ਪੰਜਾਬ ਵਿਚ ਕਣਕ ਦਾ ਝਾੜ ਘਟਿਆ, ਕਿਸਾਨਾਂ ਨੂੰ  ਪਏਗੀ 2500 ਕਰੋੜ ਦੀ ਮਾਰ
Published : Apr 15, 2021, 6:43 am IST
Updated : Apr 15, 2021, 6:43 am IST
SHARE ARTICLE
image
image

ਪੰਜਾਬ ਵਿਚ ਕਣਕ ਦਾ ਝਾੜ ਘਟਿਆ, ਕਿਸਾਨਾਂ ਨੂੰ  ਪਏਗੀ 2500 ਕਰੋੜ ਦੀ ਮਾਰ


ਬਠਿੰਡਾ, 14 ਅਪ੍ਰੈਲ (ਸੁਖਜਿੰਦਰ ਮਾਨ): ਪਹਿਲਾਂ ਹੀ ਕਾਲੇ ਕਾਨੂੰਨਾਂ ਦੀ ਵਾਪਸੀ ਨੂੰ  ਲੈ ਕੇ ਸਰਕਾਰਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਹੁਣ ਕ ਣਕ ਦਾ ਝਾੜ ਘੱਟ ਨਿਕਲਣ ਕਾਰਨ ਦੂਹਰੀ ਮਾਰ ਪੈ ਗਈ ਹੈ | ਮੁਢਲੇ ਰੁਝਾਨਾਂ ਮੁਤਾਬਕ ਪ੍ਰਤੀ ਏਕੜ ਇਕ ਤੋਂ ਦੋ ਕੁਇੰਟਲ ਕਣਕ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਘੱਟ ਨਿਕਲ ਰਿਹਾ ਹੈ | ਕੇਂਦਰ ਵਲੋਂ ਕਣਕ ਦਾ ਘੱਟੋਂ ਘੱਟ ਰੇਟ 1975 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ | 
ਮਾਹਰਾਂ ਮੁਤਾਬਕ ਜੇਕਰ ਡੇਢ ਕੁਇੰਟਲ ਵੀ ਪ੍ਰਤੀ ਏਕੜ ਝਾੜ ਘੱਟ ਨਿਕਲਿਆ ਤਾਂ ਵੀ ਸੂਬੇ ਦੇ ਕਿਸਾਨਾਂ ਨੂੰ  2500 ਕਰੋੜ ਦਾ ਆਰਥਕ ਘਾਟਾ ਸਹਿਣਾ ਪਏਗਾ | ਸੂਬਾ ਸਰਕਾਰ ਵਲੋਂ ਇਸ ਵਾਰ ਮੰਡੀਆਂ 'ਚ 130 ਲੱਖ ਮੀਟਰਕ ਟਨ ਕਣਕ ਆਉਣ ਦੀ ਉਮੀਦ ਰੱਖੀ ਹੋਈ ਹੈ ਪ੍ਰੰਤੂ ਝਾੜ ਦੇ ਘਟਣ ਕਾਰਨ ਇਹ ਟੀਚਾ ਪੂਰਾ ਹੋਣ ਦੀ ਘੱਟ ਹੀ ਸੰਭਾਵਨਾ ਹੈ | ਪਿਛਲੇ ਸੀਜ਼ਨ ਦੌਰਾਨ 124 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ | ਪੰਜਾਬ 'ਚ ਇਸ ਸੀਜ਼ਨ ਦੌਰਾਨ ਕੁਲ 35.21 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਈ ਕੀਤੀ ਹੋਈ ਹੈ | ਖੇਤੀ ਮਾਹਰਾਂ ਮੁਤਾਬਕ ਕਣਕ ਦੀ ਫ਼ਸਲ 'ਤੇ ਮੀਂਹ ਦੀ ਕਮੀ ਤੇ ਦਾਣਾ ਪੱਕਣ ਸਮੇਂ ਪਈ ਜ਼ਿਆਦਾ ਗਰਮੀ ਨੇ ਝਾੜ 'ਤੇ ਅਸਰ ਪਾਇਆ ਹੈ | 

