
ਕਰੀਬ 35 ਲੱਖ ਰੁਪਏ ਵੀ ਹੋਏ ਬਰਾਮਦ
ਲੁਧਿਆਣਾ : ਲੁਧਿਆਣਾ ਮਾਡਲ ਗ੍ਰਾਮ ਨੇੜੇ ਹੋਏ ਮਨੀ ਐਕਸਚੇਂਜਰ ਦੇ ਕਤਲ ਮਾਮਲੇ 'ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਵਿਚ 1 ਔਰਤ ਵੀ ਸ਼ਾਮਲ ਹੈ। ਪੁਲਿਸ ਨੇ ਲਗਭਗ 35 ਲੱਖ ਰੁਪਏ ਦੇ ਕਰੀਬ ਦੀ ਰਕਮ ਵੀ ਬਰਾਮਦ ਕਰ ਲਈ ਹੈ। ਮਾਮਲੇ 'ਚ ਜੋਬਨਪ੍ਰੀਤ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਕਮਿਸ਼ਨਰ ਲੁਧਿਆਣਾ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਫਰਵਰੀ ਮਹੀਨੇ 'ਚ ਹੀ ਰੈਕੀ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸਾਜਿਸ਼ ਰਚੀ ਜਾ ਰਹੀ ਹੈ।
Ludhiana: Police arrested two accused including a woman in money exchanger murder case
ਇਹ ਵੀ ਪੜ੍ਹੋ: ਇਸ ਹਫਤੇ ਸੋਨੇ-ਚਾਂਦੀ 'ਚ ਜ਼ਬਰਦਸਤ ਤੇਜ਼ੀ: ਸੋਨਾ 61 ਹਜ਼ਾਰ ਅਤੇ ਚਾਂਦੀ 76 ਹਜ਼ਾਰ ਦੇ ਨੇੜੇ ਪਹੁੰਚੀ
ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਮਨੀ ਐਕਸਚੇਂਜਰ ਤੇ ਜੁੱਤੀਆਂ ਦੇ ਕਾਰੋਬਾਰੀ ਮਨਜੀਤ ਸਿੰਘ ਦੇ ਦਿਨ-ਦਿਹਾੜੇ ਕਤਲ ਹੋਇਆ ਸੀ। ਉਸ ਮੌਕੇ ਮਿਲੀ ਜਾਣਕਾਰੀ ਮੁਤਾਬਕ ਕਾਰੋਬਾਰੀ ਮਨਜੀਤ ਸਿੰਘ ਆਪਣੀ ਸਵਿਫ਼ਟ ਕਾਰ ਰਾਹੀਂ ਜਗਰਾਉਂ ਪੁਲ ਤੋਂ ਹੁੰਦਾ ਹੋਇਆ ਆਪਣੇ ਘਰ ਮਾਡਲ ਗ੍ਰਾਮ ਵੱਲ ਜਾ ਰਿਹਾ ਸੀ। ਲੁਟੇਰਿਆਂ ਨੇ ਉਸ ਦਾ ਜਗਰਾਉਂ ਪੁਲ ਤੋਂ ਹੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ।
Ludhiana: Police arrested two accused including a woman in money exchanger murder case
ਕੋਚਰ ਮਾਰਕੀਟ ਇਲਾਕੇ ’ਚ ਭੀੜ ਜ਼ਿਆਦਾ ਹੁੰਦੀ ਹੈ ਤਾਂ ਮੁਲਜ਼ਮਾਂ ਨੇ ਆਪਣੀ ਯੋਜਨਾ ਅਨੁਸਾਰ ਉਥੇ ਇੱਕ ਐਕਟਿਵਾ ਲਗਾਈ। ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰਿਆਂ ਨੇ ਪੁਲਿਸ ਚੌਕੀ ਕੋਚਰ ਮਾਰਕੀਟ ਤੋਂ ਕੁਝ ਦੂਰੀ ’ਤੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉੱਥੋਂ ਲਗਪਗ ਇੱਕ ਹਜ਼ਾਰ ਮੀਟਰ ਦੂਰ ਐਕਟਿਵਾ ਛੱਡ ਕੇ ਸਵਿਫ਼ਟ ਕਾਰ ਵਿੱਚ ਫ਼ਰਾਰ ਹੋ ਗਏ ਸਨ।