
Mohali News : ਹ ਤਲਾਸ਼ੀ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਮਾਮਲੇ ਦੀ ਚੱਲ ਰਹੀ ਜਾਂਚ ਦੇ ਸਬੰਧ ’ਚ ਕੀਤੀ ਗਈ -ਸੂਤਰ
Mohali News in Punjabi : ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸੈਕਟਰ 94 ਸਥਿਤ ਘਰ'ਚ ਈਡੀ ਵੱਲੋਂ ਮਣੀ ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਇਹ ਤਲਾਸ਼ੀ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਮਾਮਲੇ ਦੀ ਚੱਲ ਰਹੀ ਜਾਂਚ ਦੇ ਸਬੰਧ ’ਚ ਕੀਤੀ ਗਈ ਸੀ।
ਪੀਏਸੀਐਲ ਦੇ ਡਾਇਰੈਕਟਰਾਂ ਨੇ ਕਥਿਤ ਤੌਰ 'ਤੇ ਨਿਵੇਸ਼ਕਾਂ ਦੇ ਫੰਡਾਂ ਨੂੰ ਕਈ ਥਾਵਾਂ 'ਤੇ ਸ਼ੈੱਲ ਕੰਪਨੀਆਂ ਵਿੱਚ ਟ੍ਰਾਂਸਫਰ ਕਰਕੇ ਹੜੱਪ ਲਿਆ ਸੀ। ਫਿਰ ਇਹਨਾਂ ਫੰਡਾਂ ਨੂੰ ਨਕਦੀ ਵਿੱਚ ਕਢਵਾਇਆ ਗਿਆ ਅਤੇ ਜਾਇਦਾਦਾਂ ਖਰੀਦਣ ਲਈ ਹਵਾਲਾ ਰਾਹੀਂ ਭਾਰਤ ਤੋਂ ਬਾਹਰ ਕੰਪਨੀਆਂ ਵਿੱਚ ਟ੍ਰਾਂਸਫਰ ਕਰਨ ਤੋਂ ਪਹਿਲਾਂ ਪੀਏਸੀਐਲ ਦੇ ਮੁੱਖ ਸਹਿਯੋਗੀਆਂ ਨੂੰ ਸੌਂਪ ਦਿੱਤਾ ਗਿਆ।
(For more news apart from ED continues raids Aam Aadmi Party MLA Kulwant Singh house in money laundering case News in Punjabi, stay tuned to Rozana Spokesman)