ਅਚਾਨਕ ਪਈ ਗਰਮੀ ਕਾਰਨ ਕਣਕ ਦਾ ਦਾਣਾ ਪਿਚਕ ਗਿਆ ਹੈ | ਕਣਕ ਦਾ ਝਾੜ ਘਟਣ ਤੇ ਦਾਣਾ ਛੋਟਾ ਰਹਿਣ ਕਾਰਨ ਕਿਸਾਨ ਫ਼ਿਕਰਮੰਦ ਹੋ ਗਏ ਹਨ | ਕਿਸਾਨਾਂ ਮੁਤਾਬਕ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਝੰਡਾ ਚੁਕਣ ਵਾਲੇ ਪੰਜਾਬ ਨੂੰ  ਸਬਕ ਸਿਖਾਉਣ ਦੀ ਤਾਕ 'ਚ ਬੈਠੀ ਮੋਦੀ ਸਰਕਾਰ ਹੁਣ ਇਸ ਦੀ ਖ਼ਰੀਦ ਵਿਚ ਵੀ ਦਿੱਕਤ ਖੜੀ ਕਰ ਸਕਦੀ ਹੈ | 
ਗੌਰਤਲਬ ਹੈ ਕਿ ਪਹਿਲਾਂ ਹੀ ਕਿਸਾਨਾਂ ਨੂੰ  ਆੜ੍ਹਤੀਆਂ ਨਾਲੋਂ ਅਲੱਗ ਕਰਨ ਦੇ ਇਰਾਦੇ ਨਾਲ ਸਰਕਾਰ ਵਲੋਂ ਸਿੱਧੀ ਅਦਾਇਗੀ ਦਾ ਸਟੈਂਡ ਲਿਆ ਗਿਆ ਹੈ | ਇਸ ਤੋਂ ਇਲਾਵਾ ਕਣਕ ਦੀ ਖ਼ਰੀਦ ਦੀਆਂ ਸ਼ਰਤਾਂ ਵੀ ਸਖ਼ਤ ਕੀਤੀਆਂ ਗਈਆਂ ਹਨ | ਸੂਬੇ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਵੀ ਤੈਅਸ਼ੁਦਾ ਟੀਚੇ ਤੋਂ ਘੱਟ ਕਣਕ ਮੰਡੀਆਂ 'ਚ ਆਉਣ ਦਾ ਅਨੁਮਾਨ ਲਗਾ ਰਹੇ ਹਨ | ਜਦੋਂ ਕਿ ਪਿਛਲੇ ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ 'ਚ ਪੰਜਾਬ ਨੇ ਵੱਡਾ ਰਿਕਾਰਡ ਤੋੜਿਆ ਸੀ | ਕਿਸਾਨ ਰੇਸ਼ਮ ਸਿੰਘ ਯਾਤਰੀ ਨੇ ਦਸਿਆ ਕਿ ਕਣਕ ਦੀ ਫ਼ਸਲ ਬੀਜਣ ਤੋਂ ਬਾਅਦ ਭਰਵੀਂ ਬਾਰਸ਼ ਨਾ ਹੋਣ ਅਤੇ ਅਚਾਨਕ ਗਰਮੀ ਵਧਣ ਕਾਰਨ ਝਾੜ 'ਤੇ ਅਸਰ ਪਿਆ ਹੈ | 
ਜੈਤੋ ਦੀ ਅਨਾਜ ਮੰਡੀ 'ਚ ਬੈਠੇ ਕਿਸਾਨ ਯਾਦਵਿੰਦਰ ਸਿੰਘ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਪਿਛਲੇ ਸਾਲ ਦੇ ਮੁਕਾਬਲੇ ਡੇਢ ਤੋਂ ਦੋ ਕੁਇੰਟਲ ਪ੍ਰਤੀ ਏਕੜ ਕਣਕ ਘੱਟ ਨਿਕਲਣ ਬਾਰੇ ਦਸਿਆ | ਮੁੱਖ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਸਿੱਧੂ ਨੇ ਦਸਿਆ ਕਿ ਕਣਕ ਦੇ ਝਾੜ ਦੇ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ | ਜ਼ਿਲ੍ਹੇ ਵਿਚ ਪਿਛਲੇ ਸਾਲ ਤੇ ਚਾਲੂ ਸਾਲ ਦੌਰਾਨ ਕਰੀਬ ਢਾਈ ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਂਦ ਕੀਤੀ ਗਈ ਸੀ | ਅੰਕੜਿਆਂ ਮੁਤਾਬਕ ਪਿਛਲੇ ਸਾਲ ਕਣਕ ਦਾ ਝਾੜ ਸੂਬੇ ਪੱਧਰ 'ਤੇ ਸਾਢੇ 50 ਮਣ ਰਿਹਾ ਸੀ ਪ੍ਰੰਤੂ ਇਸ ਵਾਰ ਘਟਣ ਦੀ ਉਮੀਦ ਹੈ | ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਕਾਰਨ ਹੋਣ ਵਾਲੇ ਨੁਕਸਾਨ ਦੇ ਚਲਦਿਆਂ ਸਰਕਾਰ ਨੂੰ  ਹੁਣ ਨਰਮੇ ਤੇ ਝੋਨੇ ਦੀ ਫ਼ਸਲ ਲਈ ਬੀਜਾਂ ਅਤੇ ਡੀਜ਼ਲ ਉਪਰ ਸਬਸਿਡੀ ਦੇਣੀ ਚਾਹੀਦੀ ਹੈ |

ਡੱਬੀ

ਬਠਿੰਡਾ ਦੀਆਂ ਮੰਡੀਆਂ ਵਿਚ ਪੁੱਜੀ 107850 ਮੀਟਿ੍ਕ ਟਨ ਕਣਕ 
ਜ਼ਿਲ੍ਹਾ ਮੰਡੀ ਅਫ਼ਸਰ ਪ੍ਰੀਤਕੰਵਰ ਸਿੰਘ ਬਰਾੜ ਮੁਤਾਬਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਰੀਬ 107850 ਮੀਟਿ੍ਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿਚੋਂ 65412 ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋਈ ਹੈ | ਕੁਲ ਆਮਦ ਵਿਚੋਂ ਕਰੀਬ ਅੱਧੀ 48,645 ਮੀਟਰਕ ਟਨ ਅੱਜ ਹੀ ਪੁੱਜੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ  ਖਰੀਦ ਪ੍ਰਕਿਰਿਆ ਦੌਰਾਨ ਕੋਈ ਵੀ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ |     
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement