
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹਨਾਂ ਦਾ 1 ਫ਼ੀਸਦੀ ਵੀ ਸਿਆਸਤ ਵਿਚ ਜਾਣ ਦਾ ਇਰਾਦਾ ਨਹੀਂ ਹੈ।
Lok Sabha Elections 2024: ਚੰਡੀਗੜ੍ਹ - ਪੰਜਾਬੀ ਕਾਲਕਾਰ ਗੁਰਪ੍ਰੀਤ ਘੁੱਗੀ ਨੇ ਭਾਜਪਾ ਲਈ ਚੋਣ ਪ੍ਰਚਾਰ ਕਰਨ ਤੇ ਸਿਆਸਤ ਵਿਚ ਜਾਣ ਦੀਆਂ ਖ਼ਬਰਾਂ ਦਾ ਖੰਡਨ ਕਰ ਦਿੱਤਾ ਹੈ। ਉਹਨਾਂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਪੋਸਟਰ ਵਾਇਰਲ ਹੋ ਰਿਹਾ ਹੈ ਉਹ ਕਿਸੇ ਦੀ ਸ਼ਰਾਰਤ ਜਾਂ ਅਣਜਾਣੇ ਵਿਚ ਹੋਈ ਗ਼ਲਤੀ ਹੈ।
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹਨਾਂ ਦਾ 1 ਫ਼ੀਸਦੀ ਵੀ ਸਿਆਸਤ ਵਿਚ ਜਾਣ ਦਾ ਇਰਾਦਾ ਨਹੀਂ ਹੈ। ਘੁੱਗੀ ਨੇ ਕਿਹਾ ਕਿ ਜੇ ਉਹਨਾਂ ਨੇ ਪੰਜਾਬ ਦੀ ਸੇਵਾ ਕਰਨੀ ਹੈ ਤਾਂ ਓਦਾ ਹੀ ਕਰ ਦੇਣੀ ਹੈ ਇਸ ਲਈ ਸਿਆਸਤ ਵਿਚ ਜਾਣ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਮੁਤਾਬਕ ਜੋ ਉਹ ਹੁਣ ਚੰਗੀਆਂ ਮਸਤਾਨੇ ਵਰਗੀਆਂ ਫਿਲਮਾਂ ਬਣਾ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ ਉਹੀ ਬਹੁਤ ਵੱਡੀ ਸੇਵਾ ਹੈ, ਇਸ ਲਈ ਉਹ ਸਿਆਸਤ ਵਿਚ ਨਹੀਂ ਜਾ ਰਹੇ ਹਨ।