ਸੰਤੋਸ਼ ਸਪੋਰਟਸ ਨੂੰ ਲੱਗੀ ਭਿਆਨਕ ਅੱਗ
Published : Apr 15, 2020, 8:48 am IST
Updated : Apr 15, 2020, 9:27 am IST
SHARE ARTICLE
File photo
File photo

ਵੇਖਦੇ ਹੀ ਵੇਖਦੇ ਸਪੋਰਟਸ ਫ਼ੈਕਟਰੀ ਮਲਬੇ 'ਚ ਬਦਲੀ

ਪਟਿਆਲਾ, 14 ਅਪ੍ਰੈਲ (ਤੇਜਿਦਰ ਫ਼ਤਿਹਪੁਰ): ਇਥੋਂ ਦੇ ਫੋਕਲ ਪੁਆਇੰਟ ਸਥਿਤ ਸੰਤੋਸ਼ ਸਪੋਰਟਸ ਨਾ ਦੀ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈੇ। ਵੇਖਦੇ ਹੀ ਵੇਖਦੇ ਇਹ ਫ਼ੈਕਟਰੀ ਮਲਬੇ ਵਿਚ ਤਬਦੀਲ ਹੋ ਗਈ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਹਾਲ ਹੀ ਵਿਚ ਲੁਧਿਆਣਾ, ਗੋਬਿੰਦਗੜ ਅਤੇ ਸਮਾਣਾ ਵਿਚ ਵੀ ਫ਼ੈਕਟਰੀਆਂ ਵਿਚ ਭਿਆਨਕ ਅੱਗ ਲੱਗਣ ਦੇ ਹਾਦਸੇ ਹੋ ਚੁੱਕੇ ਹਨ। ਅੱਜ ਜਿਸ ਸਮੇਂ ਇਹ ਅੱਗ ਲੱਗੀ ਤਾਂ ਹਵਾ ਜ਼ਿਆਦਾ ਚੱਲਣ ਕਾਰਨ ਅਤੇ ਫ਼ੈਕਟਰੀ ਅੰਦਰ ਸਪੋਰਟਸ ਦਾ ਸਮਾਨ ਹੋਣ ਕਾਰਨ ਅੱਗ ਨੇ ਇਕ ਦਮ ਤੇਜ਼ੀ ਫੜ ਲਈ। ਜਾਣਕਾਰੀ ਮੁਤਾਬਕ ਫ਼ੋਕਲ ਪੁਆਇੰਟ ਪਟਿਆਲਾ ਸਾਹਮਣੇ ਬਿਜਲੀ ਗਰਿਡ ਵਿਚ ਸਥਿਤ ਇਸ ਫ਼ੈਕਟਰੀ ਦਾ ਇਕ ਮੰਜ਼ਿਲ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈ, ਜਿਸ ਵਿਚ ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

File photoFile photo

ਫ਼ਾਇਰ ਬਿਗ੍ਰੇਡ ਅਤੇ ਆਸ ਪਾਸ ਦੇ ਲੋਕਾਂ ਨੇ ਮਿਲ ਕੇ ਕਾਫ਼ੀ ਦੇਰ ਬਾਅਦ ਅੱਗ ਉਤੇ ਕਾਬੂ ਪਾਇਆ, ਪਰ ਜਦੋਂ ਤਕ ਕਾਬੂ ਪਾਇਆ ਗਿਆ, ਉਦੋਂ ਤਕ ਸਾਰਾ ਸਮਾਨ ਮਲਬੇ ਵਿਚ ਤਬਦੀਲ ਹੋ ਚੁੱਕਿਆ ਸੀ। ਮੁਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੇਅਰ ਸੰਜੀਵ ਸ਼ਰਮਾ ਬਿੱਟੂ, ਪੁਲਿਸ ਟੀਮ ਅਤੇ ਫ਼ੋਕਲ ਪੁਆਇੰਟ ਇੰਸਡਟਰੀ ਐਸੋਸੀਏਸ਼ਨ ਦੇ ਨੁਮਾਇੰਦੇ ਮੌਕੇ ਉਤੇ ਪਹੁੰਚ ਗਏ। ਫ਼ੈਕਟਰੀ ਦੇ ਮਾਲਕ ਸੰਜੇ ਆਨੰਦ ਨੇ ਦਸਿਆ ਕਿ 22 ਮਾਰਚ ਤੋਂ ਹੋਏ ਲਾਕਡਾਊਨ ਤੋਂ ਬਾਅਦ ਫ਼ੈਕਟਰੀ ਲਗਾਤਾਰ ਬੰਦ ਪਈ ਸੀ, ਜਿਸ ਵਿਚ ਅਜ ਅਚਾਨਕ ਅੱਗ ਲੱਗ ਗਈ।  ਇਹ ਅੱਗ ਗਰਮੀ ਜਾਂ ਫਿਰ ਸ਼ਾਰਟ ਸਕਰਟ ਨਾਲ ਲੱਗ ਜਾਪਦੀ ਹੈ।

ਉਨ੍ਹਾਂ ਦਸਿਆ ਕਿ ਫ਼ੈਕਟਰੀ ਦਾ ਇਕ ਪੁਰਾ ਫਲੋਰ ਸੜ੍ਹ ਗਿਆ, ਜਿਸ ਵਿਚ ਹੋਏ ਨੁਕਸਾਨ ਦਾ ਅੰਦਾਜ਼ਾ ਜਾਂਚ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ। ਸੰਜੇ ਆਨੰਦ ਨੇ ਦਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਫ਼ਾਇਰ ਬਿਗ੍ਰੇਡ ਅਤੇ ਪੁਲਿਸ ਅਤੇ ਪ੍ਰਸਾਸ਼ਨ ਦੇ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਅਤੇ ਫ਼ਾਇਰ ਬਿਗ੍ਰੇਡ ਦੇ ਨਾਲ-ਨਾਲ ਆਸ-ਪਾਸ ਦੇ ਲੋਕਾਂ ਨੇ ਵੀ ਅੱਗ ਨੂੰ ਬੁਝਾਉਣ ਵਿਚ ਮਦਦ ਕੀਤੀ। ਇਸ ਫ਼ੈਕਟਰੀ ਵਿਚ ਸਪੋਰਟਸ ਦਾ ਸਮਾਨ ਬਣਦਾ ਸੀ।ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਫ਼ੈਕਟਰੀ ਦੇ ਮਾਲਕ ਅਤੇ ਉਨ੍ਹਾਂ ਪਰਵਾਰ ਨਾਲ ਹੋਏ ਨੁਕਸਾਨ ਨੂੰ ਲੈ ਕੇ ਦੁਖ ਪ੍ਰਗਟ ਕੀਤਾ। ਮੇਅਰ ਨੇ ਦਸਿਆ ਕਿ ਫ਼ੈਕਟਰੀ ਮਾਲਕਾਂ ਦੀ ਇਸ ਸਮੱਸਿਆ ਦੇ ਕਾਰਨ ਨਗਰ ਨਿਗਮ ਵਲੋਂ ਇਥੇ ਫ਼ਾਇਰ ਬਿਗ੍ਰੇਡ ਸੈਂਟਰ ਬਣਾ ਦਿਤਾ ਗਿਆ ਸੀ। ਭਿਆਨਕ ਅੱਗ ਦੇ ਕਾਰਨ ਆਸ ਪਾਸ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲਿਆ।
 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement