ਅਪਣੀ ਹੀ ਔਲਾਦ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ ਬੰਦਾ, ਮੰਗੀ ਅਦਾਲਤ ਤੋਂ ਇਜਾਜ਼ਤ 
Published : Apr 15, 2021, 6:44 am IST
Updated : Apr 15, 2021, 6:44 am IST
SHARE ARTICLE
image
image

ਅਪਣੀ ਹੀ ਔਲਾਦ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ ਬੰਦਾ, ਮੰਗੀ ਅਦਾਲਤ ਤੋਂ ਇਜਾਜ਼ਤ 

ਨਿਊਯਾਰਕ, 14 ਅਪ੍ਰੈਲ : ਕਈ ਲੋਕ ਨੈਤਿਕਤਾ ਤੋਂ ਇੰਨੇ ਡਿੱਗ ਜਾਂਦੇ ਹਨ ਕਿ ਉਹ ਅਪਣੀ ਹਵਸ ਮਿਟਾਉਣ ਲਈ ਅਪਣੇ ਬੱਚਿਆਂ ਲਈ ਵੀ ਦੈਂਤ ਬਣ ਜਾਂਦੇ ਹਨ | ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਆ ਰਿਹਾ ਹੈ | ਅਮਰੀਕਾ ਦੀ ਨਿਊਯਾਰਕ ਦੀ ਅਦਾਲਤ ਵਿਚ ਇਕ ਆਦਮੀ ਨੇ ਅਪਣੀ ਹੀ ਔਲਾਦ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਮੰਗੀ ਹੈ | ਇਹ ਅਪੀਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ | ਅਪੀਲ ਵਿਚ, ਵਿਅਕਤੀ ਨੇ ਲਿਖਿਆ ਹੈ ਕਿ ਉਸ ਨੂੰ  ਅਪਣੀ ਔਲਾਦ ਨਾਲ ਪਿਆਰ ਹੋ ਗਿਆ ਹੈ ਤੇ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਉਸ ਨੂੰ  ਡਰ ਹੈ ਕਿ ਸਮਾਜ ਉਸ ਦਾ ਵਿਰੋਧ ਕਰੇਗਾ | ਇਸ ਲਈ ਉਹ ਚਾਹੁੰਦਾ ਹੈ ਕਿ ਅਦਾਲਤ ਤੋਂ ਅਪਣੀ ਔਲਾਦ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਮਿਲ ਜਾਵੇ ਤਾਂ ਜੋ ਭਵਿੱਖ ਵਿਚ ਉਸ ਨੂੰ  ਕੋਈ ਮੁਸ਼ਕਲ ਪੇਸ਼ ਨਾ ਆਵੇ |  ਅਦਾਲਤ ਵਿਚ ਦਾਇਰ ਅਪੀਲ ਵਿਚ ਅਪੀਲਕਰਤਾ ਨੇ ਅਪਣੀ ਅਤੇ ਅਪਣੀ ਔਲਾਦ ਦੀ ਪਛਾਣ ਲੁਕਾ ਦਿਤੀ ਹੈ | ਦੋਹਾਂ ਦੇ ਲਿੰਗ ਬਾਰੇ ਵੀ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ | ਇਹ ਪਟੀਸ਼ਨ ਮੈਨਹੱਟਨ ਦੀ ਸੰਘੀ ਅਦਾਲਤ ਵਿਚ ਦਾਇਰ ਕੀਤੀ ਗਈ ਹੈ | ਦਰਅਸਲ ਇਸ ਰਿਸ਼ਤੇ ਨੂੰ  ਇਸ ਦੇਸ਼ ਵਿਚ ਗ਼ੈਰ ਸੰਵਿਧਾਨਕ ਐਲਾਨਿਆ ਗਿਆ ਹੈ | 


ਇਨ੍ਹਾਂ ਰਿਸ਼ਤਿਆਂ ਦੇ ਪ੍ਰਗਟਾਵੇੇ ਹੋਣ ਨਾਲ ਸਮਾਜ ਵਿਚ ਬਹੁਤ ਜ਼ਿਆਦਾ ਨਿਰਾਸ਼ਾ ਪੈਦਾ ਹੁੰਦੀ ਹੈ | ਅਦਾਲਤ ਵਿਚ ਦਾਇਰ ਅਪੀਲ ਵਿਚ ਵਿਅਕਤੀ ਨੇ ਲਿਖਿਆ ਕਿ ਵਿਆਹ ਦੋ ਲੋਕਾਂ ਵਿਚਾਲੇ ਇਕ ਨਿੱਜੀ ਮਾਮਲਾ ਹੈ | ਇਹ ਲੋਕਾਂ ਦੀਆਂ ਭਾਵਨਾਵਾਂ 'ਤੇ ਆਧਾਰਤ ਹੈ | ਇਸ ਦਾ ਫ਼ੈਸਲਾ ਦੋ ਲੋਕਾਂ ਦੁਆਰਾ ਉਨ੍ਹਾਂ ਦੀ ਸਹਿਮਤੀ ਦੇ ਅਧਾਰ 'ਤੇ ਲੈਣਾ ਚਾਹੀਦਾ ਹੈ ਨਾ ਕਿ ਅਦਾਲਤ ਅਤੇ ਕਾਨੂੰਨ ਦੁਆਰਾ ਬਣਾਏ ਨਿਯਮਾਂ 'ਤੇ ਆਧਾਰਤ |
  ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਕਾਨੂੰਨ ਅਨੁਸਾਰ ਜੇ ਕੋਈ ਪਰਵਾਰ ਦੇ ਕਿਸੇ ਮੈਂਬਰ ਨਾਲ ਵਿਆਹ ਕਰਦਾ ਹੈ ਜਾਂ ਉਸ ਨਾਲ ਕੋਈ ਸਬੰਧ ਹੈ ਤਾਂ ਉਸ ਨੂੰ  ਚਾਰ ਸਾਲ ਤਕ ਦੀ ਸਜ਼ਾ ਹੋ ਸਕਦੀ ਹੈ |
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement