪ੍ਰਾਪਤ ਹੋਏ ਐਸਐਮਐਸ ਦੀ ਵਰਤੋਂ ਕਰ ਕੇ mPass ਨੂੰ ਡਾਊਨਲੋਡ ਕਰ ਸਕਦੇ ਹਨ, ਅਤੇ ਇਸ mPass ਨੂੰ ਵੱਖ ਵੱਖ ਪੁਲਿਸ ਨਾਕਿਆਂ ਤੋਂ ਲੰਘਣ ਲਈ ਲਈ ਵਰਤ ਸਕਦੇ ਹਨ।
ਸ੍ਰੀ ਖੰਨਾ ਨੇ ਕਿਹਾ ਕਿ ਆਨਲਾਈਨ ਵਾਹਨ ਪ੍ਰਬੰਧਨ ਨਾਲ ਬੋਰਡ ਨੂੰ ਕਾਨੂੰਨ ਅਤੇ ਵਿਵਸਥਾ ਦੇ ਪ੍ਰੋਟੋਕੋਲ ਸਮੇਤ ਮੰਡੀਆਂ ਵਿਚ ਡੀਐਚਐਸ ਦਿਸ਼ਾ-ਨਿਰਦੇਸ਼ਾਂ ਨੂੰ ਬਣਾਈ ਰੱਖਣ ਵਿਚ ਸਹਾਇਤਾ ਮਿਲੇਗੀ।




ਪੰਜਾਬ ਮੰਡੀ ਬੋਰਡ ਦੇ ਸੱਕਤਰ ਅਤੇ ਵਿਸ਼ੇਸ਼ ਸਕੱਤਰ ਪ੍ਰਸ਼ਾਸਕੀ ਸੁਧਾਰ ਰਵੀ ਭਗਤ ਨੇ ਕਿਹਾ ਕਿ ਜੀਓਟੈਗਿੰਗ, ਜੀਓਹੈਸ਼ਿੰਗ, ਅਲਰਟ ਅਤੇ ਐਮਰਜੈਂਸੀ ਸਹਾਇਤਾ ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ, ਇਹ ਵਿਲੱਖਣ ਟੈਕਨਾਲੋਜੀ ਉਪਾਅ ਸਰਕਾਰ ਨੂੰ ਮੰਡੀ ਦੇ ਕੰਮਕਾਜ ਨੂੰ ਵਧੀਆ ਢੰਗ ਨਾਲ ਚਲਾਉਣ ਵਿੱਚ ਸਹਾਇਤਾ ਕਰੇਗਾ। ਇਹ ਦੇਸ਼ ਵਿਚ ਅਨਾਜ ਸਪਲਾਈ ਕਰਨ ਵਾਲੇ ਨੈੱਟਵਰਕ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਵੀ ਘੱਟ ਕਰੇਗਾ, ਜਦਕਿ ਸਰਕਾਰੀ ਅਮਲੇ ਦੇ ਨਾਲ-ਨਾਲ ਨਾਗਰਿਕਾਂ ਨੂੰ ਵੀ ਸੁਰੱਖਿਅਤ ਰੱਖੇਗਾ।


ਇਸ ਸਾਂਝੇਦਾਰੀ ਬਾਰੇ ਬੋਲਦਿਆਂ ਓਲਾ ਦੇ ਸਹਿ-ਸੰਸਥਾਪਕ ਪ੍ਰਣੈਯ ਜਿਵਰਾਜਕਾ ਨੇ ਕਿਹਾ ਕਿ ਕੋਵਿਡ -19 ਦੇ ਫੈਲਣ ਨਾਲ ਪੂਰਾ ਵਿਸ਼ਵ ਇਸ ਮਹਾਮਾਰੀ ਕਾਰਨ ਪੈਦਾ ਹੋਏ ਖ਼ਤਰੇ ਦਾ ਮੁਕਾਬਲਾ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ। ਉਨ੍ਹਾਂ ਨੇ ਵੱਡੇ ਪੱਧਰ 'ਤੇ ਕਿਸਾਨਾਂ ਅਤੇ ਨਾਗਰਿਕਾਂ ਨੂੰ ਸੇਵਾ ਪ੍ਰਦਾਨ ਕਰਨ ਵਾਲੇ ਇਸ ਮੌਕੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।


ਉਨ੍ਹਾਂ ਕਿਹਾ,''ਸਾਡੀ ਤਕਨਾਲੌਜੀ ਵਰਤਦਿਆਂ ਸਰਕਾਰ ਦੇ ਮਾਧਿਅਮ ਰਾਹੀਂ ਕਿਸਾਨਾਂ ਦੀ ਸਹਾਇਤਾ ਕਰ ਕੇ, ਅਸੀਂ ਆਪਣੀਆਂ ਸਮਰੱਥਾਵਾਂ ਨੂੰ ਉੱਤਮ ਢੰਗ ਨਾਲ ਵਰਤੋਂ ਵਿੱਚ ਲਿਆਉਣ ਦੇ ਯੋਗ ਬਣਦੇ ਹਾਂ ਜਦੋਂ ਰਾਸ਼ਟਰ ਨੂੰ ਇਸ ਕੌਮੀ ਸੰਕਟ ਵਿਚੋਂ ਜਲਦੀ ਉਭਰਨ ਲਈ ਨਵੀਨਤਾ ਅਤੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਪ੍ਰਮੁੱਖ ਘਰੇਲੂ ਉਤਪਾਦਨ ਵਾਲੀ ਤਕਨਾਲੌਜੀ ਕੰਪਨੀ ਅਤੇ ਹਰ ਰੋਜ਼ ਲੱਖਾਂ ਭਾਰਤੀਆਂ ਵਲੋਂ ਵਰਤੇ ਜਾਂਦੇ ਇੱਕ ਪਲੇਟਫਾਰਮ ਹੋਣ ਦੇ ਨਾਤੇ, ਓਲਾ ਦੇਸ਼ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement