ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ’ਤੇ 4 ਹਵਾਲਾਤੀਆਂ ਸਮੇਤ ਅਣਪਛਾਤਿਆਂ ’ਤੇ ਥਾਣਾ ਸਿਟੀ ਫਰੀਦਕੋਟ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਫਰੀਦਕੋਟ: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚੋਂ ਫਿਰ ਮਿਲੇ 15 ਮੋਬਾਇਲ ਫੋਨ ਅਤੇ 9 ਸਿੱਮ ਕਾਰਡ, ਜੇਲ੍ਹ ਕਰਮਚਾਰੀਆਂ ਵੱਲੋਂ ਬੈਰਕਾਂ ਦੀ ਤਲਾਸ਼ੀ ਦੌਰਾਨ ਬ੍ਰਾਮਦਗੀ ਹੋਈ ਹੈ।
4 ਹਵਾਲਾਤੀਆ ਤੋਂ ਇਕ-ਇਕ ਟੱਚ ਸਕਰੀਨ ਮੋਬਾਇਲ ਮਿਲੇ ਹਨ। ਇਸ ਤੋਂ ਇਲਾਵਾ 3 ਟੱਚ ਸਕਰੀਨ ਮੋਬਾਇਲ ਅਤੇ 8 ਕੀਪੈਡ ਮੋਬਾਇਲ ਲਾਵਾਰਿਸ ਮਿਲੇ ਹਨ।
ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ’ਤੇ 4 ਹਵਾਲਾਤੀਆਂ ਸਮੇਤ ਅਣਪਛਾਤਿਆਂ ’ਤੇ ਥਾਣਾ ਸਿਟੀ ਫਰੀਦਕੋਟ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ।