ਸਿੱਖਜ਼ ਆਫ਼ ਯੂ.ਐਸ.ਏ. ਸੰਸਥਾ ਵਲੋਂ ਨਿਊਯਾਰਕ ’ਚ ਦੋ ਸਿੱਖਾਂ ’ਤੇ ਹੋਏ ਨਸਲੀ ਹਮਲੇ ਦੀ ਪੈਰਵਾਈ ਸ਼ੁਰੂ
Published : Apr 15, 2022, 12:24 am IST
Updated : Apr 15, 2022, 12:24 am IST
SHARE ARTICLE
image
image

ਸਿੱਖਜ਼ ਆਫ਼ ਯੂ.ਐਸ.ਏ. ਸੰਸਥਾ ਵਲੋਂ ਨਿਊਯਾਰਕ ’ਚ ਦੋ ਸਿੱਖਾਂ ’ਤੇ ਹੋਏ ਨਸਲੀ ਹਮਲੇ ਦੀ ਪੈਰਵਾਈ ਸ਼ੁਰੂ

ਵਾਸ਼ਿੰਗਟਨ ਡੀ ਸੀ, 14 ਅਪ੍ਰੈਲ (ਗਿੱਲ) : ਕੁਈਨਜ਼, ਨਿਊਯਾਰਕ ਦੇ ਰਿਚਮੰਡ ਹਿੱਲ ਸੈਕਸ਼ਨ ਵਿਚ ਮੰਗਲਵਾਰ ਨੂੰ ਦੋ ਸਿੱਖਾਂ ’ਤੇ ਹਮਲਾ ਕੀਤਾ ਗਿਆ, ਜਿਸ ਦੀ ਨਿਊਯਾਰਕ ਪੁਲਿਸ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਹਮਲਾ ਦੋ ਵਿਅਕਤੀਆਂ ਦੁਆਰਾ ਕੀਤਾ ਗਿਆ ਸੀ ਜਿਨ੍ਹਾਂ ਨੇ ਪੀੜਤਾਂ ਨੂੰ ਮੁੱਕਿਆਂ ਅਤੇ ਡੰਡਿਆਂ ਨਾਲ ਮਾਰਿਆ, ਉਨ੍ਹਾਂ ਤੋਂ ਪੈਸੇ ਲਏ ਅਤੇ ਉਨ੍ਹਾਂ ਦੀਆਂ ਪੱਗਾਂ ਲਾਹ ਦਿਤੀਆਂ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਮਾਮੂਲੀ ਸੱਟਾਂ ਲਗੀਆਂ ਅਤੇ ਦੋਸ਼ੀ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਹਮਲਾ ਉਸੇ ਚੌਰਾਹੇ ’ਤੇ ਹੋਇਆ ਜਿਥੇ ਪਿਛਲੇ ਹਫ਼ਤੇ ਨਿਰਮਲ ਸਿੰਘ (70) ਨੂੰ ਬੇਰਹਿਮੀ ਨਾਲ ਕੁਟਿਆ ਗਿਆ ਸੀ। ਭਾਰਤ ਤੋਂ ਆਇਆ ਸਿੱਖ, ਜਦੋਂ ਸੈਰ ਕਰ ਰਿਹਾ ਸੀ ਤਾਂ ਅਚਾਨਕ ਕਿਸੇ ਨੇ ਉਸ ਦੇ ਮੂੰਹ ’ਤੇ ਮੁੱਕਾ ਮਾਰਿਆ ਅਤੇ ਉਸ ਨੂੰ ਲਹੂ-ਲੁਹਾਨ ਕਰ ਦਿਤਾ ਸੀ।
ਸਿੱਖਜ਼ ਆਫ਼ ਯੂ.ਐਸ.ਏ. ਦੇ ਸੀਨੀਅਰ ਕੁਆਰਡੀਨੇਟਰ ਜਪਨੀਤ ਸਿੰਘ ਨਿਊਯਾਰਕ ਨੇ ਕਿਹਾ, “ਸਿੱਖਾਂ ਨੇ ਵਾਰ-ਵਾਰ ਇਸ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕੀਤਾ ਹੈ। ਹੁਣ ਇਸ ਮਹੀਨੇ ਵਿਚ ਕਈ ਵਾਰ ਇਸੇ ਜਗ੍ਹਾ ’ਤੇ ਇਹ ਮਾਰ ਕੁਟਾਈ ਦੀ ਘਟਨਾ ਵਾਪਰੀ ਹੈ।” ਸਿੱਖਜ਼ ਆਫ਼ ਯੂ.ਐਸ.ਏ. ਸੰਸਥਾ ਜੋ ਨਫ਼ਰਤ ਨਾਲ ਲੜਨ ਅਤੇ ਰੋਕਣ ਲਈ ਕੰਮ ਕਰਦੀ ਹੈ, ਅਸੀਂ ਕੁਈਨਜ਼ ਵਿਚ ਸਿੱਖ ਭਾਈਚਾਰੇ ਦੇ ਨਾਲ-ਨਾਲ ਨਿਊਯਾਰਕ ਸਿਟੀ ਦੇ ਸਾਰੇ ਪ੍ਰਭਾਵਤ ਭਾਈਚਾਰਿਆਂ ਦੇ ਨਾਲ ਖੜੇ ਹਾਂ। ਜੋ ਨਿਯਮਿਤ ਤੌਰ ’ਤੇ ਇਹਨਾਂ ਨਫ਼ਰਤੀ ਅਪਰਾਧਾਂ 
ਦਾ ਅਨੁਭਵ ਕਰਦੇ ਹਨ।
ਸਿੱਖ ਅਮਰੀਕੀ ਨੇਤਾਵਾਂ ਅਤੇ ਨਾਗਰਿਕ ਅਧਿਕਾਰ ਸੰਗਠਨਾਂ ਨੇ ਅਪ੍ਰੈਲ 2021 ਵਿੱਚ ਇੰਡੀਆਨਾਪੋਲਿਸ ਫੇਡਐਕਸ ਸਹੂਲਤ ਵਿਚ ਚਾਰ ਸਿੱਖ ਵਰਕਰਾਂ ਦੇ ਕਤਲ ਤੋਂ ਬਾਅਦ ਅਜਿਹੀ ਹਿੰਸਾ ਵੱਲ ਵਧੇਰੇ ਧਿਆਨ ਖਿੱਚਣ ਲਈ ਕੰਮ ਕੀਤਾ ਹੈ।
ਅਮਰੀਕੀ ਸਿੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਲਾਂ ਤੋਂ ‘ਅਦਿੱਖ’ ਨਸਲਵਾਦ ਦਾ ਸਾਹਮਣਾ ਕੀਤਾ ਹੈ। ਐਫ਼ਬੀਆਈ ਦੇ ਅੰਕੜਿਆਂ ਅਨੁਸਾਰ, 2019 ਤੋਂ 2020 ਤਕ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਵਿਚ 68 ਪ੍ਰਤੀਸ਼ਤ ਵਾਧਾ ਹੋਇਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਗੋਰੇ ਲੋਕਾਂ ਦੁਆਰਾ ਇਸ ਤਰ੍ਹਾਂ ਨਫ਼ਰਤੀ ਅਪਰਾਧ ਕੀਤੇ ਗਏ ਹਨ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement