ਕੇਜਰੀਵਾਲ ਨਾਜਾਇਜ਼ ਮਾਈਨਿੰਗ 'ਚੋਂ 20 ਹਜ਼ਾਰ ਕਰੋੜ ਰੁਪਏ ਕੱਢ ਕੇ ਦਿਖਾਉਣ ਤਾਂ ਮੈਂ ਸਭ ਛੱਡ ਦੇਵਾਂਗਾ- ਖਹਿਰਾ
Published : Apr 15, 2022, 5:58 pm IST
Updated : Apr 15, 2022, 7:12 pm IST
SHARE ARTICLE
Sukhpal Khiara
Sukhpal Khiara

ਜੇ 20 ਹਜ਼ਾਰ ਕਰੋੜ ਰੁਪਏ ਕੱਢ ਦਿੱਤੇ ਤਾਂ ਸਭ ਛੱਡ ਦੇਵਾਂਗੇ, 10 ਦਿਨਾਂ ਵਿਚ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੁੰਦਾ।

 

ਚੰਡੀਗੜ੍ਹ - ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਲਗਾਤਾਰ ਪੰਜਾਬ ਵਿਚ ਨਵੀਂ ਬਣੀ ਸਰਕਾਰ ਆਪ 'ਤੇ ਪੰਜਾਬ ਦੇ ਮੁੱਦਿਆ ਨੂੰ ਲੈ ਕੇ ਤੰਜ਼ ਕੱਸਦੇ ਰਹਿੰਦੇ ਹਨ ਅਤੇ ਅੱਜ ਉਹਨਾਂ ਨੇ ਫਿਰ ਇਕ ਟਵੀਟ ਕਰ ਕੇ ਤੇ ਲਾਈਵ ਹੋ ਕੇ ਆਪ ਸਰਕਾਰ ਨੂੰ ਸਵਾਲ ਕੀਤੇ ਤੇ ਜਵਾਬ ਮੰਗੇ। ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ 4 ਵਾਅਦੇ ਕੀਤੇ ਸੀ ਤੇ ਉਸ ਸਮੇਂ ਮੀਡੀਆ ਨੇ ਉਹਨਾਂ ਤੋਂ ਸਵਾਲ ਕੀਤਾ ਸੀ ਕਿ ਇਹ ਵਾਅਦੇ ਪੂਰੇ ਕਰਨ ਲਈ ਪੈਸੇ ਕਿੱਥੋਂ ਆਉਣਗੇ। ਉਹਨਾਂ ਕਿਹਾ ਕਿ ਜਦੋਂ ਹੀ ਕੇਜਰੀਵਾਲ ਨੂੰ ਇਹ ਸਵਾਲ ਕੀਤੇ ਗਿਆ ਤਾਂ ਉਹਨਾਂ ਨੇ ਅਪਣੇ ਬਾਕੀ ਵਾਅਦੇ ਛੱਡ ਦਿੱਤੇ ਤੇ ਸਿਰਫ਼ 2 ਵਾਅਦੇ ਹੀ ਉਸ ਸਮੇਂ ਗਿਣਾਏ ਤੇ ਕਿਹਾ ਕਿ ਰੇਤ ਮਾਫ਼ੀਆ ਖ਼ਤਮ ਕਰ ਕੇ ਪੈਸੇ ਕੱਢਾਂਗੇ ਤੇ ਵਾਅਦੇ ਪੂਰੇ ਕਰਾਂਗੇ।

Sukhpal Singh KhairaSukhpal Singh Khaira

ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਆਪ ਦੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਨੂੰ ਵੀ ਝੂਠਾ ਦੱਸਿਆ ਤੇ ਕਿਹਾ ਕਿ ਆਪ ਨੇ ਤਾਂ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਕੀਤਾ ਹੈ ਪਰ ਜੇ ਕਿਸੇ ਦੀ 1 ਯੂਨਿਟ ਵੀ ਉੱਪਰ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਪੂਰਾ ਬਿੱਲ ਆਉਂਦਾ ਹੈ। ਖਹਿਰਾ ਨੇ ਕਿਹਾ ਕਿ ਇਸ ਨਾਲ ਜ਼ਿਆਦਾਤਰ ਗਰੀਬਾਂ ਨੂੰ ਨੁਕਸਾਨ ਹੁੰਦਾ ਹੈ।  ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਹੋਏ ਵਾਅਦਿਆਂ ਤੇ ਸਰਕਾਰ ਖਰੀ ਨਹੀਂ ਉਤਰ ਰਹੀ ਹੈ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਚੈਲੰਜ ਵੀ ਕੀਤਾ ਕਿ ਉਹ ਨਾਜ਼ਾਇਜ਼ ਮਾਇਨਿੰਗ ਵਿਚੋਂ 20 ਹਜ਼ਾਰ  ਕਰੋੜ ਰੁਪਏ ਕੱਢ ਕੇ ਖ਼ਜ਼ਾਨੇ ਵਿਚ ਜਮ੍ਹਾ ਕਰਵਾ ਕੇ ਦਿਖਾਉਣ ਤਾਂ ਮੰਨ ਜਾਵਾਂਗੇ।

Arvind KejriwalArvind Kejriwal

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੇ ਗੁਜਰਾਤ ਵਿਚ ਜਾ ਕੇ ਕਿਹਾ ਕਿ ਭਗਵੰਤ ਮਾਨ ਨੇ 10 ਦਿਨ ਵਿਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਪਰ ਨਹੀਂ ਭ੍ਰਿਸ਼ਟਾਚਾਰ ਇੰਨੀ ਜਲਦੀ ਖ਼ਤਮ ਨਹੀਂ ਹੁੰਦਾ ਇਸ ਦੀਆਂ ਕੜੀਆਂ ਅੱਗੇ ਦੀ ਅੱਗੇ ਜੁੜੀਆਂ ਹੁੰਦੀਆਂ ਹਨ ਤੇ ਜੋ ਆਪ ਵੱਲੋਂ ਕੁਰਪਸ਼ਨ ਲਈ ਨੰਬਰ ਜਾਰੀ ਕੀਤਾ ਗਿਆ ਸੀ ਉਸ ਤੇ 1 ਲੱਖ ਤੋਂ ਵੱਧ ਸ਼ਿਕਾਇਤਾਂ ਆਈਆਂ ਨੇ ਪਰ ਸਰਕਾਰ ਵੱਲੋਂ ਹਜੇ ਤੱਕ ਸਿਰਫ਼ 3 ਖਿਲਾਫ਼ ਹੀ ਕਾਰਵਾਈ ਕੀਤੀ ਗਈ ਹੈ। ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਇਸ ਤਹਿ ਤੱਕ ਜਾਣਾ ਪਵੇਗਾ ਫਿਰ ਕਿਤੇ ਜਾ ਕੇ ਇਹ ਖ਼ਤਮ ਹੋਵੇਗਾ 10 ਦਿਨਾਂ ਵਿਚ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੁੰਦਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement