
ਜਿਥੇ ਇਕ ਪਾਸੇ ਕਰੋਂਨਾ ਵਾਇਰਸ ਦੀ ਭਿਆਨਕ ਬੀਮਾਰੀ ਦੇ ਚਲਦਿਆਂ ਦੀ ਕਾਲਾਬਾਜ਼ਾਰੀ ਚਲ ਰਹੀ ਹੈ, ਭਾਵੇਂ ਇਸ ਕਾਲਾਬਾਜ਼ਾਰੀ ਨੂੰ ਨੱਥ ਪਾਉਣ ਦੀ ਸਰਕਾਰ
ਮੋਗਾ, 14 ਅਪ੍ਰੈਲ (ਅਮਜਦ ਖ਼ਾਨ) : ਜਿਥੇ ਇਕ ਪਾਸੇ ਕਰੋਂਨਾ ਵਾਇਰਸ ਦੀ ਭਿਆਨਕ ਬੀਮਾਰੀ ਦੇ ਚਲਦਿਆਂ ਦੀ ਕਾਲਾਬਾਜ਼ਾਰੀ ਚਲ ਰਹੀ ਹੈ, ਭਾਵੇਂ ਇਸ ਕਾਲਾਬਾਜ਼ਾਰੀ ਨੂੰ ਨੱਥ ਪਾਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਅਕਾਲਸਰ ਰੋਡ ਸਥਿਤ ਇਕ ਅੱਖ ਦੀ ਨਿਗ੍ਹਾ ਗਵਾਉਣ ਤੋਂ ਬਾਅਦ ਵੀ 98 ਸਾਲ ਦੀ ਬਜ਼ੁਰਗ ਔਰਤ ਗੁਰਦੇਵ ਕੌਰ ਨੇ ਮਾਸਕ ਬਣਾਉਣ ਦੀ ਸੇਵਾ ਸ਼ੁਰੂ ਕਰ ਦਿਤੀ ਹੈ।
File photo
ਅੱਜ ਸਪੋਕਸਮੈਨ ਵਲੋਂ ਮਾਤਾ ਗੁਰਦੇਵ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਦੋ-ਤਿੰਨ ਦਿਨ ਪਹਿਲਾਂ ਹੀ ਇਕ ਸਬਜ਼ੀਆਂ ਵੇਚਣ ਵਾਲੇ ਨੂੰ ਬਿਨਾਂ ਮਾਸਕ ਦੇਖ ਕੇ ਉਨ੍ਹਾਂ ਦੇ ਮਨ 'ਚ ਆਇਆ ਕੇ ਉਹ ਮਾਸਕ ਘਰ 'ਚ ਤਿਆਰ ਕਰ ਕੇ ਉਨ੍ਹਾਂ ਜ਼ਰੂਰਤਮੰਦ ਲੋਕਾਂ ਨੂੰ ਦੇਣ ਜੋ ਇਸ ਤੋਂ ਵਾਂਝੇ ਹਨ। ਉਨ੍ਹਾਂ ਦਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਸਾਰੇ ਪਰਵਾਰਕ ਮੈਂਬਰ ਇਸ ਇਸ ਉਪਰਾਲੇ 'ਚ ਮਦਦ ਕਰਦੇ ਹਨ।
ਮਾਤਾ ਗੁਰਦੇਵ ਕੌਰ ਨੇ ਅਪੀਲ ਕਰਦਿਆਂ ਕਿਹਾ ਕਿ ਕੇ ਲੋਕੀਂ ਅਪਣੇ ਘਰਾਂ ਵਿਚ ਹੀ ਰਹਿਣ। ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਇਕ ਮੈਂਬਰ ਬਾਹਰ ਜਾਵੇ ਅਤੇ ਅਪਣੀ ਜ਼ਰੂਰਤ ਦਾ ਸਮਾਨ ਲੈ ਕੇ ਅਪਣੇ ਘਰ ਵਾਪਸ ਆਵੇ। ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਸਭ ਦਾ ਭਲਾ ਕਰੇ ਅਤੇ ਇਸ ਨਾਮੁਰਾਦ ਬਿਮਾਰੀ ਤੋਂ ਸੱਭ ਦੀ ਹਿਫ਼ਾਜ਼ਤ ਕਰੇ।