ਲੋਕ ਸਾਨੂੰ ਵੋਟ ਦੇਣਾ ਚਾਹੁੰਦੇ ਸਨ ਪਰ ਅੰਦਰੂਨੀ ਲੜਾਈ ਕਾਰਨ ਸਾਨੂੰ ਬਹੁਤ ਨੁਕਸਾਨ ਹੋਇਆ : ਰਾਜਾ ਵੜਿੰਗ
Published : Apr 15, 2022, 12:29 am IST
Updated : Apr 15, 2022, 12:29 am IST
SHARE ARTICLE
image
image

ਲੋਕ ਸਾਨੂੰ ਵੋਟ ਦੇਣਾ ਚਾਹੁੰਦੇ ਸਨ ਪਰ ਅੰਦਰੂਨੀ ਲੜਾਈ ਕਾਰਨ ਸਾਨੂੰ ਬਹੁਤ ਨੁਕਸਾਨ ਹੋਇਆ : ਰਾਜਾ ਵੜਿੰਗ

ਨਵੀਂ ਦਿੱਲੀ, 14 ਅਪ੍ਰੈਲ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਕਾਡਰ ਅਜੇ ਵੀ ਮਜ਼ਬੂਤ ਹੈ ਅਤੇ ਉਹ ਜਨਤਾ ਦੀ ਭਲਾਈ ਲਈ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਵਿਧਾਨ ਸਭਾ ਵਿਚ ਸਾਡੀ ਗਿਣਤੀ ਘੱਟ ਹੈ ਪਰ 1997 ਦੀਆਂ ਚੋਣਾਂ ਨੂੰ ਯਾਦ ਕਰੋ ਜਦੋਂ ਚੋਣਾਂ ਤੋਂ ਪਹਿਲਾਂ ਹਰਚਰਨ ਬਰਾੜ ਦੀ ਥਾਂ ਰਾਜਿੰਦਰ ਕੌਰ ਭੱਠਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਸ ਸਮੇਂ ਅਸੀਂ ਸਿਰਫ਼ 14 ਸੀਟਾਂ ਹੀ ਜਿੱਤ ਸਕੇ ਸੀ ਅਤੇ ਅਕਾਲੀ-ਭਾਜਪਾ ਗਠਜੋੜ ਨੂੰ 95 ਸੀਟਾਂ ਮਿਲੀਆਂ ਸਨ ਪਰ ਇਸ ਦੇ ਬਾਵਜੂਦ ਅਸੀਂ 2002 ਵਿਚ 62 ਸੀਟਾਂ ਜਿੱਤ ਕੇ ਮੁੜ ਸੱਤਾ ਵਿਚ ਆਏ। ਇਸ ਲਈ ਪਾਰਟੀ ਜਲਦੀ ਹੀ ਵਾਪਸੀ ਕਰੇਗੀ।
ਇਕ ਨਿਜੀ ਚੈਨਲ ਨਾਲ ਇੰਟਰਵਿਊ ਦੌਰਾਨ ਚੋਣਾਂ ਵਿਚ ਕਾਂਗਰਸ ਦੀ ਹਾਰ ਦੇ ਕਾਰਨਾਂ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ,‘‘ਮੈਂ ਮਹਿਸੂਸ ਕਰਦਾ ਹਾਂ ਕਿ ਆਮ ਤੌਰ ’ਤੇ ਲੋਕਾਂ ਨੂੰ ਸਾਡੇ ਵਿਰੁਧ ਕੋਈ ਸ਼ਿਕਾਇਤ ਨਹੀਂ ਸੀ ਪਰ ਪਾਰਟੀ ਦੇ ਅੰਦਰ ਆਪਸੀ ਲੜਾਈ ਅਤੇ ਵਿਚਾਰਾਂ ਦਾ ਮਤਭੇਦ ਸੀ। ਹੁਣ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਮੈਂ ਮੁੱਖ ਤੌਰ ’ਤੇ ਪਾਰਟੀ ਅੰਦਰ ਅਨੁਸ਼ਾਸਨ ਬਣਾਈ ਰੱਖਣ ’ਤੇ ਧਿਆਨ ਦੇਵਾਂਗਾ। ਜੇਕਰ ਲੋਕਾਂ ਵਿਚ ਮਤਭੇਦ ਹਨ, ਤਾਂ ਉਹ ਪਾਰਟੀ ਦੇ ਮੰਚ ’ਤੇ ਆ ਕੇ ਮੁੱਦਿਆਂ ’ਤੇ ਚਰਚਾ ਕਰ ਸਕਦੇ ਹਨ ਨਾ ਕਿ ਸੋਸ਼ਲ ਮੀਡੀਆ ’ਤੇ ਟਵੀਟ ਕਰਕੇ। ਲੋਕ ਸਾਡੇ ਲਈ ਵੋਟ ਪਾਉਣਾ ਚਾਹੁੰਦੇ ਸਨ ਪਰ ਲੜਾਈ-ਝਗੜੇ ਕਾਰਨ ਸਾਨੂੰ ਬਹੁਤ ਨੁਕਸਾਨ ਹੋਇਆ। ਵੋਟਰਾਂ ਨੇ ਸਾਡੀ ਏਕਤਾ ’ਤੇ ਸ਼ੱਕ ਕੀਤਾ ਅਤੇ ਇਸ ਨਾਲ ‘ਆਪ’ ਨੂੰ ਫ਼ਾਇਦਾ ਹੋਇਆ।
ਰਾਜਾ ਵੜਿੰਗ ਨੇ ਕਿਹਾ ਕਿ ਚੋਣਾਂ ਦੌਰਾਨ ਅਸੀਂ ਪਹਿਲੀ ਵਾਰ ਦੇ ਵੋਟਰਾਂ ਅਤੇ ਨੌਜਵਾਨ ਵੋਟਰਾਂ ਤਕ ਪਹੁੰਚਣ ਵਿਚ ਅਸਫ਼ਲ ਰਹੇ। ਸਾਡੀ ਪਾਰਟੀ ਨੇ ਬਿਜਲੀ ਦੀਆਂ ਦਰਾਂ ਵਿਚ 7 ਕਿਲੋਵਾਟ ਤਕ ਦੀ ਕਟੌਤੀ, ਟਰਾਂਸਪੋਰਟ ਮਾਫ਼ੀਆ ’ਤੇ ਸ਼ਿਕੰਜਾ ਕੱਸਣ, ਰੇਤ ਦੀਆਂ ਕੀਮਤਾਂ ਤੈਅ ਕਰਨ ਵਰਗੇ ਕਈ ਸੁਧਾਰ ਕੀਤੇ ਪਰ ਮੈਂ ਕੱੁਝ ਅਜਿਹਾ ਮਹਿਸੂਸ ਕਰਦਾ ਹਾਂ ਕਿ ਅਸੀਂ ਨੌਜਵਾਨ ਵੋਟਰਾਂ ਤਕ ਪਹੁੰਚਣ ਵਿਚ ਅਸਫ਼ਲ ਰਹੇ ਕਿਉਂਕਿ ਉਹ ‘ਆਪ’ ਦੀ ਸੋਸ਼ਲ ਮੀਡੀਆ ਮੁਹਿੰਮ ਵਲ ਵਧੇਰੇ ਆਕਰਸ਼ਿਤ ਸਨ। ਮੈਂ ਮੰਨਦਾ ਹਾਂ ਕਿ ‘ਆਪ’ ਸੋਸ਼ਲ ਮੀਡੀਆ ’ਤੇ ਸਾਡੇ ਨਾਲੋਂ ਬਿਹਤਰ ਸੀ। ਇਸ ਲਈ ਅਸੀਂ ਭਵਿੱਖ ਵਿਚ ਅਜਿਹੀਆਂ ਚੀਜ਼ਾਂ ’ਤੇ ਵਧੇਰੇ ਧਿਆਨ ਦੇਣ ਜਾ ਰਹੇ ਹਾਂ। ਰਾਜਾ ਵੜਿੰਗ ਨੇ ਦਸਿਆ ਕਿ ਮੌਜੂਦਾ ਸਮੇਂ ਵਿਚ ਉਨ੍ਹਾਂ ਦੀ ਤਰਜੀਹ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਦੁਬਾਰਾ ਬਣਾਉਣਾ ਹੈ। 
ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਵਿਚ ਅਰਾਜਕਤਾ ਵਧ ਗਈ ਹੈ। ਰੇਤ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਿਆ ਜਾ ਸਕਦਾ ਹੈ।  (ਏਜੰਸੀ)
    

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement