ਨਿਹੰਗ ਸਿੰਘ ਫ਼ੌਜਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਨਾਲ ਹੀ ਵਿਸਾਖੀਜੋੜਮੇਲਾਹੋਇਆਸਮਾਪਤ
Published : Apr 15, 2021, 6:42 am IST
Updated : Apr 15, 2021, 6:42 am IST
SHARE ARTICLE
image
image

ਨਿਹੰਗ ਸਿੰਘ ਫ਼ੌਜਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਨਾਲ ਹੀ ਵਿਸਾਖੀ ਜੋੜ ਮੇਲਾ ਹੋਇਆ ਸਮਾਪਤ

ਬਠਿੰਡਾ (ਦਿਹਾਤੀ) 14 ਅਪ੍ਰੈਲ (ਲੁਭਾਸ਼ ਸਿੰਗਲਾ/ਬਲਜਿੰਦਰ ਕੁਮਾਰ) : ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ ਦਮਦਮਾ ਸਾਹਿਬ ਵਿਖੇ ਪਿਛਲੇ ਚਾਰ ਰੋਜ਼ ਤੋਂ ਚਲ ਰਿਹਾ ਜੋੜ ਮੇਲਾ ਅੱਜ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵਲੋਂ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੀ ਅਗਵਾਈ ਵਿਚ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਦੇ ਨਾਲ ਹੀ ਰਸਮੀ ਤੌਰ 'ਤੇ ਸਮਾਪਤ ਹੋ ਗਿਆ | 
ਸੱਭ ਤੋਂ ਪਹਿਲਾਂ ਬੁੱਢਾ ਦਲ ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਪਿਛਲੇ ਦਿਨਾਂ ਤੋਂ ਪ੍ਰਕਾਸ਼ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਬੁੱਢਾ ਦਲ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਰਵਾਨਾ ਹੋਇਆ | ਤਖ਼ਤ ਦਮਦਮਾ ਸਾਹਿਬ ਤੇ ਮਹੱਲੇ ਵਿਚ ਨਤਮਸਤਕ ਹੋਣ ਉਪਰੰਤ ਅਗਲੇ ਪੜਾਅ ਲਈ ਅਕਾਲ ਤਖਤ ਸਾਹਿਬ ਦੇ ਕਾ. ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਵਾਨਾ ਕੀਤਾ | ਗੁ: ਮਹੱਲਸਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਗੁ: ਜੰਡਸਰ ਸਾਹਿਬ ਕੋਲ ਬਣੇ ਮੈਦਾਨ ਵਿਚ ਪੁੱਜੀਆਂ ਜਿਥੇ ਉਨ੍ਹਾਂ ਨੇ ਜੰਗਜੂ ਕਰਤਬ ਦਿਖਾਂਉਦਿਆਂ ਘੋੜਸਵਾਰੀ ਦੇ ਹੈਰਤਅੰਗੇਜ਼ ਕਰਤੱਬ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਸੰਗਤਾਂ ਨੂੰ  ਦਿਖਾਏ | ਖ਼ਾਲਸਾਈ ਯੁੱਧ ਕੌਸ਼ਲ ਦੀ ਪ੍ਰਤੀਕ ਖੇਡ ਗਤਕੇ ਦੇ ਜੌਹਰ ਵੀ ਨਿਹੰਗ ਸਿੰਘਾਂ ਨੇ ਦਿਖਾਏ | ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਗਤਾਂ ਨੂੰ  ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਬੀਤੇ ਦਿਨ ਹਜ਼ੂਰ ਸਾਹਿਬ ਵਿਖੇ ਮਹੱਲਾ ਕੱਢਣ ਦੌਰਾਨ ਸਿੱਖ ਸੰਗਤਾਂ ਤੇ ਮਹਾਂਰਾਸ਼ਟਰ ਪੁਲਿਸ ਵਲੋਂ ਦਰਜ ਕੀਤੇ ਕੇਸਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਗਿ੍ਫ਼ਤਾਰ ਸਿੰਘਾਂ ਨੂੰ  ਛੁਡਾਉਣ ਲਈ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਦਮ ਕਰਨਗੀਆਂ | 
ਦਲ ਪੰਥ ਬਿਧੀ ਚੰਦ ਦੇ ਬਾਬਾ ਅਵਤਾਰ ਸਿੰਘ ਨੇ ਖਾਲਸਾ ਸਾਜਨਾ ਦਿਵਸ ਮੌਕੇ ਸਜਾਏ ਜਾਂਦੇ ਮਹੱਲੇ ਨੂੰ  ਪੁਰਾਤਨ ਸਿੱਖ ਰਵਾਇਤ ਅਨੁਸਾਰ ਦੱਸਦਿਆਂ ਸਭਨਾਂ ਨੂੰ  ਵਧਾਈ ਦਿੱਤੀ |
      ਇਸ ਮੌਕੇ ਬਾਬਾ ਅਵਤਾਰ ਸਿੰਘ ਮੁਖੀ ਦਲ ਪੰਥ ਬਿਧੀ ਚੰਦ, ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ, ਜਥੇ: ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਨਿਹਾਲ ਸਿੰਘ ਹਰੀਆਂਵੇਲਾਂ, 
ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਬਾਬਾ ਲਾਲ ਸਿੰਘ ਮਾਲਵਾ ਤਰਨਾ ਦਲ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਮਨਮੋਹਣ ਸਿੰਘ ਵਾਰਨ, ਬਾਬਾ ਤਿ੍ਲੋਕ ਸਿੰਘ ਖਿਆਲੇਵਾਲੇ, ਬਾਬਾ ਰਘੁਵੀਰ ਸਿੰਘ ਖਿਆਲੇਵਾਲੇ, ਬਾਬਾ ਬਲਦੇਵ ਸਿੰਘ ਬੱਲਾ, ਸਕੱਤਰ ਦਿਲਜੀਤ ਸਿੰਘ ਬੇਦੀ, ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼ਰੋimageimageਮਣੀ ਕਮੇਟੀ, ਬਾਬਾ ਜੱਸਾ ਸਿੰਘ, ਗਿਆਨੀ ਰਣ ਸਿੰਘ ਬੁੱਢਾ ਦਲ, ਸਰਵਣ ਸਿੰਘ ਮਝੈਲ, ਬਾਬਾ ਹਰਪ੍ਰੀਤ ਸਿੰਘ, ਬਾਬਾ ਰਣਯੋਧ ਸਿੰਘ, ਬਾਬਾ ਅਰਜਨਦੇਵ ਸਿੰਘ ਸ਼ਿਵਜੀ, ਬਾਬਾ ਗੁਰਪ੍ਰੀਤ ਸਿੰਘ, ਵਿਸ਼ਵਪ੍ਰਤਾਪ ਸਿੰਘ, ਗੁਰਮੁਖ ਸਿੰਘ, ਸੁਖਜੀਤ ਸਿੰਘ ਘਨੱਈਆ ਵੀ ਮੌਜੂਦ ਸਨ | ਸਟੇਜ ਦੀ ਕਾਰਵਾਈ ਭਾਈ ਸੁਖਮੰਦਿਰ ਸਿੰਘ ਮੋਰ ਨੇ ਬਾਖੂਬੀ ਨਿਭਾਈ |
14-3ਬੀ
---------------------------------

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement